Nawanshahr News : ਬਲਾਚੌਰ ਵਿਖੇ ਗੁਰਦੁਆਰਾ ਸਾਹਿਬ ’ਚ ਚੌਰ ਸਾਹਿਬ ਦੀ ਸੇਵਾ ਕਰਦਿਆਂ ਬਜ਼ੁਰਗ ਸੇਵਾਦਾਰ ਦੀ ਹੋਈ ਮੌਤ
Published : Jul 11, 2024, 7:27 pm IST
Updated : Jul 11, 2024, 7:28 pm IST
SHARE ARTICLE
  Gyani Surjit Singh died
Gyani Surjit Singh died

ਮੌਤ ਸਮਾਂ ਤੇ ਸਥਾਨ ਦੇਖਕੇ ਨਹੀਂ ਆਉਂਦੀ, ਇਹ ਅਟੱਲ ਸੱਚਾਈ ਹੈ,ਜਿਸ ਦੀ ਮਿਸਾਲ ਗੁਰਦੁਆਰਾ ਸਾਹਿਬ 'ਚ ਪ੍ਰਤੱਖ ਦੇਖਣ ਨੂੰ ਮਿਲੀ

Nawanshahr News : ਨਵਾਂਸ਼ਹਿਰ ਦੇ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੂਨੀ ਬਲਾਚੌਰ ਵਿੱਚ ਚੌਰ ਸਾਹਿਬ ਦੀ  ਸੇਵਾ ਕਰਦਿਆਂ ਬਜ਼ੁਰਗ ਸੇਵਾਦਾਰ ਸੁਰਜੀਤ ਸਿੰਘ ਦੀ ਗੁਰਦੁਆਰਾ ਸਾਹਿਬ ਵਿੱਚ ਮੌਤ ਹੋ ਗਈ ਹੈ। ਸੁਰਜੀਤ ਸਿੰਘ ਮੂਲ ਰੂਪ ਵਿੱਚ ਸ੍ਰੀ ਆਨੰਦਪੁਰ ਸਾਹਿਬ ਨੇੜੇ ਪਿੰਡ ਬੇਲਾ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਪਿੰਡ ਸਿਆਣਾ ਵਿਖੇ ਆਪਣੀ ਭੈਣ ਦੇ ਘਰ ਰਹਿਣ ਆਇਆ ਸੀ।  

ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗਿਆਨੀ ਸੁਰਜੀਤ ਸਿੰਘ ਪਿਛਲੇ ਕਰੀਬ ਦੋ ਸਾਲਾਂ ਤੋਂ ਸੇਵਾ ਨਿਭਾਅ ਰਿਹਾ ਸੀ। ਅੱਜ ਸਵੇਰੇ ਸੁਰਜੀਤ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ। ਉਸ ਸਮੇਂ ਇੱਕ ਹੋਰ ਪਾਠੀ ਸਿੰਘ ਗੁਰਦੁਆਰਾ ਸਾਹਿਬ 'ਚ ਪਾਠ ਕਰ ਰਿਹਾ ਸੀ। 

ਇਸੇ ਦੌਰਾਨ ਅਚਾਨਕ ਉਹ ਦਿਲ ਦਾ ਦੌਰਾ ਪੈਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਕੋਲ ਡਿੱਗ ਗਿਆ। ਜਦੋਂ ਕੁੱਝ ਦੇਰ ਬਾਅਦ ਹੋਸ਼ ਆਈ ਤਾਂ ਉਹ ਫਿਰ ਤੋਂ ਖੜ੍ਹਾ ਹੋ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲੱਗਾ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਉੱਥੇ ਬੈਠ ਗਿਆ। ਇਸ ਦੇ ਨਾਲ ਹੀ ਪਾਠ ਕਰ ਰਹੇ ਪਾਠੀ ਸਿੰਘ ਨੂੰ ਲੱਗਾ ਕਿ ਉਹ ਮੱਥਾ ਟੇਕ ਰਿਹਾ ਹੈ। ਪਾਠ ਪੂਰਾ ਕਰਨ ਤੋਂ ਬਾਅਦ ਜਦੋਂ ਪਾਠੀ ਸਿੰਘ ਨੇ ਸੁਰਜੀਤ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮਰ ਚੁੱਕਾ ਸੀ।

ਮ੍ਰਿਤਕ ਸੁਰਜੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਕੋਈ ਬੱਚਾ ਨਹੀਂ ਸੀ। ਸੁਰਜੀਤ ਸਿੰਘ ਇੱਕ ਦਾਨੀ ਭਰਾ ਸਨ ਅਤੇ ਹਰ ਵਿਅਕਤੀ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜਦੇ ਸੀ। ਉਨ੍ਹਾਂ ਦੀ ਮੌਤ ਗੁਰੂ ਚਰਨਾਂ ਵਿਚ ਹੋਈ ਹੈ, ਇਹੀ ਚੰਗੇ ਕਰਮਾਂ ਦਾ ਫਲ ਹੈ। ਇਸ ਮੌਤ ਕਾਰਨ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement