Gidderbaha News: ਗਿੱਦੜਬਾਹਾ 'ਚ ਘਰਵਾਲੀ ਦੀ ਸ਼ਰਮਨਾਕ ਕਰਤੂਤ, ਪਤੀ, ਸੱਸ-ਸਹੁਰੇ ਨੂੰ ਖਵਾਈਆਂ ਜ਼ਹਿਰੀਲੀਆਂ ਰੋਟੀਆਂ
Published : Jun 11, 2025, 8:50 am IST
Updated : Jun 11, 2025, 8:50 am IST
SHARE ARTICLE
Poisoned rotis fed to in-laws in Gidderbaha
Poisoned rotis fed to in-laws in Gidderbaha

Gidderbaha News: ਪਤੀ ਦੀ ਮੌਤ, ਸੱਸ-ਸਹੁਰੇ ਦੀ ਹਾਲਤ ਗੰਭੀਰ

Poisoned rotis fed to in-laws in Gidderbaha: ਹਲਕਾ ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿਖੇ ਬੀਤੀ ਰਾਤ ਇਕ ਔਰਤ ਨੇ ਅਪਣੇ ਪੂਰੇ ਪਰਵਾਰ ਨੂੰ ਆਟੇ ਵਿਚ ਜ਼ਹਿਰੀਲੀ ਚੀਜ਼ ਗੁੰਨ ਕੇ ਉਸ ਦੀਆਂ ਰੋਟੀਆਂ ਬਣਾ ਕੇ ਖਵਾ ਦਿਤੀ ਅਤੇ ਖ਼ੁਦ ਵੀ ਕੁੱਝ ਰੋਟੀ ਖਾਧੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।

ਭਿੰਡੀਆਂ ਦੀ ਸ਼ਬਜੀ ਨਾਲ ਉਕਤ ਜ਼ਹਿਰੀਲੀ ਰੋਟੀ ਖਾਣ ਤੋਂ ਬਾਅਦ ਘਰ ਦੇ ਮੁਖੀ ਸੁਰਜੀਤ ਸਿੰਘ, ਉਸ ਦੀ ਪਤਨੀ ਜਸਵਿੰਦਰ ਕੌਰ, ਲੜਕੇ ਸ਼ਿਵਤਾਰ ਸਿੰਘ ਉਰਫ ਰਾਜੂ ਅਤੇ ਇਸ ਦੀ ਪਤਨੀ ਖੁਸ਼ਮਨਦੀਪ ਕੌਰ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇੰਨਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਸ਼ਿਵਤਾਰ ਸਿੰਘ ਉਰਫ ਰਾਜੂ ਨੂੰ ਬਠਿੰਡਾ ਰੈਫ਼ਰ ਕਰ ਦਿਤਾ ਜਦੋਂਕਿ ਬਾਕੀਆਂ ਨੂੰ ਪਰਵਾਰਕ ਮੈਂਬਰਾਂ ਵਲੋਂ ਦੀਪ ਹਸਪਤਾਲ ਗਿੱਦੜਬਾਹਾ ਵਿਖੇ ਭਰਤੀ ਕਰਵਾਇਆ ਗਿਆ। 

ਸ਼ਿਵਤਾਰ ਸਿੰਘ ਦੀ ਬਠਿੰਡਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਪੂਰੇ ਮਾਮਲੇ ਸਬੰਧੀ ਗਿੱਦੜਬਾਹਾ ਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦਸਿਆ ਕਿ ਪੁਲਿਸ ਵਲੋਂ ਮ੍ਰਿਤਕ ਦੇ ਵੱਡੇ ਭਰਾ ਜਗਤਾਰ ਸਿੰਘ ਦੇ ਬਿਆਨ ’ਤੇ ਮ੍ਰਿਤਕ ਦੀ ਪਤਨੀ ਖੁਸ਼ਮਨਦੀਪ ਕੌਰ ਅਤੇ ਉਸ ਦੇ 3 ਹੋਰ ਸਾਥੀਆਂ ਵਿਰੁਧ ਧਾਰਾ 103, 109 ਬੀ.ਐੱਨ.ਐੱਸ. ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। 

ਉਨ੍ਹਾਂ ਦਸਿਆ ਕਿ ਖੁਸ਼ਮਨਦੀਪ ਕੌਰ ਅਤੇ ਮ੍ਰਿਤਕ ਸ਼ਿਵਤਾਰ ਸਿੰਘ ਉਰਫ ਰਾਜੂ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਹੋਇਆ ਸੀ ਅਤੇ ਖੁਸ਼ਮਨਦੀਪ ਕੌਰ ਕਰੀਬ 2 ਮਹੀਨੇ ਪਹਿਲਾਂ ਕਿਸੇ ਹੋਰ ਵਿਅਕਤੀ ਨਾਲ ਘਰੋਂ ਚਲੀ ਗਈ ਸੀ ਅਤੇ ਹੁਣ ਪਰਵਾਰ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ, ਜਿਸ ਦੇ ਚਲਦਿਆਂ ਉਸ ਨੇ ਬੀਤੀ ਰਾਤ ਪੂਰੇ ਪਰਵਾਰ ਨੂੰ ਆਟੇ ਵਿਚ ਜ਼ਹਿਰ ਮਿਲਾ ਕੇ ਉਸ ਦੀਆਂ ਰੋਟੀਆਂ ਖਵਾ ਦਿਤੀਆਂ ਜਿਸ ਨਾਲ ਪਰਵਾਰ ਦੇ ਬਾਕੀ ਮੈਂਬਰਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਜਦੋਂਕਿ ਖੁਸ਼ਮਨਦੀਪ ਕੌਰ ਨੇ ਖ਼ੁਦ ਉਕਤ ਰੋਟੀ ਬਹੁਤ ਘੱਟ ਖਾਧੀ ਸੀ। ਇਸ ਕਰ ਕੇ ਖ਼ੁਸ਼ਦੀਪ ਕੌਰ ਦੀ ਹਾਲਤ ਸਥਿਰ ਹੈ। 

(For more news apart from 'Gidderbaha Poisoned rotis News in punjabi'  Errors, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement