
267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ
ਅੰਮਿ੍ਰਤਸਰ, 10 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ 267 ਪਾਵਨ ਸਰੂਪ ਗੁੰਮ ਹੋਣ ਸਬੰਧੀ, ਸ਼੍ਰੋਮਣੀ ਅਕਾਲੀ ਦਲ (ਡੀ) ਦੇ ਨੇਤਾ ਸੇਵਾ ਸਿੰਘ ਸੇਖਵਾਂ, ਕਿਰਨਜੋਤ ਕੌਰ, ਹਰਪ੍ਰੀਤ ਸਿੰਘ ਗਰਚਾ, ਮਹਿੰਦਰ ਸਿੰਘ ਹੁਸੈਨਪੁਰ, ਅਮਰੀਕ ਸਿੰਘ ਸ਼ਾਹਪੁਰ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਯਾਦ ਪੱਤਰ ਦਿਤਾ। ਸੇਵਾ ਸਿੰਘ ਸੇਖਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਨਸਾਫ਼ ਨਾ ਦਿਤਾ ਤਾਂ ਤਿੱਖਾ ਸੰਘਰਸ਼ ਕਰਨ ਲਈ ਉਹ ਮਜ਼ਬੂਰ ਹੋਣਗੇ।
ਸੇਖਵਾਂ ਨੇ ਜਥੇਦਾਰ ਗਿ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਭਰੋਸਾ ਦਿਤਾ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ ਤਸਲੀ ਬਖ਼ਸ਼ ਨਾ ਹੋਣ ’ਤੇ ਉਹ ਖੁਦ ਪੜਤਾਲ ਕਰਨਗੇ ਅਤੇ ਇਸ ਕਾਂਡ ਲਈ ਜ਼ੁੰਮੇਵਾਰਾਂ ਵਿਰੁਧ ਕਾਰਵਾਈ ਕਰਨਗੇ। ਸੇਖਵਾਂ ਨੇ ਸੁਖਦੇਵ ਸਿੰਘ ਭੌਰ ਸਾਬਕਾ ਜਨਰੱਲ ਸਕੱਤਰ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ 40 ਸਰੂਪ ਕਿਸੇ ਡੇਰੇ ’ਤੇ ਗਏ ਹਨ ਪਰ ਉਥੇ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਵੀ ਨਹੀਂ ਲਾਗੂ। ਉਨ੍ਹਾਂ ਵਿਰੋਧਤਾ ਕੀਤੀ ਸੀ ਪਰ ਅਮਲ ਨਹੀਂ ਹੋਇਆ। ਇਸ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਡੇਰੇ ’ਤੇ ਸਰੂਪ ਭੇਜੇ ਗਏ।
File Photo
ਯਾਦ ਪੱਤਰ ਚ ਵਰਨਣ ਕੀਤਾ ਹੈ ਕਿ ਜੱਥੇਦਾਰ ਸਾਹਿਬ ਦੇ ਆਦੇਸ਼ ਤੇ ਇਕ ਪੜਤਾਲੀਆਂ ਕਮੇਟੀ ਗਠਿਤ ਕੀਤੀ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਸਮਂੇ ਦੌਰਾਨ ਵੀ ਕਈ ਤਰਾਂ ਦੀਆਂ ਕਮਜ਼ੋਰੀਆਂ,ਘਪਲੇ,ਬੇਨਿਯਮੀਆਂ ਵਾਪਰੀਆਂ ਅਤੇ ਕਈ ਪੜਤਾਲੀਆਂ ਕਮੇਟੀਆਂ ਬਣੀਆਂ, ਜਿਨਾ ਨੇ ਕੋਈ ਸਾਰਥਿਕ ਸਿੱਟੇ ਨਹੀ ਕੱਢੇ। ਇਸ ਕਰਕੇ ਸਿੱਖਾਂ ਨੂੰ ਉਨਾ ਦੇ ਕੀਤੇ ਤੇ ਨਿਰਾਸ਼ਾ ਹੋਈ। ਮੌਜੂਦਾ ਪੜਤਾਲੀਆ ਕਮੇਟੀ ਉਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਅਧਿਕਾਰੀਆਂ ਤੇ ਅਧਾਰਿਤ ਹੈ, ਜਿਨਾ ਦੇ ਸਮੇਂ ਦੌਰਾਨ 2016 ਤੇ 2020 ਤੱਕ ਇਹ ਘਟਨਾ ਵਾਪਰੀ । ਇਨਾ ਨੇ 4 ਸਾਲ ਤੱਕ ਇਸ ਘਟਨਾ ਤੇ ਪਰਦਾ ਪਾਈ ਰੱਖਿਆ। ਅੱਜ ਉਹੀ ਸੱਜਣ ਇਸ ਕਮੇਟੀ ਵਿੱਚ ਆ ਕੇ ਸੱਚ ਸਾਹਮਣੇ ਲਿਆਉਣਗੇ, ਉਮੀਦ ਨਹੀ ਹੈ ।
ਇਸ ਲਈ ਅਸੀਂਮਹਿੂਸੂਸ ਕਰਦੇ ਹਾਂ ਕਿ ਇਹ ਮਸਲਾ ਜੋ ਸਿੱਖ ਕੌਮ ਲਈ ਬਹੁਤ ਸੰਜੀਦਾ,ਮਹੱਤਵਰੂਰਨ ਅਤੇ ਸਿੱਖ ਮਾਨਸਿਕਤਾ ਨਾਲ ਜੁੜਿਆ ਹੈ। ਇਥੇ ਇਹ ਜਰੂਰੀ ਹੋ ਜਾਂਦਾ ਹੈ ਕਿ ਇਸ ਦੁਰਘਟਨਾ ਦੀ ਸਚਾਈ ਕੌਮ ਨੂੰ ਪਤਾ ਲੱਗੇ। ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਸੀ ਇਹ ਮੰਗ ਕਰਦੇ ਹਾਂ ਕਿ ਕੁਝ ਨਿਰਪੱਖ ਗੁਰਸਿੱਖਾਂ, ਜਿਹੜੇ ਇਸ ਮਸਲੇ ਨਾਲ ਸਬੰਧਤ ਨਹੀ ਹਨ ਪਰ ਉਹ ਸਿੱਖ ਮਾਨਸਿਕਤਾ ਨੂੰ ਪਰਨਾਏ ਹੋਏ ਹਨ ,ਉਨਾ ਦੀ ਪੜਤਾਲੀਆਂ ਕਮੇਟੀ ਬਣਾਈ ਜਾਵੇ ਅਤੇ ਉਸ ਕਮੇਟੀ ਨੂੰ ਸਮਾਂ ਬੱਧ ਕੀਤਾ ਜਾਵੇ । ਅਸੀ ਆਸ ਰੱਖਦੇ ਹਾਂ ਕਿ ਤੁਸੀਂ ਸਿੱਖ ਕੌਮ ਦੇ ਵਡੇਰੇ ਹਿੱਤਾਂ ਅਤੇ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਕਾਰਵਾਈ ਕਰੋਗੇ । ਇਸ ਮੌਕੇ ਹਰਬੰਸ ਸਿੰਘ ਮੰਝਪੁਰ,ਕੁਲਵੰਤ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ।