
ਪਿੰਡਾਂ ਦੀਆਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਬਚਾਉਣÎ ਲਈ ਅਤੇ ਪਿੰਡਾਂ ਦੀਆਂ ਰੂੜੀਆਂ ਵਾਲੀਆਂ ਥਾਵਾਂ ਨੂੰ ਸੋਹਣੇ ਪਾਰਕਾਂ 'ਚ ਤਬਦੀਲ ਕਰਨ ਦਾ ਨਮੂਨਾ ਹੈ...
ਬਠਿੰਡਾ, ਪਿੰਡਾਂ ਦੀਆਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਬਚਾਉਣÎ ਲਈ ਅਤੇ ਪਿੰਡਾਂ ਦੀਆਂ ਰੂੜੀਆਂ ਵਾਲੀਆਂ ਥਾਵਾਂ ਨੂੰ ਸੋਹਣੇ ਪਾਰਕਾਂ 'ਚ ਤਬਦੀਲ ਕਰਨ ਦਾ ਨਮੂਨਾ ਹੈ, ਜ਼ਿਲ੍ਹੇ ਦੇ ਪਿੰਡ ਭੋਖੜਾ ਦੇ 6 ਵੱਡੇ ਪਾਰਕ। ਸੰਨ 2014 ਤੋਂ ਪਿੰਡ ਵਾਸੀਆਂ ਵਲੋਂ ਸ਼ੁਰੂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਨੇ ਨਾ ਸਿਰਫ਼ ਪਿੰਡ ਨੂੰ ਨਵੀਂ ਅਤੇ ਸਾਫ਼ ਦਿੱਖ ਦਿੱਤੀ ਹੈ ਬਲਕਿ ਹਰਿਆਲੀ 'ਚ ਵੀ ਵਾਧਾ ਕੀਤਾ ਹੈ।
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਪਿੰਡ ਪੱਧਰ 'ਤੇ ਇਸ ਤਰ੍ਹਾਂ ਦੇ ਉਪਰਾਲੇ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਸਾਫ਼ ਅਤੇ ਸਵੱਛ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਨੂੰ ਵੀ ਭੋਖੜਾ ਵਾਸੀਆਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਅਤੇ ਆਪਣਾ ਪਿੰਡ ਆਪ ਸਵਾਰਨ ਦੇ ਮੰਤਵ ਨਾਲ ਜ਼ੋਰਾਂ-ਸ਼ੋਰਾਂ ਨਾਲ ਕੰਮ ਕਰਨਾ ਚਾਹੀਦਾ ਹੈ।
View of Bhokra village
ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਸ਼੍ਰੀ ਰਜਿੰਦਰ ਸਿੰਘ ਜੱਸਲ ਅਤੇ ਬਲਾਕ ਪੰਚਾਇਤ ਅਤੇ ਵਿਕਾਸ ਅਫ਼ਸਰ ਮਿਸ ਕਵਿਤਾ ਗਰਗ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸ਼੍ਰੀਮਤੀ ਮਹਿੰਦਰ ਕੌਰ ਦੇ ਪੁੱਤਰ ਸ਼੍ਰੀ ਜਗਮੀਤ ਸਿੰਘ ਬਰਾੜ, ਨੰਬਰਦਾਰ ਸ਼੍ਰੀ ਬਲਜਿੰਦਰ ਸਿੰਘ ਪਿੰਡ ਦੇ ਪੰਚਾਇਤ ਸਕੱਤਰ ਸ਼੍ਰੀ ਅਰਵਿੰਦ ਗਰਗ ਅਤੇ ਹੋਰ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਇਹ ਪਾਰਕ ਬਣਾਏ ਗਏ ਹਨ। ਪਾਰਕ ਬਨਣ ਤੋਂ ਪਹਿਲਾਂ ਕੂੜੇ ਅਤੇ ਰੂੜੀਆਂ ਦੇ ਢੇਰ ਹੋਇਆ ਕਰਦੇ ਸਨ।
ਪਿੰਡ ਦਾ ਹਰ ਇੱਕ ਪਾਰਕ 2 ਤੋਂ 4 ਕਨਾਲ ਦੇ ਇਲਾਕੇ 'ਚ ਫੈਲਿਆ ਹੋਇਆ ਹੈ। ਪਿੰਡ ਦਾ ਕੁੱਲ ਰਕਬਾ 3000 ਏਕੜ ਹੈ ਜਿਸ ਵਿਚੋਂ 2.5 ਏਕੜ ਦੇ ਕਰੀਬ ਪਾਰਕਾਂ ਹੇਠ ਲਿਆਂਦਾ ਗਿਆ ਹੈ। ਪਿੰਡ ਦੀ ਪੰਚਾਇਤ ਨੇ ਆਪਣੇ ਫੰਡਾਂ 'ਚੋਂ ਹੀ ਪੈਸੇ ਖ਼ਰਚ ਕੇ ਪਾਰਕਾਂ ਦੀ ਚਾਰ ਦੀਵਾਰੀ ਇੰਟਰਲਾਕਿੰਗ ਟਾਇਲਾਂ ਦੀ ਲੁਵਾਈ, ਬੈਠਣ ਲਈ ਬੈਂਚਾਂ ਪੌਦੇ ਆਦਿ ਲਗਾਏ ਹਨ। ਪਿੰਡ ਦੇ ਨੌਜਵਾਨਾਂ ਨੇ ਮਿਲ ਕੇ ਇਨ੍ਹਾਂ ਪਾਰਕਾਂ ਦੇ ਡਿਜ਼ਾਇੰਨ ਚੰਡੀਗੜ੍ਹ ਦੇ ਪਾਰਕਾਂ ਦੀ ਤਰਜ਼ 'ਤੇ ਤਿਆਰ ਕੀਤੇ ਹਨ। ਇਸ ਵੇਲੇ ਪਿੰਡ 'ਚ ਕਰੀਬ 6 ਪਾਰਕ ਹਨ ਅਤੇ 3 ਨਵੇਂ ਪਾਰਕ ਬਣਾਉਣ ਦੀ ਤਜਵੀਜ਼ ਹੈ।
ਸ਼੍ਰੀ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਭੋਖੜਾ ਪਿੰਡ ਦੇ ਪਾਰਕ ਵੇਖਣ ਲਈ ਆਸ-ਪਾਸ ਦੇ ਪਿੰਡਾਂ ਦੇ ਪੰਚਾਇਤ ਮੈਂਬਰ ਵੀ ਆਉਂਦੇ ਹਨ ਅਤੇ ਭੋਖੜਾ ਦੀ ਪੰਚਾਇਤ ਤੋਂ ਇਸ ਤਰ੍ਹਾਂ ਦੇ ਪਾਰਕ ਬਣਾਉਣ ਸਬੰਧੀ ਜਾਣਕਾਰੀ ਲੈਂਦੇ ਹਨ। ਸ਼੍ਰੀ ਬਰਾੜ ਨੇ ਕਿਹਾ ਕਿ ਪਿੰਡ ਦੀ ਨੁਹਾਰ ਤਾਂ ਹੀ ਬਦਲੀ ਜਾ ਸਕਦੀ ਹੈ
ਜੇਕਰ ਸਾਰੇ ਇਕੱਠੇ ਹੋ ਕੇ ਸਰਵ ਸੰਮਤੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨਿਪਰੇ ਚੜ੍ਹਾਉਣ 'ਚ ਪੰਚਾਇਤ ਮੈਂਬਰ ਸ਼੍ਰੀ ਪਿੰਦਰਪਾਲ ਸਿੰਘ, ਸ਼੍ਰੀ ਤੀਰਥ ਸਿੰਘ, ਸ਼੍ਰੀ ਜਗਤਾਰ ਸਿੰਘ, ਸ਼੍ਰੀ ਹਰਭਗਵਾਨ ਸਿੰਘ, ਸ਼੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਲਖਵੀਰ ਕੌਰ, ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਕਰਮਜੀਤ ਸਿੰਘ ਅਤੇ ਸਾਰੇ ਮੈਂਬਰਾਂ ਦਾ ਯੋਗਦਾਨ ਰਿਹਾ ਹੈ।