
Moga news : ਸਕੂਲ 'ਚ ਛੁੱਟੀਆਂ ਹੋਣ ਕਰਕੇ ਖੇਡ ਰਿਹਾ ਸੀ ਦੋਸਤਾਂ ਨਾਲ
Moga news : ਮੋਗਾ ਦੇ ਕਸਬਾ ਧਰਮਕੋਟ 'ਚ ਬੇਹੱਦ ਦੁਖਦਾਈ ਘਟਨਾ ਵਾਪਰਨ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਕਾਲੂਕਾ ਧਰਮਕੋਟ ਦੇ ਪੰਜਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਸਤਾਰ ਖਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਇਸ ਦੁਖਦਾਈ ਘਟਨਾ ਕਾਰਨ ਇਲਾਕੇ 'ਚ ਸੋਗ ਪਸਰ ਗਿਆ। ਦੱਸ ਦੇਈਏ ਕਿ ਸਕੂਲ 'ਚ ਛੁੱਟੀਆਂ ਹੋਣ ਕਰਕੇ ਬੱਚਾ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਤੇ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਵਿਦਿਆਰਥੀ ਦੀ ਮੌਤ ਹੋ ਗਈ।
(For more news apart from Student of fifth class died due to the fall tractor In Moga News in Punjabi, stay tuned to Rozana Spokesman)