
ਭਾਰਤ ਦੀਆਂ 260 ਕਿਸਾਨ ਜਥੇਬੰਦੀਆਂ ਵਲੋਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤਹਿਤ ਅੱਜ ਹਲਕਾ ਵਿਧਾਇਕ ਨੂੰ ਚਿਤਾਵਨੀ ਪੱਤਰ ਦੇਣ
ਪੱਟੀ, 10 ਅਗੱਸਤ (ਅਜੀਤ ਘਰਿਆਲਾ/ਪ੍ਰਦੀਪ) : ਭਾਰਤ ਦੀਆਂ 260 ਕਿਸਾਨ ਜਥੇਬੰਦੀਆਂ ਵਲੋਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤਹਿਤ ਅੱਜ ਹਲਕਾ ਵਿਧਾਇਕ ਨੂੰ ਚਿਤਾਵਨੀ ਪੱਤਰ ਦੇਣ ਲਈ ਪਿੰਡਾਂ ਕੋਟਬੁੱਢਾ ਤੋਂ ਮੋਟਰਸਾਈਕਲਾਂ ਦਾ ਕਾਫ਼ਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਿਹਾਲ ਸਿੰਘ ਕੋਟਬੁੱਢਾ, ਲਖਵਿੰਦਰ ਸਿੰਘ ਭੰਗਾਲਾ, ਸ਼ਿੰਦਰਪਾਲ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਮਾਰਚ ਲਈ ਅਰੰਭ ਹੋਇਆ।
File Photo
ਸੁਬਾਈ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਹਰਜੀਤ ਸਿੰਘ ਰਵੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੇਤੀ ਖੇਤਰ ਨੂੰ ਤਬਾਹ ਕਰਨ ਲਈ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲਾਗੂ ਕੀਤਾ ਗਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮਾਰਚ ਵਿਚ ਗੁਰਸਾਹਿਬ ਸਿੰਘ ਜੱਲੋਕੇ, ਗੁਰਬੀਰ ਸਿੰਘ ਭਾਓਵਾਲ, ਹਰਪਾਲ ਸਿੰਘ ਰਾਧਲਕੇ ਆਦਿ ਹਾਜ਼ਰ ਸਨ।