'ਪਟਿਆਲਾ ਦੇ ਐਨ.ਆਈ.ਐਸ. ਵਿਚੋਂ 8 ਪ੍ਰਮੁੱਖ ਖੇਡਾਂ ਬੈਂਗਲੋਰ ਅਤੇ ਕਲਕੱਤਾ ਵਿਖੇ ਤਬਦੀਲ'
Published : Jul 11, 2021, 6:32 am IST
Updated : Jul 11, 2021, 6:32 am IST
SHARE ARTICLE
image
image

'ਪਟਿਆਲਾ ਦੇ ਐਨ.ਆਈ.ਐਸ. ਵਿਚੋਂ 8 ਪ੍ਰਮੁੱਖ ਖੇਡਾਂ ਬੈਂਗਲੋਰ ਅਤੇ ਕਲਕੱਤਾ ਵਿਖੇ ਤਬਦੀਲ'


ਮੁੱਖ ਮੰਤਰੀ ਪੰਜਾਬ ਇਕ ਪਾਸੇ ਬਣਾ ਰਹੇ ਨੇ ਖੇਡ ਯੂਨੀਵਰਸਿਟੀ, ਦੂਜੇ ਪਾਸੇ ਖ਼ੁਦ ਦੇ ਹੀ ਸ਼ਹਿਰ ਵਿਚੋਂ ਗ਼ਾਇਬ ਹੋ ਰਹੀਆਂ ਹਨ ਅਹਿਮ ਖੇਡਾਂ

ਪਟਿਆਲਾ, 10 ਜੁਲਾਈ (ਅਵਤਾਰ ਸਿੰਘ ਗਿੱਲ) : ਪਟਿਆਲਾ ਵਿਚ ਭਾਰਤ ਦੇ ਪ੍ਰਮੁੱਖ ਖੇਡ ਸੰਸਥਾਨ ਨੇਤਾ ਜੀ ਸੁਭਾਸ਼ ਚੰਦਰ ਖੇਡ ਸੰਸਥਾਨ ਜਿਸ ਵਲੋਂ ਐਮ.ਸੀ ਮੈਰੀਕਾਮ, ਵਿਜੇਂਦਰ, ਪੀ.ਟੀ. ਊਸ਼ਾ, ਗੀਤਾ ਫ਼ੋਗਾਟ ਅਤੇ ਬਬੀਤਾ ਫ਼ੋਗਾਟ, ਸ਼ਿਵਾ ਥਾਪਾ, ਨੀਰਜ ਚੋਪੜਾ, ਦੁੱਤੀ ਚੰਦ, ਤੇਜਿੰਦਰ ਸਿੰਘ ਤੂਰ, ਮੀਰਾ ਚਾਨੂੰ, ਕ੍ਰਿਸ਼ਨਾ ਪੂਨੀਆ ਸਮੇਤ ਬਹੁਤ ਸਾਰੇ ਭਾਰਤ ਦੇ ਨਾਮ ਸੋਨੇ ਅਤੇ ਚਾਂਦੀ ਦੇ ਤਮਗੇ ਲਿਆਉਣ ਵਾਲੇ ਖਿਡਾਰੀ ਪੈਦਾ ਕਰਨ ਵਾਲੇ ਐਨ.ਆਈ.ਐਸ. ਵਿਚ ਅੱਜ ਕੱਲ ਚੁੱਪ ਦਾ ਮਾਹੌਲ ਹੈ, ਕਿਉਂਕਿ ਇਥੇ ਲੱਗਣ ਵਾਲੇ ਨੈਸ਼ਨਲ ਅਤੇ ਇੰਟਰਨੈਸ਼ਨਲ ਕੈਂਪਾਂ ਵਿਚ ਰੌਣਕ ਘਟਣੀ ਸ਼ੁਰੂ ਹੋ ਗਈ ਹੈ, ਜਿਸ ਦਾ ਮੁੱਖ ਕਾਰਨ ਹੈ ਕਿ ਐਨ.ਆਈ.ਐਸ. ਵਿਚੋਂ ਪ੍ਰਮੁੱਖ ਖੇਡਾਂ ਵਿਚ ਗਿਣੀਆਂ ਜਾਂਦੀਆਂ ਖੇਡਾਂ ਜਿਮਨਾਸਟਿਕ, ਫੁੱਟਬਾਲ, ਬਾਸਕਿਟਬਾਲ, ਵਾਲੀਬਾਲ, ਤੈਰਾਕੀ, ਬੈਡਮਿੰਟਨ ਅਤੇ ਟੇਬਲ ਟੈਨਿਸ ਸਮੇਤ ਕੁੱਝ ਹੋਰ ਖੇਡਾਂ ਨੂੰ  ਵੀ ਐਸ.ਏ.ਆਈ ਐਨ.ਆਈ.ਐਸ. ਤੋਂ ਤਬਦੀਲ ਕਰ ਕੇ ਖੇਡ ਸੰਸਥਾਨ ਕਲਕੱਤਾ ਅਤੇ ਖੇਡ ਸੰਸਥਾਨ ਬੈਂਗਲੌਰ ਵਿਚ ਤਬਦੀਲ ਕਰ ਦਿਤਾ ਗਿਆ ਹੈ, ਉਥੇ ਨਾਲ ਹੀ ਕ੍ਰਿਕੇਟ ਨੂੰ  ਪੂਰਨ ਤੌਰ 'ਤੇ ਬੰਦ ਹੀ ਕਰ ਦਿਤਾ ਗਿਆ ਹੈ, ਜਿਸ ਨਾਲ ਇਥੇ ਖਿਡਾਰੀਆਂ ਦੀ ਲੱਗਣ ਵਾਲੀ ਰੌਣਕ ਬੇਹੱਦ ਘਟਦੀ ਜਾ ਰਹੀ ਹੈ ਅਤੇ ਐਨ.ਆਈ.ਐਸ. ਦੇ ਕਈ ਕੰਪਲੈਕਸਾਂ ਵਿਚ ਸੁੰਨ ਪਸਰ ਗਈ ਹੈ | 
ਭਰੋਸੇਯੋਗ ਸੂਤਰਾਂ ਅਨੁਸਾਰ ਸਰਕਾਰਾਂ ਦੀ ਪਾਲਿਸੀ ਹੁੰਦੀ ਹੈ ਕਿ ਕਿਸੇ ਵੀ ਸਮੇਂ ਕਿਸੇ ਵੀ ਖੇਡ ਨੂੰ  ਬਿਨਾਂ ਕਿਸੇ ਖ਼ਾਸ ਕਾਰਨ ਇਧਰ ਉਧਰ ਤਬਦੀਲ ਕਰ ਦਿਤਾ ਜਾਂਦਾ ਹੈ ਪਰ ਜੇਕਰ ਇਸ ਦਾ ਪ੍ਰਭਾਵ ਵੇਖਿਆ ਜਾਵੇ ਤਾਂ ਸੈਂਕੜੇ ਖਿਡਾਰੀਆਂ 'ਤੇ ਇਸ ਦਾ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਹੁਣ ਪੰਜਾਬ ਦੇ ਉਭਰ ਰਹੇ ਖਿਡਾਰੀਆਂ ਨੂੰ  ਇਨ੍ਹਾਂ ਖੇਡਾਂ ਦੀ ਤਿਆਰੀ ਲਈ ਬੈਂਗਲੌਰ ਜਾਂ ਕਲਕੱਤਾ ਦਾ ਰੁਖ਼ ਕਰਨਾ ਪਵੇਗਾ, ਜਿਸ ਦਾ ਇਕ ਮਾੜਾ ਪ੍ਰਭਾਵ ਇਹ ਵੀ ਹੈ ਕਿ ਉਥੋਂ ਦੀ ਖੁਰਾਕ ਅਤੇ ਇਥੋਂ ਦੀ ਖੁਰਾਕ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ | ਇਥੋਂ ਦੇ ਖਿਡਾਰੀ ਉਥੇ ਜਾ ਕੇ ਉਥੋਂ ਦੀ ਖ਼ੁਰਾਕ ਨੂੰ  ਐਡਜਸਟ ਨਹੀਂ ਕਰ ਪਾਉਂਦੇ ਕਿਉਂਕਿ ਪੰਜਾਬੀ ਖਿਡਾਰੀ ਸਾਊਥ ਦਾ ਖਾਣਾ ਕੋਈ ਬਹੁਤਾ ਪਸੰਦ ਨਹੀਂ ਕਰਦੇ | ਦੂਜੇ ਪਾਸੇ ਮਾਪਿਆਂ ਲਈ ਅਪਣੇ ਬੱਚਿਆ ਨੂੰ  ਇੰਨੀ ਦੂਰ ਭੇਜਣ ਨਾਲ ਜਿਥੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਨਾਲ ਹੀ ਉਨ੍ਹਾਂ 'ਤੇ ਵਾਧੂ ਖਰਚੇ ਦਾ ਭਾਰ ਵੀ ਵਧੇਗਾ, ਜਿਸ ਕਰ ਕੇ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਖਿਡਾਰੀ ਜੋ ਕੱਲ੍ਹ ਨੂੰ  ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਸਨ ਜਾਂ ਤਾਂ ਦੂਜੀਆਂ ਖੇਡਾਂ ਵਲ ਮੁੜ ਜਾਣਗੇ ਜਾਂ ਫਿਰ ਖੇਡਾਂ ਨੂੰ  ਅਲਵਿਦਾ ਵੀ ਆਖ ਸਕਦੇ ਹਨ | ਸਵੇਰੇ ਅਤੇ ਸ਼ਾਮ ਵੇਲੇ ਜਿਥੇ ਪਟਿਆਲਾ ਦੇ ਐਨ.ਆਈ.ਐਸ. ਦੇ ਬਾਹਰ 


ਖਿਡਾਰੀਆਂ ਦਾ ਜਮਾਵੜਾ ਲਗਦਾ ਸੀ, ਉਥੇ ਹੁਣ ਇਕਾ ਦੁੱਕਾ ਖਿਡਾਰੀ ਹੀ ਦੇਖਣ ਨੂੰ  ਮਿਲਦੇ ਹਨ | ਜਿਥੇ ਮੁੱਖ ਮੰਤਰੀ ਪੰਜਾਬ ਵੱਲੋਂ ਖੇਡਾਂ ਨੂੰ  ਉਤਸ਼ਾਹਿਤ ਕਰਨ ਲਈ ਲੰਘੇ ਪਿਛਲੇ ਵਰ੍ਹੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਸ਼ੁਰੂ ਕੀਤੇ ਗਏ, ਜਿਸ ਨਾਲ ਖਿਡਾਰੀਆਂ ਨੂੰ  ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਜਿਥੇ ਉਨ੍ਹਾਂ ਦੇ ਜੱਦੀ ਸ਼ਹਿਰ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪੰਜਾਬ ਦੀ ਉਸਾਰੀ ਜੋਰਾ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਦੇ ਹੀ ਸ਼ਹਿਰ ਦੇ ਨੇਤਾ ਜੀ ਸੁਭਾਸ਼ ਚੰਦਰ ਖੇਡ ਸੰਸਥਾਨ ਵਿੱਚੋਂ ਕਈ ਅਹਿਮ ਖੇਡਾਂ ਐਕਸੀਲੈਂਸ ਸਪੋਰਟਸ ਸੈਂਟਰ ਬੈਂਗਲੋਰ ਅਤੇ ਐਕਸੀਲੈਂਸ ਸਪੋਰਟਸ ਸੈਂਟਰ ਕਲਕੱਤਾ ਵਿੱਖੇ ਤਬਦੀਲ ਕੀਤੇ ਜਾਣਾ ਇਕ ਵੱਡਾ ਸਵਾਲ ਵੀ ਖੜ੍ਹਾ ਕਰਦਾ ਹੈ, ਕਿਉਂਕਿ ਬਹੁਤ ਸਾਰੇ ਸਰਟੀਫਿਕੇਟ ਕੋਰਸ ਜੋ ਐਨ.ਆਈ.ਐਸ. ਵਿੱਚ ਹੁੰਦੇ ਸਨ ਹੁਣ ਤਬਦੀਲ ਹੋ ਕੇ ਬੈਂਗਲੋਰ ਅਤੇ ਕਲਕੱਤਾ ਵਿਖੇ ਚਲੇ ਗਏ ਹਨ |
     ਜੇਕਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਖੁਰਾਕ ਜੋ ਕਿ ਕਿਤੇ ਨਾ ਕਿਤੇ ਪੂਰੇ ਦੇਸ਼ ਵਿੱਚ ਸਭ ਤੋਂ ਬਿਹਤਰ ਮੰਨੀ ਜਾਂਦੀ ਹੈ ਦੀ ਥਾਂ ਹੁਣ ਸਾਊਥ ਦੀ ਖੁਰਾਕ ਲੈ ਲਵੇਗੀ ਜੋ ਕਿ ਪੰਜਾਬੀ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਸਿੱਧਾ ਸਿੱਧਾ ਅਸਰ ਪਾਵੇਗੀ | ਉਥੇ ਹੀ ਐਨ.ਆਈ.ਐਸ. ਪਟਿਆਲਾ ਦੇ ਹਿੱਸੇ ਆਉਣ ਵਾਲੇ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਵੀ ਤਿੰਨ ਥਾਂ ਵੰਡੇ ਜਾਣਗੇਂ | ਬਹਰਹਾਲ ਜੇਕਰ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਖੇਡਾਂ ਨੂੰ  ਇਸ ਤਰ੍ਹਾਂ ਵੰਡੇ ਜਾਣ ਨਾਲ ਖਿਡਾਰੀਆਂ ਵਿੱਚ ਮਾਯੂਸੀ ਸਾਫ ਦੇਖੀ ਜਾ ਸਕਦੀ ਹੈ | ਇਸ ਸਬੰਧੀ ਜਦੋਂ ਕੁੱਝ ਖਿਡਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਇਸ ਤਰ੍ਹਾਂ ਖੇਡਾਂ ਵੰਡੇ ਜਾਣ ਕਾਰਨ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ ਅਤੇ ਉਹ ਫੈਸਲਾ ਹੀ ਨਹੀਂ ਕਰ ਪਾ ਰਹੇ ਕਿ ਉਹ ਆਪਣੇ ਭਵਿੱਖ ਨੂੰ  ਕਿਸ ਤਰ੍ਹਾਂ ਦੇਖਣ | ਬੇਸ਼ੱਕ ਪਿਛਲੇ 50 ਸਾਲਾਂ ਤੋਂ ਸਰਕਾਰਾਂ ਅਜਿਹੀਆਂ ਪਾਲਿਸੀਆਂ ਲਾਗੂ ਕਰਦੀਆਂ ਰਹੀਆਂ ਹਨ ਪਰ ਸਰਕਾਰਾਂ ਨੂੰ  ਜ਼ਰੂਰਤ ਹੈ ਕਿ ਉਹ ਖਿਡਾਰੀਆਂ ਦੇ ਹਿਤਾਂ ਦਾ ਵੀ ਧਿਆਨ ਰੱਖਣ |
ਫੋਟੋ ਨੰ: 10 ਪੀਏਟੀ 15
ਐਨ.ਆਈ.ਐਸ. ਪਟਿਆਲਾ ਦੀ ਇਮਾਰਤ ਦਾ ਦਿ੍ਸ਼ |
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement