ਅਦਾਲਤ ਨੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦਾ ਦੋ ਦਿਨ ਦਾ ਵਿਜੀਲੈਂਸ ਰਿਮਾਂਡ ਦਿੱਤਾ
Published : Jul 11, 2022, 8:37 pm IST
Updated : Jul 11, 2022, 8:41 pm IST
SHARE ARTICLE
Amritsar court sends Bassi on two-day Vigilance remand
Amritsar court sends Bassi on two-day Vigilance remand

ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਰਿਕਾਰਡ ਤਲਬ ਕਰਕੇ ਪੜਤਾਲ ਜਾਰੀ

 

ਚੰਡੀਗੜ੍ਹ : ਪਲਾਟ ਅਲਾਟਮੈਂਟ ਦੇ ਘਪਲੇ ਵਿੱਚ ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਗ੍ਰਿਫਤਾਰ ਕੀਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟ੍ਰੱਸਟ ਅੰਮ੍ਰਿਤਸਰ ਦਿਨੇਸ਼ ਬੱਸੀ ਦੀ ਨਿਯੁਕਤੀ ਦੌਰਾਨ ਆਹੁਦੇ ਦੀ ਦੁਰਵਰਤੋਂ ਕਰਨ ਸਬੰਧੀ ਕੀਤੀ ਪੜਤਾਲ ਦੌਰਾਨ ਕਾਫੀ ਬੇਨਿਯਮੀਆਂ ਸਾਹਮਣੇ ਆਈਆਂ ਹਨ ਜਿਸ ਵਿਚ ਸ਼ਹਿਰ ਵਿਚ ਵਿਕਾਸ ਦੇ ਕੰਮਾਂ ਸਬੰਧੀ ਅਲਾਟ ਟੈਂਡਰਾਂ, ਮੁਕੰਮਲ ਕਰਵਾਏ ਗਏ ਕੰਮਾਂ, ਅਲਾਟ ਕੀਤੇ ਗਏ ਵੇਰਕਾ ਮਿਲਕ ਬੂਥਾਂ, ਵੱਖ-ਵੱਖ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਕਮਰਸ਼ੀਅਲ/ਰਿਹਾਇਸ਼ੀ ਪਲਾਟ ਅਤੇ ਟ੍ਰੱਸਟ ਦਫਤਰ ਵਿੱਚੋਂ ਵੱਖ-ਵੱਖ ਪਲਾਟਾਂ ਦੀਆਂ ਗੁੰਮ ਹੋਈਆਂ ਫਾਈਲਾਂ ਆਦਿ ਬਾਰੇ ਨਗਰ ਸੁਧਾਰ ਟ੍ਰੱਸਟ, ਅੰਮ੍ਰਿਤਸਰ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਹੋਣ ਸਬੰਧੀ ਸਬੂਤ ਮਿਲੇ ਹਨ ਜਿਸ ਬਾਰੇ ਹੋਰ ਗਹਿਨ ਤਫਤੀਸ਼ ਜਾਰੀ ਹੈ।

vigilance bureauvigilance bureau

ਦਿਨੇਸ਼ ਬੱਸੀ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ ਦੋ ਦਿਨ ਦਾ ਵਿਜੀਲੈਂਸ ਰਿਮਾਂਡ ਦੇ ਦਿੱਤਾ ਗਿਆ ਹੈ। ਇਂਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ ਮੁਲਜ਼ਮ ਦਿਨੇਸ਼ ਬੱਸੀ ਵੱਲੋਂ ਬਤੌਰ ਚੇਅਰਮੈਨ ਨਗਰ ਸੁਧਾਰ ਟ੍ਰੱਸਟ, ਅੰਮ੍ਰਿਤਸਰ ਹੁੰਦੇ ਹੋਏ ਕਰੀਬ 300/400 ਕਰੋੜ ਰੁਪਏ ਦੇ ਵਿਕਾਸ ਦੇ ਕੰਮਾ ਦੇ ਟੈਂਡਰ ਜਾਰੀ ਕੀਤੇ, ਜਿਨ੍ਹਾਂ ਵਿੱਚ ਕਾਫੀ ਬੇਨਿਯਮੀਆਂ ਹੋਣ ਕਰਕੇ ਜਾਂਚ ਦੌਰਾਨ ਬਹੁ-ਕਰੋੜੀ ਘਪਲਾ ਸਾਹਮਣੇ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ  ਬੇਨਿਯਮੀਆਂ ਵਿਚ ਇਸ ਵਿੱਚ ਮੁੱਖ ਤੌਰ ਤੇ ਗੁਲ ਐਸੋਸੀਏਟਸ, ਜਸਜੀਤ ਸਿੰਘ ਮੱਕੜ ਕੰਟ੍ਰੈਕਟਰਜ਼, ਚਮਨ ਲਾਲ ਐਂਡ ਸੰਨਜ਼, ਭਾਰਤ ਇਲੈਕਟ੍ਰੀਕਲਜ਼, ਪੰਜਾਬ ਬਿਲਡਰਜ਼, ਐਸ.ਐਸ ਬਿਲਡਰਜ਼ ਅਤੇ ਅਜੈ ਗਿੱਲ (ਅਜੈਪਾਲ ਸਿੰਘ ਗਿੱਲ) ਫਰਮਾਂ ਦੇ ਨਾਮ ਸਾਹਮਣੇ ਆ ਰਹੇ ਹਨ।

                Dinesh Bassi,Dinesh Bassi

ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਸਾਲ 2019 ਤੋਂ 2021 ਤੱਕ ਦੋਸ਼ੀ ਦਿਨੇਸ਼ ਬੱਸੀ ਵੱਲੋ ਅੰਮ੍ਰਿਤਸਰ ਵਿੱਚ ਮੁੱਖ ਤੌਰ ਤੇ ਕਮਿੳਨਿਟੀ ਹਾਲ ਨਿਊ ਅੰਮ੍ਰਿਤਸਰ, ਰਾਮ ਤਲਾਈ ਮੰਦਿਰ ਜੀ.ਟੀ. ਰੋਡ ਅੰਮ੍ਰਿਤਸਰ, ਵੇਰਕਾ ਵਿਖੇ ਵੱਲਾ ਨਾਮ ਦਾ ਸਟੇਡੀਅਮ, ਨਿੳ ਅੰਮ੍ਰਿਤਸਰ ਵਿਖੇ 07 ਏਕੜ ਪਾਰਕ, ਜੌੜਾ ਫਾਟਕ ਅੰਮ੍ਰਿਤਸਰ ਵਿਖੇ ਅੰਡਰ ਬ੍ਰਿਜ, ਟਰੱਕ ਸਟੈਂਡ ਸਕੀਮ ਅਤੇ ਹਲਕਾ ਪੱਛਮੀ ਵਿਖੇ ਸਰਕਾਰੀ ਸਕੂਲ ਛੇਹਰਟਾ ਨੂੰ ਸਮਾਰਟ ਸਕੂਲ ਬਣਾਉਣ ਦੇ ਕੰਮ ਕਰਵਾਏ ਗਏ ਹਨ ਜਿਨਾਂ ਦਾ ਰਿਕਾਰਡ ਹਾਸਲ ਕਰਕੇ ਜਾਂਚ ਕੀਤੀ ਜਾਵੇਗੀ।               

ਬੁਲਾਰੇ ਨੇ ਦੱਸਿਆ ਕਿ ਬੱਸੀ ਵੱਲੋ ਕਰੀਬ 37 ਫਰਮਾਂ ਦੀ ਇਨਲਿਸਟਮੈਂਟ ਕਰਵਾਈ ਗਈ ਜਿਸ ਬਾਰੇ ਰਿਕਾਰਡ ਵਾਚਣ ਤੇ ਪਾਇਆ ਗਿਆ ਕਿ ਇਹਨਾਂ ਫਰਮਾ ਨੂੰ ਰਜਿਸਟਰ ਕਰਨ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਨਿਯਮਾਂ ਦੇ ਉਲਟ ਜਾ ਕੇ ਲੋੜੀਦੇ ਦਸਤਾਵੇਜ ਹਾਸਲ ਕਰਨ ਤੋ ਬਗੈਰ ਹੀ ਬਤੌਰ ਠੇਕਦਾਰਾਂ ਨੂੰ ਰਜਿਸਟਰ ਕੀਤਾ ਗਿਆ ਹੈ ਅਤੇ ਦਿਨੇਸ਼ ਬੱਸੀ ਵੱਲੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਹਨਾਂ ਠੇਕੇਦਾਰਾਂ ਨੂੰ ਕਰੋੜਾ ਰੁਪਏ ਦੇ ਟੈਂਡਰ/ਕੰਮ ਅਲਾਟ ਕੀਤੇ ਗਏ ਹਨ।               

Dinesh BassiDinesh Bassi

ਬੁਲਾਰੇ ਨੇ ਦੱਸਿਆ ਕਿ ਦਿਨੇਸ਼ ਬੱਸੀ ਵੱਲੋ ਵੱਖ-ਵੱਖ ਕਮਰਸ਼ੀਅਲ/ਰਿਹਾਇਸ਼ੀ ਪਲਾਟਾਂ ਨੂੰ ਨਿਯਮਾਂ ਦੇ ਜਾ ਕੇ ਲੋੜੀਦੇ ਦਸਤਾਵੇਜ ਹਾਸਲ ਕਰਨ ਤੋ ਬਗੈਰ ਹੀ ਬਤੌਰ ਠੇਕਦਾਰਾਂ ਨੂੰ ਰਜਿਸਟਰ ਕੀਤਾ ਗਿਆ ਹੈ ਅਤੇ ਦਿਨੇਸ਼ ਬੱਸੀ ਵੱਲੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਹਨਾਂ ਠੇਕੇਦਾਰਾਂ ਨੂੰ ਕਰੋੜਾ ਰੁਪਏ ਦੇ ਟੈਂਡਰ/ਕੰਮ ਅਲਾਟ ਕੀਤੇ ਗਏ ਹਨ।               

ਬੁਲਾਰੇ ਨੇ ਦੱਸਿਆ ਕਿ ਦਿਨੇਸ਼ ਬੱਸੀ ਵੱਲੋ ਵੱਖ-ਵੱਖ ਕਮਰਸ਼ੀਅਲ/ਰਿਹਾਇਸ਼ੀ ਪਲਾਟਾਂ ਨੂੰ ਨਿਯਮਾਂ ਦੇ ਵਿਰੁੱਧ ਜਾ ਕੇ ਗੈਰ ਕਾਨੂੰਨੀ ਢੰਗ ਨਾਲ ਆਪਣੇ ਕਰੀਬੀਆਂ ਨੂੰ ਅਲਾਟ ਕਰਕੇ ਆਪਣੀ ਪਦਵੀਂ ਦਾ ਅਣਉਚਿਤ ਲਾਭ ਦਿੱਤਾ ਹੈ ਜਿਸ ਵਿੱਚ ਕਮਰਸ਼ੀਅਲ ਪਲਾਟ ਐਸ.ਸੀ.ਓ. 79, 80, 81 ਡ੍ਰਿਸਟ੍ਰਿਕ ਸ਼ਾਪਿੰਗ ਕੰਪੈਲਕਸ ਅਤੇ ਰਿਹਾਇਸ਼ੀ ਪਲਾਟ ਨੰਬਰ ਈ-88, ਈ-317, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹਨ। ਇਸ ਤੋਂ ਇਲਾਵਾ ਡ੍ਰਿਸਟ੍ਰਿਕ ਸ਼ਾਪਿੰਗ ਕੰਪੈਲਕਸ, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਕਮਰਸ਼ੀਅਲ ਪਲਾਟ ਨੰਬਰ 135-136 ਦੀ ਉਸਾਰੀ ਨੂੰ ਸਰਕਾਰ ਦੇ ਨਿਯਮਾਂ ਦੇ ਉਲਟ ਜਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਕਰਵਾਈ ਹੈ।

ਟਰੱਸਟ ਦਫਤਰ ਅੰਮ੍ਰਿਤਸਰ ਦੀ ਸੇਲ ਬ੍ਰਾਂਚ ਵਿੱਚੋਂ ਕੁਝ ਕਮਰਸ਼ੀਅਲ/ਰਿਹਾਇਸ਼ੀ ਪਲਾਟਾਂ ਦੀਆਂ ਫਾਈਲਾਂ ਗੁੰਮ ਹੋਣੀਆਂ ਪਾਈਆਂ ਗਈਆਂ ਹਨ ਜਿੰਨ੍ਹਾ ਦਾ ਰਿਕਾਰਡ ਟਰੱਸਟ ਦਫਤਰ ਅੰਮ੍ਰਿਤਸਰ ਪਾਸੋਂ ਮੰਗਿਆ ਹੈ ਜਿਸ ਦੀ ਡੂ਼ੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋਸ਼ੀ ਦਿਨੇਸ਼ ਬੱਸੀ ਵੱਲੋਂ ਆਪਣੇ ਨਜ਼ਦੀਕੀਆਂ/ਰਿਸ਼ਤੇਦਾਰਾਂ ਨੂੰ ਵਿੱਤੀ ਫਾਇਦਾ ਪਹੁੰਚਾਉਦੇ ਹੋਏ ਵਿਭਾਗੀ ਨਿਯਮਾਂ ਦੇ ਉਲਟ ਜਾ ਕੇ ਅੰਮ੍ਰਿਤਸਰ ਸ਼ਹਿਰ ਦੇ ਪੋਸ਼ ਇਲਾਕਿਆ ਵਿੱਚ ਵੇਰਕਾ ਮਿਲਕ ਬੂਥ ਅਲਾਟ ਕੀਤੇ ਗਏ ਹਨ।                               

ਉਨ੍ਹਾਂ ਇਹ ਵੀ ਦੱਸਿਆ ਕਿ ਦਿਨੇਸ਼ ਬੱਸੀ, ਸਾਬਕਾ ਚੇਅਰਮੈਨ, ਅਤੇ ਉਸ ਦੇ ਸਾਥੀ ਵਿਕਾਸ ਖੰਨਾ ਅਤੇ ਰਾਘਵ ਸ਼ਰਮਾ ਦੇ ਖਿਲਾਫ ਦਿੱਤੀ ਸ਼ਿਕਾਇਤ ਪ੍ਰਾਪਤ ਹੋਣ ਤੇ ਪਾਇਆ ਗਿਆ ਕਿ ਸੋਹਣ ਸਿਘ ਪੁੱਤਰ ਜੱਸਾ ਸਿਘ ਨੇ ਆਪਣੇ ਅਟਾਰਨੀ ਕੁਲਵਤ ਰਾਏ ਜ਼ਰੀਏ ਦਾਅਵਾ ਕੀਤਾ ਸੀ ਕਿ ਸਾਲ 1988 ਵਿੱਚ ਉਸ ਨੂੰ ਇੱਕ ਪਲਾਟ ਨ: 204-ਡੀ, ਰਣਜੀਤ ਐਵੀਨਿਊ, ਅਮ੍ਰਿਤਸਰ ਵਿਖੇ ਅਲਾਟ ਕੀਤਾ ਗਿਆ ਸੀ ਜਿਸ ਦੀ ਬਿਆਨਾ ਰਾਸ਼ੀ ਉਸ ਵੱਲੋਂ ਮਿਤੀ 07-01-1988 ਨੂੰ ਰਕਮ 4,000/- ਰੁ: ਟ੍ਰਸਟ ਨੂੰ ਜਮਾ ਕਰਵਾਏ ਸਨ ਪਰ ਉਸ ਨੂੰ ਕੋਈ ਵੀ ਅਲਾਟਮੈਂਟ ਜਾਰੀ ਨਹੀਂ ਕੀਤੀ ਗਈ।

ਇਸ ਸਬੰਧੀ ਉਸ ਵੱਲੋਂ ਦਾਇਰ ਕੀਤੇ ਕੇਸ ਮਾਨਯੋਗ ਅਦਾਲਤਾਂ ਵੱਲੋਂ ਖਾਰਿਜ ਕੀਤੇ ਜਾ ਚੁੱਕੇ ਹਨ। ਇਸ ਸਭ ਕੁਝ ਨੂੰ ਅੱਖੋਂ-ਪਰੋਖੇ ਕਰ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਦਿਨੇਸ਼ ਬੱਸੀ ਵੱਲੋਂ ਰਾਘਵ ਸ਼ਰਮਾ ਅਤੇ ਵਿਕਾਸ ਖੰਨਾ ਨਾਲ ਮਿਲੀਭੁਗਤ ਕਰ ਕੇ ਪਲਾਟ ਦੀ ਅਲਾਟਮੈਂਟ ਸੁਰਜੀਤ ਕੌਰ ਪੁੱਤਰੀ ਸੋਹਣ ਸਿਘ ਨੂੰ ਰਾਹੀਂ ਮੁਖਤਾਰੇ ਆਮ ਵਿਕਾਸ ਖੰਨਾ ਸਰਕਾਰੀ ਅਤੇ ਬਜ਼ਾਰੀ ਰੇਟਾਂ ਨਾਲੋਂ ਘੱਟ ਰੇਟ ਤੇ ਅਲਾਟ ਕੀਤੀ ਗਈ ਅਤੇ ਕਲੈਕਟਰ ਰੇਟਾਂ ਤੋਂ ਘੱਟ ਰੇਟ ਤੇ ਰਜਿਸਟਰੀ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement