ਅਦਾਕਾਰ ਦੀਪ ਸਿੱਧੂ ਦੇ ਹੱਕ ’ਚ ਨਿੱਤਰਿਆ ਲੱਖਾ ਸਿਧਾਣਾ, SGPC ’ਤੇ ਚੁੱਕੇ ਵੱਡੇ ਸਵਾਲ
Published : Aug 11, 2020, 1:53 pm IST
Updated : Aug 11, 2020, 1:53 pm IST
SHARE ARTICLE
Social Media Lakha singh sidhana Favor Actor Deep Sidhu
Social Media Lakha singh sidhana Favor Actor Deep Sidhu

ਲਾਪਤਾ ਹੋਏ 267 ਸਰੂਪਾਂ ਦਾ ਮਾਮਲਾ

ਚੰਡੀਗੜ੍ਹ: ਐੱਸਜੀਪੀਸੀ ਰਿਕਾਰਡ ਵਿੱਚੋਂ ਗਾਇਬ ਹੋਏ 267 ਸਰੂਪਾਂ ਦਾ ਮਾਮਲਾ ਲਗਤਾਰ ਭੱਖਦਾ ਨਜ਼ਰ ਆ ਰਿਹਾ ਹੈ। ਅਦਾਕਾਰ ਦੀਪ ਸਿੱਧੂ ਵੱਲੋਂ 267 ਸਰੂਪਾਂ ਦੇ ਮਾਮਲੇ 'ਚ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਜਿੱਥੇ ਦੀਪ ਸਿੱਧੂ ਤੇ ਮਾਮਲੇ ਦਰਜ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਉੱਧਰ ਹੁਣ ਦੀਪ ਸਿੱਧੂ ਦੇ ਹੱਕ ਵਿਚ ਲੱਖਾ ਸਿਧਾਣਾ ਨੇ ਲਾਈਵ ਵੀ ਹੋ ਕੇ ਕਈ ਵੱਡੇ ਖੁਲਾਸੇ ਕਰ ਦਿੱਤੇ ਹਨ।

Lakha SidhanaLakha Sidhana

ਲੱਖਾਂ ਸਿਧਾਣਾ ਨੇ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਹੋ ਰਹੀ ਛੇੜ ਛਾੜ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਨੂੰ ਹਲੂਣਿਆ ਹੈ। ਲੱਖਾ ਸਿਧਾਣਾ ਨੇ ਕਿਹਾ ਕਿ “267 ਸਰੂਪ ਗਾਇਬ ਹੋ ਜਾਣੇ ਕੋਈ ਮਾੜੀ-ਮੋਟੀ ਗੱਲ ਨਹੀਂ ਹੈ। ਇਸ ਦੇ ਲਈ ਇਕ ਟੀਮ ਤਿਆਰ ਕੀਤੀ ਗਈ ਸੀ ਕਿ ਉਹ ਇਸ ਦੀ ਜਾਂਚ ਕਰੇਗੀ ਪਰ ਹੁਣ ਉਹ ਵੀ ਪਿੱਛੇ ਹਟ ਗਈ ਹੈ।

Deep Sidhu Deep Sidhu

ਹੁਣ ਇਕ ਹੋਰ ਜੱਜ ਨੇ ਇਸ ਦਾ ਜ਼ਿੰਮਾ ਲਿਆ ਹੈ ਤੇ ਹੋ ਸਕਦਾ ਹੈ ਕਿ ਉਹ ਅਪਣੀ ਜਾਂਚ ਵਿਚ ਲੰਬਾ ਸਮਾਂ ਲੈਣ ਤੇ ਉਦੋਂ ਤਕ ਨਵੇਂ ਸਰੂਪ ਛਪਵਾ ਲਏ ਜਾਣ ਤੇ ਦਰਬਾਰ ਸਾਹਿਬ ਵਿਚ ਰੱਖ ਦਿੱਤੇ ਜਾਣ।” ਅਜਿਹੀਆਂ ਘਟਨਾਵਾਂ ਪਿੱਛੇ ਕਿਸੇ ਬਾਹਰਲੇ ਦਾ ਹੱਥ ਤਾਂ ਨਹੀਂ ਹੁੰਦਾ, ਜੋ ਜਾਣਕਾਰ ਹੁੰਦਾ ਹੈ ਉਸ ਵੱਲੋਂ ਹੀ ਗਦਾਰੀ ਕੀਤੀ ਜਾਂਦੀ ਹੈ। ਜਦੋਂ ਕੌਮ ਵਿਚ ਕਈ ਵਿਅਕਤੀ ਗਦਾਰ ਹੋ ਜਾਂਦੇ ਹਨ ਤਾਂ ਗਦਾਰਾਂ ਦੀ ਬਦੌਲਤ ਹੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।

 Bhai LongowalBhai Longowal

“ਜਦੋਂ ਦਰਬਾਰ ਸਾਹਿਬ ਵਿਚ ਸਰੂਪ ਵਾਪਸ ਲਿਆਂਦੇ ਜਾਣਗੇ ਤਾਂ ਇਸ ਵਿਚ ਗੁਰਬਾਣੀ ਨੂੰ ਤੋੜ-ਮਰੋੜ ਕੇ ਲਿਖਿਆ ਜਾਵੇਗਾ।” ਉੱਥੇ ਹੀ ਉਹਨਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਹੈ ਉਹ ਇਕੱਠੇ ਹੋ ਕੇ ਹੱਲਾ ਬੋਲਣ, ਕਿਉਂ ਕਿ ਉਹਨਾਂ ਦੇ ਪੰਜਾਬ ਨੂੰ ਲੁੱਟ ਕੇ ਖਾਧਾ ਜਾ ਰਿਹਾ ਹੈ।

SGPCSGPC

ਇਤਿਹਾਸਿਕ ਗ੍ਰੰਥਾਂ ਵਿਚ ਮਿਲਾਵਟ ਕੀਤੀ ਜਾ ਰਹੀ ਹੈ, ਪਾਣੀ ਵੇਚਿਆ ਜਾ ਰਿਹਾ ਤੇ ਹੋਰ ਕਈ ਤਰ੍ਹਾਂ ਦੀਆਂ ਲੁੱਟਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਦਾ ਨੌਜਵਾਨ ਵਰਗ ਤੇ ਹੋਰ ਕਈ ਬੁੱਧੀਜੀਵੀ ਚੁੱਪ ਬੈਠੇ ਹਨ।

Lakha singh sidhana Baljinder singh Jindu Guru nanak Dev ji Lakha Singh Sidhana 

ਉਹਨਾਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਦੇ ਖਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ। ਬੁੱਧੀਜੀਵੀਆਂ ਨੂੰ ਸਿਰ ਨਾਲ ਸਿਰ ਜੋੜ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਗਈ ਬਾਣੀ ਨੂੰ ਅਸ਼ੁੱਧ ਹੋਣ ਤੋਂ ਬਚਾਇਆ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement