ਸੁਪਰੀਮ ਕੋਰਟ ਵਲੋਂ ਨਿਜੀ ਸਕੂਲਾਂ ਦੁਆਰਾ ਫ਼ੀਸ ਮੰਗਣ ਦੇ ਮਾਮਲੇ ਵਿਚ ਰੋਕ ਲਗਾਉਣ ਤੋਂ ਇਨਕਾਰ
Published : Jul 11, 2020, 8:27 am IST
Updated : Jul 11, 2020, 8:27 am IST
SHARE ARTICLE
File Photo
File Photo

ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਝਟਕਾ

ਚੰਡੀਗੜ੍ਹ, 10 ਜੁਲਾਈ (ਨੀਲ ਭਾਲਿੰਦਰ ਸਿੰਘ) : ਸੁਪਰੀਮ ਕੋਰਟ ਨੇ ਨਿਜੀ ਸਕੂਲਾਂ ਦੁਆਰਾ ਫ਼ੀਸ ਮੰਗਣ ਦੇ ਮਾਮਲੇ ਵਿਚ ਰੋਕ ਲਗਾਉਣ ਤੋਂ ਇਨਕਾਰ ਕਰ ਦਿਤਾ ਹੈ ਜਿਸ ਨਾਲ ਮਾਪਿਆਂ ਦੀਆਂ ਪ੍ਰੇਸ਼ਾਨੀਆਂ ਹੋਰ ਵੱਧ ਗਈਆਂ ਹਨ।  ਨਿਜੀ ਸਕੂਲਾਂ ਵਲੋਂ ਆਨਲਾਇਨ ਕਲਾਸਾਂ ਦੇ ਨਾਮ ਉੱਤੇ ਪੂਰੀ ਫ਼ੀਸ ਵਸੂਲਣ  ਵਿਰੁਧ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਉਤੇ ਸੁਣਵਾਈ ਤੋਂ ਸਰਵ ਉੱਚ ਅਦਾਲਤ ਨੇ ਸਾਫ਼ ਇਨਕਾਰ ਕਰ ਦਿਤਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਇਸ ਸਮੇਂ ਹਰ ਰਾਜ ਦੀ ਹਾਲਤ ਵੱਖ ਹੈ,  ਇਸ ਮਾਮਲੇ ਨੂੰ ਉਥੋਂ ਦੀ ਹਾਈ ਕੋਰਟ ਵਿਚ ਹੀ ਚੁਕਿਆ ਜਾਵੇ। ਜੇਕਰ ਹਾਈ ਕੋਰਟ  ਦੇ ਆਦੇਸ਼ ਨਾਲ ਕੋਈ ਸਮੱਸਿਆ ਹੈ ਤਾਂ ਹੀ ਸੁਪਰੀਮ ਕੋਰਟ ਆਇਆ ਜਾਵੇ। ਦਸਣਯੋਗ ਹੈ ਕਿ ਨਿਜੀ ਸਕੂਲਾਂ ਦੁਆਰਾ ਫ਼ੀਸ ਵਸੂਲਣ ਤੋਂ ਦੁਖੀ ਮਾਪਿਆਂ ਨੂੰ ਸੁਪਰੀਮ ਕੋਰਟ ਤੋਂ ਬਹੁਤ ਉਮੀਦਾਂ ਸਨ।

ਕਿਉਂਕਿ ਇਕ ਤਾਂ ਇਸ ਕੋਰੋਨਾ ਮਹਾਮਾਰੀ ਵਿਚ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ ਹੋਈਆਂ ਹਨ ਉਸ ਉੱਤੇ ਨਿਜੀ ਸਕੂਲਾਂ ਦੁਆਰਾ ਫ਼ੀਸ ਵਸੂਲੀ ਕਾਰਨ ਹਰ ਕਿਸੇ ਦੀਆਂ ਦਿੱਕਤਾਂ ਵਧਣੀਆਂ ਸ਼ੁਰੂ ਹੋ ਚੁਕੀਆਂ ਹਨ। ਇਸ ਤੋਂ ਪਹਿਲਾਂ ਨਿਜੀ ਸਕੂਲਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਵਿਚ ਚੱਲ ਰਹੇ ਸਕੂਲ ਫ਼ੀਸ ਵਿਵਾਦ ਉਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਨੇ ਚੁਣੋਤੀ ਦੇਣ ਦਾ ਫ਼ੈਸਲਾ ਕੀਤਾ ਸੀ ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement