
Patiala News : ਘਰ ’ਚ ਰੇਡ ਕਰ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਕੀਤਾ ਬਰਾਮਦ
Patiala News : ਜੋਧਪੁਰ ਪੁਲਿਸ ਵੱਲੋਂ ਸਨੌਰ ਪੁਲਿਸ ਥਾਣਾ ਇੰਚਾਰਜ ਅਜੇ ਕੁਮਾਰ ਪਰੋਚਾ ਦੀ ਦੇਖਰੇਖ ’ਚ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਏਐਸਆਈ ਸੁਰਜਨ ਸਿੰਘ ਨੇ ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ’ਚ ਰੇਡ ਕਰਕੇ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਬਰਾਮਦ ਕੀਤਾ। ਜਿਸ ਦੇ ਤਹਿਤ ਪੁਲਿਸ ਵੱਲੋਂ ਗੁਰਜੀਤ ਨਾਮਕ ਵਿਅਕਤੀ ਨੂੰ ਰੰਗੇ ਹੱਥੀਂ 580000 ਦੀ ਜਾਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੇ ਨਾਲ ਇੱਕ ਜੋਧਪੁਰ ਦਾ ਅਸ਼ੋਕ ਕੁਮਾਰ ਵੀ ਸ਼ਾਮਿਲ ਹੈ। ਜਿਹੜਾ ਕਿ ਕਰੰਸੀ ਨੂੰ ਰਾਜਸਥਾਨ ’ਚ ਲਿਜਾ ਕੇ ਚਲਾਉਂਦਾ ਸੀ।
ਇਹ ਵੀ ਪੜੋ:NEET Paper Leak : ਬਿਹਾਰ NEET ਪੇਪਰ ਲੀਕ ਮਾਸਟਰਮਾਈਂਡ ਰੌਕੀ ਗ੍ਰਿਫਤਾਰ
ਪ੍ਰਾਪਤ ਜਾਣਕਾਰੀ ਅਨੁਸਾਰ ਜੋਧਪੁਰ ਪੁਲਿਸ ਦੀ ਸਬ ਇੰਸਪੈਕਟਰ ਰੀਨਾ ਕੁਮਾਰੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਗੁਰਜੀਤ ਨਾਮਕ ਵਿਅਕਤੀ ਆਪਣੇ ਘਰ ’ਚ ਪ੍ਰਿੰਟਰ ਲਗਾ ਕੇ ਜਾਲੀ ਕਰੰਸੀ ਤਿਆਰ ਕਰਕੇ ਅੱਗੇ ਵੱਖ-ਵੱਖ ਰਾਜਾਂ ਵਿਚ ਸਪਲਾਈ ਕਰਦਾ ਸੀ। ਪੁਲਿਸ ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
(For more news apart from Jodhpur police arrested two persons with fake currency of 580000 red handed News in Punjabi, stay tuned to Rozana Spokesman)