
Nangal News : ਨੰਗਲ ਦੇ ਪਿੰਡ ਭਲਾਣ ਵਿਖੇ ਲਗਾਇਆ ਗਿਆ ਸੀ ਜਨ ਸੁਣਵਾਈ ਕੈਂਪ
Nangal News : ਨੰਗਲ ਦੇ ਪਿੰਡ ਭਲਾਣ ਵਿਖੇ ਜਨ ਸੁਣਵਾਈ ਕੈਂਪ ਲਗਾਇਆ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਮੁੱਖ ਮਹਿਮਾਨ ਵਜੋਂ ਪੁੱਜੇ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਲਗਾਏ ਜਾ ਰਹੇ ਜਨ ਸੁਣਵਾਈ ਕੈਂਪਾਂ ਦੀ ਲੜੀ ਤਹਿਤ ਅੱਜ ਸਬ-ਡਵੀਜ਼ਨ ਨੰਗਲ ਦੇ ਤਿੰਨ ਪਿੰਡਾਂ ਮੈਲਮਾ, ਸੁਖਸਾਲ ਅਤੇ ਭਲਾਣ ਲਈ ਇਹ ਕੈਂਪ ਲਗਾਇਆ ਗਿਆ।
ਅੱਜ ਭਲਾਣਾ ਦੇ ਕਮਿਊਨਿਟੀ ਹਾਲ ਵਿਖੇ ਲਗਾਏ ਗਏ ਕੈਂਪ ਦੌਰਾਨ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਦਾ ਵੀ ਕੈਂਪ ’ਚ ਪੁੱਜਣ ’ਤੇ ਸਵਾਗਤ ਕੀਤਾ ਗਿਆ।
ਇਹ ਵੀ ਪੜੋ:Gurdaspur News : ਪੰਜਾਬ ਦੇ ਰਾਜਪਾਲ ਗੁਰਦਾਸਪੁਰ ਦੇ 12 ਵਿਦਿਆਰਥੀਆਂ ਨੂੰ ਕਰਨਗੇ ਸਨਮਾਨਿਤ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਲਾਕੇ ’ਚ ਕਿਸੇ ਨੂੰ ਵੀ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ। ਇਲਾਕੇ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਹਫ਼ਤੇ ’ਚ ਦੋ ਦਿਨ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਘਰ-ਘਰ ਭਟਕਣਾ ਨਾ ਪਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ, ਐਸ.ਡੀ.ਐਮ ਨੰਗਲ ਅਨਮਜੋਤ ਕੌਰ, ਫੀਲਡ ਅਫ਼ਸਰ ਸੁਖਪਾਲ ਸਿੰਘ, ਐਸ.ਡੀ.ਐਮ ਮੋਰਿੰਡਾ ਤੋਂ ਇਲਾਵਾ ਦੀਪਕ ਸੋਨੀ, ਜਸਪ੍ਰੀਤ ਜੇ.ਪੀ., ਨਿਤਿਨ ਪੁਰੀ, ਚਮਨ ਲਾਲ, ਰਾਕੇਸ਼ ਵਰਮਾ, ਡਾ. ਰਮਨ, ਕਾਂਤ ਸੋਨੂੰ, ਰੋਹਿਤ, ਰਜਿੰਦਰ ਕੁਮਾਰ, ਰਾਜੀਵ ਕੁਮਾਰ ਆਦਿ ਹਾਜ਼ਰ ਸਨ।
(For more news apart from Education Minister Harjot Bains held a public hearing in Bhalan News in Punjabi, stay tuned to Rozana Spokesman)