ਨੂਰਪੁਰ ਬੇਦੀ ’ਚ ਆਹ ਨੌਜਵਾਨ ਤਿਆਰ ਕਰ ਰਹੇ ਨੇ ਬੀਜ ਗੇਂਦਾ

By : JUJHAR

Published : Jun 11, 2025, 1:14 pm IST
Updated : Jun 11, 2025, 1:14 pm IST
SHARE ARTICLE
These young men are preparing seed beads in Nurpur Bedi.
These young men are preparing seed beads in Nurpur Bedi.

ਵਾਤਾਵਰਨ ਦੀ ਸੰਭਾਲ ਲਈ ਬੀਜ ਗੇਂਦਾ ਨੂੰ ਜੰਗਲਾਂ ’ਚ ਸੁੱਟ ਕੇ ਉਗਾਏ ਜਾਂਦੇ ਨੇ ਦਰਖ਼ਤ

ਨੂਰਪੁਰ ਬੇਦੀ ਦੇ ਕੁੱਝ ਨੌਜਵਾਨ ਬੀਜ ਗੇਂਦਾ ਰਾਹੀਂ ਜੰਗਲਾਂ ਵਿਚ ਦਰਖ਼ਤ ਉਗਾ ਰਹੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗਲਬਾਤ ਕਰਦੇ ਹੋਏ  ਨੌਜਵਾਨ ਨੇ ਦਸਿਆ ਕਿ ਅਸੀਂ ਮਿੱਟੀ ਦੀਆਂ ਬੋਲਾਂ ਤਿਆਰ ਕਰਦੇ ਹਾਂ ਜਿਸ ਵਿਚ ਬੀਜ ਪਾਏ ਜਾਂਦੇ ਹਨ। ਜਿਸ ਨੂੰ ਸੁਕਾ ਕੇ ਵੱਖ-ਵੱਖ ਜਗ੍ਹਾ ’ਤੇ ਸੁੱਟਿਆ ਜਾਂਦਾ ਹੈ। ਜਦੋਂ ਵੀ ਇਹ ਬੀਜ ਬਰਸਾਤਾਂ ਵਿਚ ਪਾਣੀ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਉਗਣੇ ਸ਼ੁਰੂ ਹੋ ਜਾਂਦੇ ਹਨ।

ਕੋਰੋਨਾ ਕਾਲ ਵਿਚ ਮੈਂ ਇਕ ਵੀਡੀਓ ਦੇਖੀ ਸੀ ਜੋ ਸਾਊਥ ਅਫ਼ਰੀਕਾ ਦੀ ਸੀ। ਜਿਥੇ ਇਕ ਟੀਮ ਜਿਸ ਦਾ ਨਾਮ ਸੀਡ ਬੋਲ ਕੀਨੀਆਂ। ਵੀਡੀਓ ਵਿਚ ਟੀਮ ਨੇ ਸੀਡ ਤੇ ਮਿੱਟੀ ਦੀਆਂ ਬਣਾਈਆਂ ਬਾਲਾਂ ਜੰਗਲਾਂ ਵਿਚ ਸੁੱਟੀਆਂ। ਉਨ੍ਹਾਂ ਦੇ ਨਤੀਜੇ ਬਹੁਤ ਚੰਗੇ ਆ ਰਹੇ ਸਨ। ਜਿਸ ਤੋਂ ਮੈਂ ਪ੍ਰਭਾਵਤ ਹੋ ਕੇ ਪਹਿਲਾਂ ਕੁੱਝ ਬੋਲਾਂ ਬਣਾਈਆਂ ਤੇ ਉਨ੍ਹਾਂ ਨੂੰ ਆਪਣੇ ਨੇੜਲੇ ਇਲਾਕੇ ਵਿਚ ਸੁੱਟਿਆ।

ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਟਰੈਕ ਕੀਤਾ। ਜਿਸ ਦਾ ਮੈਨੂੰ ਚੰਗਾ ਨਤੀਜਾ ਮਿਲਿਆ। ਵਾਤਾਵਰਨ ਦੀ ਸੰਭਾਲ ਲਈ ਸਾਨੂੰ ਬੂਟੇ ਵੰਡਦੇ ਹੋਏ 10 ਸਾਲ ਹੋ ਗਏ ਹਨ। ਸੀਡ ਬੋਲਾਂ ਬਣਾਉਂਦੇ ਹੋਏ ਮੈਂ ਲੱਗਭਗ ਡੇਢ ਸਾਲ ਹੋ ਗਿਆ ਹੈ। ਹੁਣ ਤਕ ਮੈਂ 60 ਤੋਂ 70 ਹਜ਼ਾਰ ਸੀਡ ਬੋਲਾ ਬਣਾ ਚੁੱਕਾ ਹਾਂ। ਇਸ ਕੰਮ ਵਿਚ ਮੇਰੇ ਮਿੱਤਰ ਮੇਰਾ ਪੂਰਾ ਸਹਿਯੋਗ ਕਰਦੇ ਹਨ।

ਅਸੀਂ ਸਿਵਾਲਿਕ ਦੇ ਜੰਗਲਾਂ ਵਿਚ ਸੀਡ ਬੋਲਾ ਸੁੱਟਦੇ ਹਾਂ ਤੇ ਬਾਹਰ ਜਾਣ ਵਾਲੇ ਡਰਾਈਵਰਾਂ ਨੂੰ ਵੀ ਦਿੰਦੇ ਹਾਂ ਤਾਂ ਜੋ ਉਹ ਬਾਹਰ ਜਾ ਕੇ ਇਨ੍ਹਾਂ ਨੂੰ ਹੋਰ ਵੱਖ-ਵੱਖ ਜਗ੍ਹਾ ’ਤੇ ਸੁੱਟ ਸਕਣ। ਸਾਨੂੰ ਆਪਣੇ ਬੱਚਿਆਂ ਨੂੰ ਵੀ ਕੁਦਰਤ ਨਾਲ ਜੋੜਨ ਲਈ ਅਜਿਹੇ ਕੰਮਾਂ ਨਾਲ ਲਗਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਕੁਦਰਤ ਨਾਲ ਪਿਆਰ ਕਰਨ।

ਸਾਨੂੰ ਸਫ਼ਤੇ ਜਾਂ ਮਹੀਨੇ ਵਿਚ ਇਕ ਦੋ ਘੰਟੇ ਕੱਢਣੇ ਚਾਹੀਦੇ ਹਨ ਜਿਸ ਵਿਚ ਅਸੀਂ 100-150 ਬੋਲਾ ਬਣਾ ਸਕਦੇ ਹਨ ਤੇ ਵੱਖ-ਵੱਖ ਜਗ੍ਹਾ ’ਤੇ ਸੁੱਟ ਸਕਦੇ ਹਾਂ। ਜਿਸ ਨਾਲ ਅਸੀਂ ਕਾਫ਼ੀ ਬੁੱਟੇ ਉਗਾ ਸਕਦੇ ਹਾਂ ਤੇ ਵਾਤਾਵਰਨ ਨੂੰ ਸੰਭਾਲ ਸਕਦੇ ਹਾਂ। ਮੈਂ ਪਰਫੈਸਨਲੀ ਗੀਤਕਾਰ ਹਾਂ ਤੇ ਬੈਂਕ ਵਿਚ ਨੌਕਰੀ ਵੀ ਕਰਦਾ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement