
ਮਜ਼ਦੂਰ ਪਰਿਵਾਰ ਨਾਲ ਸਬੰਧਤ ਬਬਲੀ ਕੌਰ ਘਰ ਤੋਂ ਬਿਊਟੀ ਪਾਰਲਰ ਵਿਚ ਕੰਮ ’ਤੇ ਜਾ ਰਹੀ ਸੀ
Sangrur Road Accident : ਸੰਗਰੂਰ ਦੇ ਭਵਾਨੀਗੜ੍ਹ 'ਚ ਨੇੜਲੇ ਨੈਸ਼ਨਲ 'ਤੇ ਪੁਰਾਣੇ ਬੱਸ ਸਟੈਂਡ ਨੇੜੇ ਬਲਿਆਲ ਕੱਟ ’ਤੇ ਅੱਜ ਸਵੇਰੇ ਸੜਕ ਪਾਰ ਕਰਦੇ ਸਮੇਂ ਇਕ ਲੜਕੀ ਨੂੰ ਟਰੱਕ ਨੇ ਕੁਚਲ ਦਿੱਤਾ ਹੈ। ਜਿਸ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਬਬਲੀ ਕੌਰ (29) ਪੁੱਤਰੀ ਨਾਹਰ ਸਿੰਘ ਵਾਸੀ ਰਵਿਦਾਸ ਕਲੋਨੀ ਭਵਾਨੀਗੜ੍ਹ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਅੱਜ ਸਵੇਰੇ ਲੜਕੀ ਬਲਿਆਲ ਰੋਡ ਕੱਟ ਨੇੜਿਓਂ ਹਾਈਵੇ ਪਾਰ ਕਰਨ ਲੱਗੀ ਤਾਂ ਬਲਿਆਲ ਰੋਡ ਸਾਈਡ ਤੋਂ ਆ ਰਹੇ ਇਕ ਟਰੱਕ ਨੇ ਲੜਕੀ ਨੂੰ ਆਪਣੀ ਲਪੇਟ ’ਚ ਲੈ ਲਿਆ। ਟਰੱਕ ਦਾ ਅਗਲਾ ਟਾਈਰ ਲੜਕੀ ਦੇ ਸਿਰ ਉੱਪਰੋਂ ਲੰਘ ਜਾਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕਲੋਨੀ ਵਾਸੀਆਂ ਨੇ ਮੁੱਖ ਮਾਰਗ ’ਤੇ ਪ੍ਰਦਰਸਨ ਕਰਦਿਆਂ ਟਰੱਕ ਡਰਾਈਵਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਡਰਾਈਵਰ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।