
ਗੈਂਗਸਟਰ ਦਿਲਪ੍ਰੀਤ ਬਾਬਾ ਦਾ ਕਰੀਬ ਇਕ ਸਾਲ ਤੋਂ ਸੈਕਟਰ 38 ਸਥਿਤ ਮਕਾਨ ਨੰਬਰ 2567 ਵਿਚ ਆਉਣਾ ਜਾਣਾ ਸੀ। ਦਿਲਪ੍ਰੀਤ ਨੂੰ ਜਿਥੇ ਕਈਂ ਰਾਜਾਂ ਦੀ ਪੁਲਿਸ...
ਚੰਡੀਗੜ੍ਹ, ਗੈਂਗਸਟਰ ਦਿਲਪ੍ਰੀਤ ਬਾਬਾ ਦਾ ਕਰੀਬ ਇਕ ਸਾਲ ਤੋਂ ਸੈਕਟਰ 38 ਸਥਿਤ ਮਕਾਨ ਨੰਬਰ 2567 ਵਿਚ ਆਉਣਾ ਜਾਣਾ ਸੀ। ਦਿਲਪ੍ਰੀਤ ਨੂੰ ਜਿਥੇ ਕਈਂ ਰਾਜਾਂ ਦੀ ਪੁਲਿਸ ਲੱਭ ਰਹੀ ਸੀ। ਉਹ ਅਰਾਮ ਨਾਲ ਇਥੇ ਆਕੇ ਰਹਿ ਰਿਹਾ ਸੀ ਅਤੇ ਚੰਡੀਗੜ੍ਹ ਪੁਲਿਸ ਇਸ ਬਾਰੇ ਅਣਜਾਣ ਸੀ। ਦਿਲਚਸਪ ਗੱਲ ਇਹ ਹੈ ਕਿ ਕਦੇ ਗੁਆਂਢੀਆਂ ਨੂੰ ਵੀ ਇਸਦੀ ਭਣਕ ਨਹੀ ਲੱਗੀ ਕਿ ਘਰ ਵਿਚ ਆਉਣ ਵਾਲਾ ਵਿਅਕਤੀ ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਹੈ।
ਸੈਕਟਰ 38 ਦੇ ਜਿਸ ਮਕਾਨ ਵਿਚ ਦਿਲਪ੍ਰੀਤ ਦਾ ਆਉਣਾ ਜਾਣਾ ਸੀ, ਉਸ ਮਕਾਨ ਵਿਚ ਰੁਪਿੰਦਰ ਕੌਰ ਨਾਮ ਦੀ ਇਕ ਵਿਧਵਾ ਔਰਤ ਰਹਿੰਦੀ ਸੀ ਅਤੇ ਉਸਦੇ ਦੋ ਬੱਚੇ ਵੀ ਉਸਦੇ ਨਾਲ ਰਹਿੰਦੇ ਸਨ। ਗੁਆਂਢੀਆਂ ਨੇ ਦੱਸਿਆ ਕਿ ਪਰਵਾਰ ਨੂੰ ਵੇਖਣ ਤੋਂ ਕਦੋ ਇਹ ਨਹੀ ਲੱਗਾ ਕਿ ਪਰਵਾਰ ਦੇ ਸਬੰਧ ਇਕ ਇਨੇ ਵੱਡੇ ਅਪਰਾਧੀ ਨਾਲ ਹਨ। ਲੋਕਾਂ ਨੇ ਦੱਸਿਆ ਕਿ ਰੁਪਿੰਦਰ ਤੋਂ ਇਲਾਵਾ ਇਸ ਮਕਾਨ ਵਿਚ ਕਦੇ -ਕਦੇ ਉਸਦੀ ਵੱਡੀ ਭੈਣ ਹਰਪ੍ਰੀਤ ਦਾ ਵੀ ਆਉਣਾ -ਜਾਣਾ ਸੀ। ਇਸਤੋਂ ਇਲਾਵਾ ਦਿਲਪ੍ਰੀਤ ਹਫ਼ਤੇ ਵਿਚ ਦੋ-ਤਿੰਨ ਵਾਰ ਘਰ ਵਿਚ ਆਉਂਦਾ ਸੀ।
Baba Dilpreet Singh
ਗੁਆਂਢੀਆਂ ਨੇ ਦੱਸਿਆ ਕਿ ਪਰਵਾਰ ਕੋਲੇ ਤਿੰਨ ਗੱਡੀਆਂ ਸਨ। ਰੁਪਿੰਦਰ ਦੋ ਬੱਚੇ ਇਕ 9ਵੀਂ ਅਤੇ ਦੂਜਾ 7ਵੀਂ ਜਮਾਤ ਵਿਚ ਪੜਦਾ ਹੈ। ਬਹੁਤ ਹੈਰਾਨੀ ਦੀ ਗੱਲ ਹੈ ਕਿ ਹਾਈਟੈਕ ਮੰਨੀ ਜਾਉਣ ਵਾਲੀ ਚੰਡੀਗੜ੍ਹ ਪੁਲਿਸ ਨੂੰ ਦਿਲਪ੍ਰੀਤ ਦੇ ਬਾਰੇ ਵਿਚ ਕੁੱਝ ਵੀ ਪਤਾ ਨਹੀ ਲੱਗ ਸਕਿਆ। ਸੋਮਵਾਰ ਜਦੋਂ ਸੈਕਟਰ 43 ਵਿਚ ਦਿਲਪ੍ਰੀਤ ਨੂੰ ਪੁਲਿਸ ਮੁੱਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ ਤਾਂ ਇਸ ਗੱਲ ਦਾ ਪਤਾ ਲੱਗਾ ਕਿ ਦਿਲਪ੍ਰੀਤ ਪਿਛਲੇ 8 ਮਹੀਨਿਆਂ ਤੋਂ ਇਸ ਮਕਾਨ ਵਿਚ ਰਹਿ ਰਿਹਾ ਸੀ।
Baba Dilpreet Singh
ਹਾਲਾਂਕਿ ਇਸਤੋਂ ਪਹਿਲਾਂ ਪੁਲਿਸ ਇਹ ਗੱਲ ਕਹਿੰਦੀ ਆਈ ਹੈ ਕਿ ਦਿਲਪ੍ਰੀਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਚਲਾ ਜਾਂਦਾ ਹੈ, ਪਰ ਸੂਰਤਾਂ ਦੀ ਮੰਨਿਏ ਤਾਂ ਦਿਲਪ੍ਰੀਤ ਦਾ ਕੋਈ ਪੱਕਾ ਠਿਕਾਣਾ ਨਹੀ ਸੀ। ਉਹ ਕਈਂ ਵਾਰ ਸੈਕਟਰ 38 ਦੇ ਮਕਾਨ ਵਿਚ ਵੀ ਆਕੇ ਰੁਕਦਾ ਸੀ। ਜਿਕਰਯੋਗ ਹੈ ਕਿ ਸੋਮਵਾਰ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝਾ ਆਪ੍ਰੇਸ਼ਨ ਵਿਚ ਦਿਲਪ੍ਰੀਤ ਨੂੰ ਕਾਬੂ ਕਰ ਲਿਆ ਗਿਆ ਸੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦਿਲਪ੍ਰੀਤ ਨੂੰ ਜ਼ਖ਼ਮੀ ਹੋਣ ਤੇ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ।