
ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਦੇ ਮਾਛੀਵਾੜਾ ਸਾਹਿਬ 'ਚ ਬੁੱਢੇ ਨਾਲੇ 'ਚ 15 ਸਾਲਾ ਲੜਕਾ ਰੁੜ ਗਿਆ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਗੋਤਾਖੋਰਾਂ ਦੀ ਮਦਦ ਨਾਲ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਚੱਕੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸੁਖਪ੍ਰੀਤ ਸਿੰਘ ਮੋਟਰਸਾਈਕਲ ’ਤੇ ਆ ਰਿਹਾ ਸੀ। ਸੁਖਪ੍ਰੀਤ ਸਿੰਘ ਨੇ ਗੁਰੂਗੜ੍ਹ ਦੀ ਪੁਲੀ ਨੇੜੇ ਸਾਈਕਲ ਖੜ੍ਹਾ ਕੀਤਾ ਕਿਉਂਕਿ ਸੜਕ 'ਤੇ ਪਾਣੀ ਬਹੁਤ ਜ਼ਿਆਦਾ ਸੀ।
ਲੜਕਾ ਜਦੋਂ ਇਹ ਦੇਖਣ ਲੱਗਾ ਕਿ ਬਾਈਕ ਕਿੱਧਰ ਦੀ ਕ4ਢੀ ਜਾਵੇ ਤਾਂ ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿਚ ਰੁੜ੍ਹ ਗਿਆ। ਜਦੋਂ ਤੱਕ ਲੋਕਾਂ ਨੇ ਇਕੱਠੇ ਹੋ ਕੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਉਦੋਂ ਤੱਕ ਸੁਖਪ੍ਰੀਤ ਰੁੜ੍ਹ ਚੁੱਕਾ ਸੀ।
ਇਸ ਹਾਦਸੇ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਹੈ। ਬੁੱਢਾ ਨਾਲਾ ਦੋ ਦਿਨਾਂ ਤੋਂ ਓਵਰਫਲੋ ਹੋ ਰਿਹਾ ਹੈ। ਰਸਤੇ ਨਜ਼ਰ ਨਹੀਂ ਆ ਰਹੇ ਪਰ ਪ੍ਰਸ਼ਾਸਨ ਨੇ ਉਥੇ ਕੋਈ ਸੂਚਨਾ ਬੋਰਡ ਵੀ ਨਹੀਂ ਲਗਾਇਆ ਸੀ।
ਸੁਖਪ੍ਰੀਤ ਸਿੰਘ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ। ਉਸ ਦੇ ਪਿਤਾ ਦੀ ਕਰੀਬ ਪੰਜ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਇੱਕ ਛੋਟੀ ਭੈਣ ਵੀ ਹੈ। ਉਹ ਕੰਮ ਅਤੇ ਪੜ੍ਹਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਗਿਆ।
ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਕਈ ਥਾਵਾਂ 'ਤੇ ਉਸ ਦੀ ਭਾਲ ਜਾਰੀ ਹੈ।