ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਨੇ ਦੁਖੀ ਮਨ ਨਾਲ ਮਨਾਇਆ ਸਿੱਧੂ ਦਾ ਜਨਮਦਿਨ, ਮਾਤਾ-ਪਿਤਾ ਦੀ ਟੁੱਟੀ ਆਸ! 
Published : Jun 11, 2022, 8:43 pm IST
Updated : Jun 11, 2022, 8:43 pm IST
SHARE ARTICLE
Sidhu Moose wala Birthday
Sidhu Moose wala Birthday

ਸਿੱਧੂ ਦੀ ਯਾਦ ਵਿਚ ਅੱਜ ਹਵੇਲੀ ਦੇ ਬਾਹਰ ਛਬੀਲ ਵੀ ਲਗਾਈ ਗਈ

 

ਮਾਨਸਾ (ਜਗਸੀਰ ਸਿੰਘ) - ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਮ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸ ਨੇ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਤੱਕ ਵੀ ਆਪਣੀ ਪਹਿਚਾਣ ਬਣਾਈ। ਸਿੱਧੂ ਨੇ ਬਹੁਤ ਮਾੜਾ ਸਮਾਂ ਦੇਖਿਆ ਸੀ ਪਰ ਜਦੋਂ ਉਸ ਦਾ ਚੰਗਾ ਸਮਾ ਆਇਆ ਤਾਂ ਸ਼ਾਇਦ ਲੋਕ ਉਹਨਾਂ ਤੋਂ ਨਾਰਾਜ਼ ਹੋਣ ਲੱਗ ਗਏ ਤੇ ਪਿਛਲੇ ਦਿਨੀਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਅਤੇ ਸਿੱਧੂ ਹਰ ਸਾਲ ਅਪਣਾ ਜਨਮਦਿਨ ਬੜੇ ਚਾਅ ਨਾਲ ਮਨਾਉਂਦਾ ਸੀ ਪਰ ਇਸ ਵਾਰ ਸਿੱਧੂ ਜਨਮ ਦਿਨ ਨਹੀਂ ਮਨਾ ਸਕਿਆ। ਸਿੱਧੂ ਨੂੰ ਚਾਹੁਣ ਵਾਲੇ ਦੂਰ-ਦੂਰ ਤੋਂ ਉਸ ਦੇ ਲਈ ਕੇਕ-ਤੋਹਫ਼ੇ ਲੈ ਕੇ ਆਉਂਦੇ ਸੀ ਪਰ ਸਿੱਧੂ ਦੀ ਮੌਤ ਨੇ ਸਭ ਨੂੰ ਤੋੜ ਕੇ ਰੱਖ ਦਿੱਤਾ। 

Sidhu Moose wala

Sidhu Moose wala

ਅੱਜ ਸਿੱਧੂ ਦੇ ਪਰਿਵਾਰ ਵੱਲੋਂ ਅਪਣੇ ਖੇਤ ਵਿਚ ਬਣਾਈ ਗਈ ਸਿੱਧੂ ਦੀ ਯਾਦਗਾਰ ਤੇ ਨੌਜਵਾਨ ਦੁਖੀ ਮਨ ਨਾਲ ਕੇਕ ਕੱਟ ਰਹੇ ਹਨ ਅਤੇ ਸਿੱਧੂ ਨੂੰ ਯਾਦ ਕਰ ਰਹੇ ਹਨ। ਯਾਦਗਾਰ 'ਤੇ ਆਏ ਲੋਕਾਂ ਨੇ ਸਿੱਧੂ ਲਈ ਅਰਦਾਸ ਵੀ ਕੀਤੀ। ਉੱਥੇ ਹੀ ਸਿੱਧੂ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਸਿੱਧੂ ਦੀ ਹਵੇਲੀ ਵਿਚ ਸੰਨਾਟਾ ਛਾਇਆ ਹੋਇਆ ਹੈ ਲੋਕ ਦੁੱਖ ਜਾਹਿਰ ਕਰਨ ਵੀ ਆ ਰਹੇ ਹਨ। ਸਿੱਧੂ ਮਾਪਿਆਂ ਦਾ ਇਕੱਲਾ ਪੁੱਤ ਸੀ। ਸਿੱਧੂ ਦੇ ਫੈਨ ਉਸ ਦੀ ਯਾਦ ਵਿਚ ਕਈ ਅਜਿਹੇ ਕੰਮ ਕਰ ਰਹੇ ਹਨ ਜਿਸ ਤੋਂ ਹੋਰ ਨੌਜਵਾਨਾਂ ਨੂੰ ਚੰਗੀ ਸੇਧ ਮਿਲ ਸਕੇ। ਸਿੱਧੂ ਦੀ ਯਾਦ ਵਿਚ ਅੱਜ ਹਵੇਲੀ ਦੇ ਬਾਹਰ ਛਬੀਲ ਵੀ ਲਗਾਈ ਗਈ  ਤਾਂ ਜੋ ਲੋਕ ਗਰਮੀ ਵਿਚ ਹਵੇਲੀ ਆ ਰਹੇ ਹਨ ਉਹਨਾਂ ਨੂੰ ਗਰਮੀ ਮਹਿਸੂਸ ਨਾ ਹੋਵੇ। ਸਿੱਧੂ ਦੀ ਹਵੇਲੀ ਵਿਚ ਇਕ ਅਲੱਗ ਜਗ੍ਹਾ ਬਣਾਈ ਗਈ ਹੈ ਜਿੱਥੇ ਆ ਕੇ ਲੋਕ ਕੇਕ ਕੱਟ ਰਹੇ ਹਨ ਤੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement