ਪੰਜਾਬ-ਹਰਿਆਣਾ ਦੇ ਸੈਲਾਨੀ ਹਿਮਾਚਲ 'ਚ ਲਾਪਤਾ, ਪੰਜਾਬ ਦੇ 2 ਨੌਜਵਾਨਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟਿਆ  
Published : Jul 11, 2023, 2:19 pm IST
Updated : Jul 11, 2023, 2:19 pm IST
SHARE ARTICLE
File Photo
File Photo

ਮੰਡੀ ਤੋਂ ਬਾਹਰ ਘੱਟੋ-ਘੱਟ 25 ਥਾਵਾਂ 'ਤੇ ਲੈਂਡ ਸਲਾਈਡਿੰਗ ਹੋਈ ਹੈ

 

ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਸੈਲਾਨੀ ਹਿਮਾਚਲ ਪ੍ਰਦੇਸ਼ ਵਿਚ ਫਸੇ ਹੋਏ ਹਨ। ਦੋਵਾਂ ਸੂਬਿਆਂ ਦੇ ਕਈ ਲੋਕ ਕੁਝ ਦਿਨ ਪਹਿਲਾਂ ਲਾਹੌਲ ਸਪਿਤੀ ਖੇਤਰ ਵਿਚ ਸ਼੍ਰੀਖੰਡ ਯਾਤਰਾ, ਮਨੀਕਰਨ ਅਤੇ ਮਨਾਲੀ ਗਏ ਸਨ, ਪਰ ਹੁਣ ਇਨ੍ਹਾਂ ਲੋਕਾਂ ਨਾਲ ਪਰਿਵਾਰਕ ਸੰਪਰਕ ਟੁੱਟ ਗਿਆ ਹੈ। ਪਰਿਵਾਰਕ ਮੈਂਬਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਅਤੇ ਮਾਹਿਰਾਂ ਰਾਹੀਂ ਆਪਣੇ ਚਹੇਤਿਆਂ ਦਾ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

ਹਿਮਾਚਲ 'ਚ ਆਏ ਭਾਰੀ ਹੜ੍ਹ ਤੋਂ ਬਾਅਦ ਜੋ ਲੋਕ ਹਿਮਾਚਲ ਗਏ ਸਨ, ਉਥੇ ਮੋਬਾਈਲ ਨੈੱਟਵਰਕ ਸਿਸਟਮ ਫੇਲ੍ਹ ਹੋਣ ਅਤੇ ਬਿਜਲੀ ਦੀ ਖ਼ਰਾਬੀ ਕਾਰਨ ਨਾ ਤਾਂ ਉਹਨਾਂ ਦੇ ਨੰਬਰ ਟਰੇਸ ਕੀਤੇ ਜਾ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਪਤਾ ਲਗਾਇਆ ਸਕਦਾ ਹੈ। ਮੰਡੀ ਤੋਂ ਅੱਗੇ ਜ਼ਿਲ੍ਹਾ ਕੁੱਲੂ ਤੋਂ ਇਲਾਵਾ ਮਨਾਲੀ ਅਤੇ ਲਾਹੌਲ ਸਪਿਤੀ ਵਿਚ ਬਿਜਲੀ ਅਤੇ ਮੋਬਾਈਲ ਨੈੱਟਵਰਕ ਦੀ ਸਹੂਲਤ ਨਾ ਹੋਣ ਕਾਰਨ ਉੱਥੇ ਜਾਣ ਵਾਲੇ ਲੋਕਾਂ ਦਾ ਪੰਜਾਬ ਅਤੇ ਹਰਿਆਣਾ ਨਾਲੋਂ ਸੰਪਰਕ ਟੁੱਟ ਗਿਆ ਹੈ। 

ਬੇਸ਼ੱਕ ਪੂਰੇ ਮਾਮਲੇ ਸਬੰਧੀ ਹਿਮਾਚਲ ਪ੍ਰਸ਼ਾਸਨ ਵੱਲੋਂ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਮਨੀਕਰਨ ਦੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਅਤੇ ਜ਼ਿਲ੍ਹਾ ਮੰਡੀ ਅੰਤਰਰਾਜੀ ਕਮੇਟੀ ਦੇ ਕੋ-ਆਰਡੀਨੇਟਰ ਰਾਜਨ ਠਾਕੁਰ ਨੇ ਦੱਸਿਆ ਕਿ ਮੰਡੀ ਤੋਂ ਬਾਹਰ ਘੱਟੋ-ਘੱਟ 25 ਥਾਵਾਂ 'ਤੇ ਲੈਂਡ ਸਲਾਈਡਿੰਗ ਹੋਈ ਹੈ। ਜਿਸ ਕਾਰਨ ਮੋਬਾਈਲ ਨੈੱਟਵਰਕ ਅਤੇ ਬਿਜਲੀ ਬੰਦ ਹੋ ਗਈ ਹੈ।

ਸੈਲਾਨੀ ਅਤੇ ਸ਼ਰਧਾਲੂ ਸੁਰੱਖਿਅਤ ਹਨ। ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਥਾਂ ਦਿੱਤੀ ਗਈ ਹੈ। 6 ਜੁਲਾਈ ਨੂੰ ਸਵੇਰੇ 5:30 ਵਜੇ 4 ਦੋਸਤ ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕੱਚਾ ਕੈਂਪ ਤੋਂ ਮਨਾਲੀ ਘੁੰਮਣ ਗਏ ਹੋਏ ਸਨ। ਵਿਸ਼ਾਲ ਅਰੋੜਾ, ਸਾਗਰ ਚੰਨਣ ਸਮੇਤ 4 ਨੌਜਵਾਨ ਆਪਣੀ ਕਾਰ ਨੰਬਰ HR06B-B8050 'ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨਾਲ ਪਰਿਵਾਰਕ ਮੈਂਬਰ ਵੀ ਗੱਲਬਾਤ ਕਰ ਰਹੇ ਸਨ।

ਰਿਸ਼ਤੇਦਾਰਾਂ ਨੇ 9 ਜੁਲਾਈ ਨੂੰ ਸ਼ਾਮ 6:32 ਵਜੇ ਉਨ੍ਹਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ ਪਰ ਉਦੋਂ ਤੋਂ ਚਾਰਾਂ ਪਰਿਵਾਰਾਂ ਦਾ ਨੌਜਵਾਨਾਂ ਨਾਲ ਸੰਪਰਕ ਟੁੱਟ ਗਿਆ ਸੀ। ਰਿਸ਼ਤੇਦਾਰਾਂ ਨੇ ਪਾਣੀਪਤ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਰਿਆਣਾ ਅਤੇ ਹਿਮਾਚਲ ਸਰਕਾਰਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਰੂਪਨਗਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਨੰਦਪੁਰ ਸਾਹਿਬ ਤੋਂ ਹਿਮਾਚਲ ਦੌਰੇ 'ਤੇ ਗਏ ਦੋ ਜਵਾਨਾਂ ਦੇ ਸੰਪਰਕ ਟੁੱਟਣ ਬਾਰੇ ਟਵੀਟ ਕਰਕੇ ਉਨ੍ਹਾਂ ਦੇ ਜਲਦ ਮਿਲਣ ਦੀ ਕਾਮਨਾ ਕੀਤੀ।

ਦੂਜੇ ਪਾਸੇ ਹੋਰ ਜਾਣਕਾਰੀ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਆਪਣੀਆਂ ਅੰਤਰਰਾਜੀ ਕਮੇਟੀਆਂ ਰਾਹੀਂ ਸਾਂਝੀ ਕੀਤੀ। ਰਾਣਾ ਨੇ ਦੱਸਿਆ ਕਿ ਮਣੀਕਰਨ ਖੇਤਰ ਵਿੱਚ ਮੋਬਾਈਲ ਨੈੱਟਵਰਕ ਕੱਟੇ ਜਾਣ ਕਾਰਨ ਲੁਧਿਆਣਾ ਨੇੜਲੇ ਇੱਕ ਪਿੰਡ ਦਾ ਗਗਨਜੀਤ ਸਿੰਘ ਅਤੇ ਮੁਹਾਲੀ ਦਾ ਇੱਕ ਹੋਰ ਨੌਜਵਾਨ ਵੀ ਸੰਪਰਕ ਤੋਂ ਬਾਹਰ ਹਨ। ਹਿਮਾਚਲ ਦੀਆਂ ਅੰਤਰਰਾਜੀ ਕਮੇਟੀਆਂ ਦੇ ਕੋਆਰਡੀਨੇਟਰ ਉਨ੍ਹਾਂ ਦੀ ਖੋਜ ਅਤੇ ਜਾਣਕਾਰੀ ਲਈ ਕੰਮ ਕਰ ਰਹੇ ਹਨ। ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਬਲਮਾ ਦੇ ਇੱਕ ਨੌਜਵਾਨ ਦਾ ਵੀ ਕੁਨੈਕਸ਼ਨ ਕੱਟਣ ਕਾਰਨ ਪਤਾ ਨਹੀਂ ਲੱਗ ਰਿਹਾ। 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement