ਤਲਵੰਡੀ ਸਾਬੋ ਪਲਾਂਟ ਦੀ ਇਕ ਯੂਨਿਟ 'ਚ ਅਗਲੇ 48 ਘੰਟਿਆਂ 'ਚ ਸ਼ੁਰੂ ਹੋਵੇਗਾ ਉਤਪਾਦਨ
Published : Jul 11, 2021, 6:55 am IST
Updated : Jul 11, 2021, 6:55 am IST
SHARE ARTICLE
image
image

ਤਲਵੰਡੀ ਸਾਬੋ ਪਲਾਂਟ ਦੀ ਇਕ ਯੂਨਿਟ 'ਚ ਅਗਲੇ 48 ਘੰਟਿਆਂ 'ਚ ਸ਼ੁਰੂ ਹੋਵੇਗਾ ਉਤਪਾਦਨ

ਮਾਨਸਾ, 10 ਜੁਲਾਈ (ਸੁਖਵੰਤ ਸਿੰਘ): ਪੰਜਾਬ 'ਚ ਬਿਜਲੀ ਸੰਕਟ ਦੂਰ ਕਰਨ ਲਈ ਤਲਵੰਡੀ ਸਾਬੋ ਪਾਵਰ ਲਿਮਿਟਡ ਯੁੱਧ ਪੱਧਰ 'ਤੇ ਕੰਮ ਕਰ ਰਿਹਾ ਹੈ | ਸੰਭਾਵਨਾ ਹੈ ਕਿ ਇਕ ਇਕਾਈ 'ਚ ਅਗਲੇ 48 ਘੰਟਿਆਂ 'ਚ ਫਿਰ ਤੋਂ ਉਤਪਾਦਨ ਸ਼ੁਰੂ ਹੋ ਜਾਵੇਗਾ | ਟੀਐਸਪੀਐਲ ਪ੍ਰਬੰਧਨ ਨੇ ਦਾਅਵਾ ਕੀਤਾ ਹੈ ਕਿ ਚੀਨ ਤੋਂ ਜੰਤਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ | ਉਮੀਦ ਹੈ ਕਿ ਇਹ ਉਪਕਰਨ ਪਲਾਂਟ 'ਚ ਇਕ ਦਿਨ 'ਚ ਪਹੁੰਚ ਜਾਣਗੇ | ਉਪਕਰਨਾਂ ਦੀ ਸਪਲਾਈ 'ਚ ਮਦਦ ਲਈ ਟੀਐਸਪੀਐਲ ਪ੍ਰਬੰਧਨ ਨੇ ਪੀਐਸਪੀਸੀਐਲ ਦੇ ਮੁੱਖ ਪ੍ਰਬੰਧ ਨਿਰਦੇਸ਼ਕ ਦਾ ਧਨਵਾਦ ਕੀਤਾ |
ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਸਾਰੇ ਯੂਨਿਟ 9 ਜੁਲਾਈ ਤੋਂ ਬੰਦ ਪਏ ਹਨ | ਇਸ 'ਤੇ ਵੇਦਾਂਤਾ ਸਮੂਹ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਿਟਡ ਪੰਜਾਬ ਸੂਬੇ 'ਚ ਵਰਤਮਾਨ ਊਰਜਾ ਸੰਕਟ ਦੇ ਹੱਲ ਲਈ ਜੰਗੀ ਪੱਧਰ 'ਤੇ ਕੰਮ ਕਰਨ ਦਾ ਦਾਅਵਾ ਕੀਤਾ ਹੈ | ਦੂਜੀ ਇਕਾਈ ਦੇ ਸ਼ੁਰੂ ਹੋਣ 'ਚ ਹੋਰ ਸਮਾਂ ਲੱਗ ਸਕਦਾ ਹੈ | ਤਿੰਨੇ ਯੂਨਿਟ ਚੱਲਣ 'ਚ ਜੁਲਾਈ ਮਹੀਨਾ ਨਿਕਲ ਸਕਦਾ ਹੈ | ਟੀਐਸਪੀਐਲ 'ਚ ਆਈ ਤਕਨੀਕੀ ਖ਼ਰਾਬੀ ਕਾਰਨ ਜਿਥੇ ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ | ਉਥੇ ਟੀਐਸਪੀਐਲ ਦੇ ਇੰਜੀਨੀਅਰਾਂ ਦੀ ਮਦਦ ਨਾਲ ਕੋਰੀਆ, ਭਾਰਤ ਹੈਵੀ ਇਲੈਕਟਿ੍ਕਲ ਲਿਮਿਟਡ, ਜਨਰਲ ਇਲੈਕਟਿ੍ਕ ਕੰਪਨੀ ਤੇ ਸੀਮੇਂਸ ਦੇ ਮਾਹਰ ਇੰਜੀਨੀਅਰ ਦਿਨ-ਰਾਤ ਕੰਮ ਕਰ ਰਹੇ ਹਨ | ਮਾਹਰ ਤਕਨੀਕੀ ਖ਼ਰਾਬੀਆਂ ਤੇ ਬ੍ਰੇਕਡਾਊਨ ਦਾ ਇਕ ਵੱਡਾ ਕਾਰਨ ਆਯਾਤ ਕੋਲੇ 'ਤੇ ਪਾਬੰਦੀ ਨੂੰ  ਮੰਨਦੇ ਹਨ | ਭਾਰਤ ਦੀਆਂ ਵੱਖ-ਵੱਖ ਖਾਣਾਂ 'ਚੋਂ ਮਿਲ ਰਹੇ ਕੋਲੇ ਦੀ ਗੁਣਵਤਾ ਅਜਿਹੀ ਨਹੀਂ ਹੈ ਕਿ ਉਹ ਆਯਾਤ ਕੋਲੇ ਦਾ ਵਿਕਲਪ ਬਣ ਸਕਣ | ਇਸ ਕਾਰਨ ਪਾਵਰ ਯੂਨਿਟ ਦੀ ਨਿਰਭਰਤਾ ਘਰੇਲੂ ਕੋਲੇ 'ਤੇ ਹਨ ਜਿਸ 'ਚ ਰਾਖ ਦੀ ਮਾਤਰਾ ਜ਼ਿਆਦਾ ਹੁੰਦੀ ਹੈ |
ਫ਼ੋਟੋ : ਤਲਵੰਡੀ ਸਾਬੋ ਥਰਮਲ ਪਲਾਂਟ
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement