ਘਰ ਦੀ ਰਸੋਈ ਵਿਚ ਬਣਾਉ ਗੋਭੀ ਪਨੀਰ ਮਸਾਲਾ
Published : Jul 11, 2022, 7:17 pm IST
Updated : Jul 11, 2022, 7:19 pm IST
SHARE ARTICLE
 Cheese Masala
Cheese Masala

ਘਰ 'ਚ ਬਣਾਉਣਾ ਬੇਹੱਦ ਆਸਾਨ

 

ਸਮੱਗਰੀ : ਫੁੱਲ ਗੋਭੀ ਇਕ ਕਿਲੋ, ਥੋੜ੍ਹਾ ਲੱਸਣ, ਲੂਣ ਸੁਆਦ ਅਨੁਸਾਰ, ਰੀਫ਼ਾਈਂਡ ਤੇਲ, ਲਾਲ ਮਿਰਚ 1 ਵੱਡਾ ਚਮਚ, ਗਰਮ ਮਸਾਲਾ ਇਕ ਚਮਚ, ਹਲਦੀ ਇਕ ਛੋਟਾ ਚਮਚ, ਪਨੀਰ 100 ਗ੍ਰਾਮ, ਅਦਰਕ 20 ਗ੍ਰਾਮ, ਟਮਾਟਰ 2, ਪਿਆਜ਼ 2, ਪੀਸੀ ਹੋਈ ਕਾਲੀ ਮਿਰਚ ਇਕ ਚਮਚ।

cheeseCheese

ਬਣਾਉਣ ਦਾ ਢੰਗ : ਪਨੀਰ ਦੇ ਇਕ ਇੰਚ ਲੰਮੇ ਤੇ ਅੱਧਾ ਇੰਚ ਚੌੜੇ ਟੁਕੜੇ ਕੱਟ ਲਉ। ਗੋਭੀ ਅਤੇ ਹਰੇ ਮਟਰਾਂ ਨੂੰ ਪਹਿਲਾਂ ਉਬਾਲ ਕੇ ਰੱਖ ਲਉ। 4 ਟਮਾਟਰਾਂ ਦਾ ਪੇਸਟ ਬਣਾ ਲਉ। ਬਰੀਕ ਪਿਆਜ਼ ਕੱਟ ਲਉ।  ਪਿਆਜ਼, ਬਦਾਮ, ਨਾਰੀਅਲ ਨੂੰ ਭੁੰਨ ਕੇ ਪੀਸ ਲਉ। ਫਿਰ ਕੜਾਹੀ ਵਿਚ ਘਿਉ ਗਰਮ ਕਰ ਕੇ ਪਨੀਰ ਦੇ, ਟੁਕੜਿਆਂ ਨੂੰ ਤਲੋ। ਹੁਣ ਇਸ ਤੇਲ ਵਿਚ ਤੇਜ ਪੱਤਾ ਪਾਉ।

 

Cottage Cheese Cheese

ਜਦ ਤੇਜ ਪੱਤਾ ਭੁਰਾ ਹੋ ਜਾਏ ਤਾਂ ਪੂਰਾ ਪੀਸਿਆ ਹੋਇਆ ਮਸਾਲਾ ਵਾਰੀ ਵਾਰੀ ਪਾਉਂਦੇ ਜਾਉ। ਨਾਲ ਹੀ ਪੀਸੇ ਹੋਏ ਬਦਾਮ, ਪਿਆਜ਼ ਨਾਰੀਅਲ ਨੂੰ ਵੀ ਮਿਲਾ ਕੇ ਪਾ ਦਿਉ। ਇਹ ਸੱਭ ਕੁੱਝ 10 ਮਿੰਟ ਤਕ ਭੁੰਨਦੇ ਰਹੋ, ਜਦ ਇਹ ਚੰਗੀ ਤਰ੍ਹਾਂ ਭੁੰਨਿਆ ਜਾਏ ਤਾਂ ਇਸ ਵਿਚ ਟਮਾਟਰ ਪੇਸਟ, ਫੁੱਲ ਗੋਭੀ, ਮਟਰ ਅਤੇ ਲੂਣ ਪਾ ਕੇ ਥੋੜ੍ਹੀ ਦੇਰ ਹਿਲਾਉਂਦੇ ਰਹੋ। ਫਿਰ ਹਲਕੀ ਅੱਗ ’ਤੇ ਢੱਕ ਕੇ ਥੋੜ੍ਹੀ ਦੇਰ ਲਈ ਰੱਖੋ। ਬਸ ਪੰਜ-ਸੱਤ ਮਿੰਟ ਤੋਂ ਬਾਅਦ ਗੋਭੀ ਪਨੀਰ ਮਸਾਲਾ ਤਿਆਰ ਹੈ। ਇਸ ਨੂੰ ਹੇਠਾਂ ਉਤਾਰ ਕੇ ਹਰਾ ਧਨੀਆ ਪਾਉ। ਹੁਣ ਇਸ ਨੂੰ ਰੋਟੀ ਨਾਲ ਖਾਉ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement