
ਸਿੱਖ ਨੌਜਵਾਨ ਜਿਸਨੂੰ 2004 ਵਿਚ ਪੱਗ ਬੰਨ੍ਹਣ ਕਰਕੇ ਕਾਲਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ...........
ਗੁਰਦਾਸਪੁਰ: ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦਾ ਸਿੱਖ ਨੌਜਵਾਨ ਜਿਸਨੂੰ 2004 ਵਿਚ ਪੱਗ ਬੰਨ੍ਹਣ ਕਰਕੇ ਕਾਲਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਹੁਣ ਉਸਨੂੰ ਫਰਾਂਸ ਦੇ ਸ਼ਹਿਰ ਬੌਬੀਗਿਨੀ ਦਾ ਡਿਪਟੀ ਮੇਅਰ ਚੁਣਿਆ ਗਿਆ ਹੈ।
Turban
ਰਣਜੀਤ ਸਿੰਘ ਗੁਰਾਇਆ 5 ਜੁਲਾਈ ਨੂੰ ਡਿਪਟੀ ਮੇਅਰ ਚੁਣਿਆ ਗਿਆ ਸੀ। ਗੁਰਦਾਸਪੁਰ ਵਿੱਚ ਉਸਦੇ ਪਿੰਡ ਸੇਖਾ ਵਿੱਚ ਖੁਸ਼ੀ ਦੀ ਲਹਿਰ ਹੈ। ਰਣਜੀਤ ਸਿੰਘ ਦੇ ਤਾਇਆ ਕਸ਼ਮੀਰ ਸਿੰਘ ਦੇ ਲੜਕੇ ਮੰਗਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਫਰਾਂਸ ਵਿਚ ਬਹੁਤ ਸੰਘਰਸ਼ ਕਰਨਾ ਪਿਆ।
Deputy mayor of france
ਉਸਨੂੰ 2004 ਵਿੱਚ ਪੱਗ ਬੰਨ੍ਹਣ ਕਾਰਨ ਇੱਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਸਨੇ ਹਿੰਮਤ ਨਹੀਂ ਹਾਰੀ ਤੇ ਦਿਨ ਰਾਤ ਮਿਹਨਤ ਕੀਤੀ ਅਤੇ ਉਸਨੇ ਕਾਨੂੰਨ ਵਿੱਚ ਮਾਸਟਰ ਦੀ ਡਿਗਰੀ ਕੀਤੀ।
ਫਰਾਂਸ ਵਿਚ ਪਹਿਲੇ ਸਿੱਖ ਡਿਪਟੀ ਮੇਅਰ ਬਣੇ। ਉਸੇ ਸਮੇਂ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਛੋਟਾ ਭਰਾ ਗੁਰਚੈਨ ਸਿੰਘ ਲਗਭਗ 40 ਸਾਲ ਪਹਿਲਾਂ ਫਰਾਂਸ ਵਿੱਚ ਸੈਟਲ ਸੀ।
ਰਣਜੀਤ ਸਿੰਘ 'ਸਿੱਖਜ਼ ਆਫ਼ ਫਰਾਂਸ ਸੰਸਥਾ' ਦਾ ਪ੍ਰਧਾਨ ਵੀ ਹੈ। ਇਸ ਮੌਕੇ ਰਣਜੀਤ ਸਿੰਘ ਨੇ ਮੇਅਰ ਅਦੁਲ ਸੈਦੀ ਅਤੇ ਚੋਣਾਂ 'ਚ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਦੀ ਧੰਨਵਾਦ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ