ਨਰੋਟ ਜੈਮਲ ਸਿੰਘ ਦੇ ਪਿੰਡ ਗੋਲ ਦੇ ਜ਼ਮੀਨੀ ਘਪਲੇ ਨੇ ਦੋ ਕੈਬਨਿਟ ਮੰਤਰੀ ਵੀ ਉਲਝਾਏ
Published : Aug 11, 2023, 7:23 am IST
Updated : Aug 11, 2023, 7:23 am IST
SHARE ARTICLE
Cabinte Meeting
Cabinte Meeting

ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਦਾ ਬਾਜ਼ਾਰ ਵੀ ਹੋਇਆ ਗਰਮ

 

ਚੰਡੀਗੜ੍ਹ: ਪਠਾਨਕੋਟ ਜ਼ਿਲ੍ਹੇ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗੋਲ ਵਿਚ 100 ਏਕੜ ਜ਼ਮੀਨ ਦੀ ਵਿਕਰੀ ਦੇ ਘਪਲੇ ਦੇ ਮਾਮਲੇ ਨੇ ਇਸ ਸਮੇਂ ਦੋ ਕੈਬਨਿਟ ਮੰਤਰੀਆਂ ਨੂੰ ਵੀ ਉਲਝਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਮਾਮਲਾ ਸਾਹਮਣੇ ਆਉਣ ’ਤੇ ਸਖ਼ਤ ਨੋਟਿਸ ਲਿਆ ਸੀ ਅਤੇ ਮੁੱਖ ਸਕੱਤਰ ਵਲੋਂ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਗਏ ਸਨ। ਹੁਣ ਇਸ ਨਾਲ ਹੀ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਵਿਚ ਫੇਰਬਦਲ ਦੇ ਕਿਆਸ ਲਗਣੇ ਸ਼ੁਰੂ ਹੋ ਗਏ ਹਨ। ਭਾਵੇਂ ਕਿ ਇਸ ਦੀ ਮੁੱਖ ਮੰਤਰੀ ਦਫ਼ਤਰ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ।

 

ਪਿਛਲੀ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਵੀਂ ਦਿੱਲੀ ਜਾ ਕੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨਾਲ ਅਚਾਨਕ ਮੁਲਾਕਾਤ ਕਰਨ ਬਾਅਦ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਨੂੰ ਹੋਰ ਬਲ ਮਿਲਿਆ ਹੈ ਅਤੇ ਪੰਜਾਬ ਸਕੱਤਰੇਤ ਦੇ ਗਲਿਆਰਿਆਂ ਵਿਚ ਵੀ ਇਸ ਬਾਰੇ ਚਰਚਾ ਚਲਦੀ ਰਹੀ। ਨਰੋਟ ਜੈਮਸ ਸਿੰਘ ਦੇ ਪਿੰਡ ਗੋਲ ਦੀ 100 ਏਕੜ ਜ਼ਮੀਨ ਦੇ ਘਪਲੇ ਨੂੰ ਮੁੱਖ ਮੰਤਰੀ ਨੇ ਕਿੰਨੀ ਗੰਭੀਰਤਾ ਨਾਲ ਲਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਵੇਂ ਮੁੱਖ ਸਕੱਤਰ ਦੇ ਹੁਕਮਾਂ ਬਾਅਦ ਵਿਭਾਗੀ ਜਾਂਚ ਤਾਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਹੁਣ ਬੀਤੇ ਦਿਨ ਮਾਮਲਾ ਵਿਜੀਲੈਂਸ ਬਿਊਰੋ ਨੂੰ ਵੀ ਸੌਂਪ ਦਿਤੇ ਜਾਣ ਬਾਅਦ ਕਾਰਵਾਈ ਵਿਚ ਇਕਦਮ ਤੇਜ਼ੀ ਆਈ ਹੈ।

ਜ਼ਮੀਨ ਨੂੰ ਕੁੱਝ ਪ੍ਰਾਈਵੇਟ ਲੋਕਾਂ ਦੇ ਨਾਂ ਟਰਾਂਸਫ਼ਰ ਕਰਨ ਵਾਲੇ ਸੇਵਾ ਮੁਕਤ ਹੋ ਚੁੱਕੇ ਏ.ਡੀ.ਸੀ. ਕੁਲਦੀਪ ਸਿੰਘ ਅਤੇ ਕੁੱਝ ਹੋਰ ਵਿਅਕਤੀਆਂ ਬਾਅਦ ਪਰਚਾ ਦਰਜ ਹੋਣ ਬਾਅਦ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁਕਾ ਹੈ। ਗ੍ਰਿਫ਼ਤਾਰ ਕੁੱਝ ਲੋਕਾਂ ਦੀ ਗ੍ਰਿਫ਼ਤਾਰੀ ਬਾਅਦ ਜਾਂਚ ਅੱਗੇ ਵਧ ਸਕਦੀ ਹੈ। ਇਹ ਮਾਮਲਾ ਦੋ ਕੈਬਨਿਟ ਮੰਤਰੀਆਂ ਨਾਲ ਇਸ ਕਾਰਨ ਜੁੜਿਆ ਹੈ ਕਿਉਂਕਿ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ ਮਾਈਨਿੰਗ ਵਾਲੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਟਰਾਂਸਫ਼ਰ ਕਰਨ ਵਾਲੇ ਏ.ਡੀ.ਸੀ. ਨੂੰ ਇਕ ਮੰਤਰੀ ਦੀ ਸਿਫ਼ਾਰਸ਼ ’ਤੇ ਦੂਜੇ ਮੰਤਰੀ ਵਲੋਂ ਤਰੱਕੀ ਦਿਵਾਈ ਗਈ ਅਤੇ ਸੇਵਾ ਮੁਕਤੀ ਤੋਂ ਪਹਿਲਾਂ ਉਸ ਨੂੰ ਏ.ਡੀ.ਸੀ. ਦਾ ਚਾਰਜ ਮਿਲਿਆ। ਭਾਵੇਂ ਇਸ ਅਧਿਕਾਰੀ ਨੂੰ ਤਰੱਕੀ ਦੇਣ ਵਾਲੇ ਮੰਤਰੀ ਨੇ ਤਾਂ ਸਪੱਸ਼ਟ ਕੀਤਾ ਹੈ ਕਿ ਜਦੋਂ ਉਨ੍ਹਾਂ ਨੂੰ ਮਾਮਲੇ ਵਿਚ ਗੜਬੜੀ ਦਾ ਪਤਾ ਲਗਾ ਤਾਂ ਤੁਰਤ ਜਾਂਚ ਸ਼ੁਰੂ ਕਰਵਾ ਦਿਤੀ ਸੀ ਪਰ ਦੂਜੇ ਮੰਤਰੀ ਦਾ ਹਾਲੇ ਕੋਈ ਪੱਖ ਸਾਹਮਣੇ ਨਹੀਂ ਆਇਆ, ਜਿਸ ਨਾਲ ਸਬੰਧਤ ਅਧਿਕਾਰੀ ਦੀ ਨੇੜਤਾ ਦਸੀ ਜਾ ਰਹੀ ਹੈ।

ਇਸ ਤਰ੍ਹਾਂ ਵਿਜੀਲੈਂਸ ਜਾਂਚ ਵਿਚ ਹੁਣ ਗ੍ਰਿਫ਼ਤਾਰ ਲੋਕਾਂ ਤੋਂ ਪੁਛਗਿਛ ਦੌਰਾਨ ਮੰਤਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਵੇਗੀ ਜਿਸ ਕਰ ਕੇ ਸਬੰਧਤ ਮੰਤਰੀ ਇਸ ਮਾਮਲੇ ਦੇ ਘੇਰੇ ਵਿਚ ਹਨ। ਹੁਣ ਇਸ ਤੋਂ ਬਾਅਦ ਹੀ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਹੋਇਆ ਹੈ। ਚਰਚਾ ਹੈ ਕਿ ਮੁੱਖ ਮੰਤਰੀ ਵੀ ਕੁੱਝ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਅਤੇ ਉਹ ਕੇਜਰੀਵਾਲ ਨਾਲ ਮੰਤਰੀ ਮੰਡਲ ਵਿਚ ਕੁੱਝ ਫੇਰਬਦਲ ਦੀ ਮੰਜ਼ੂਰੀ ਲੈਣ ਹੀ ਗਏ ਸਨ ਪਰ ਇਹ ਕੁੱਝ ਸਪੱਸ਼ਟ ਨਹੀਂ ਕਿ ਫੇਰਬਦਲ ਦੀ ਪ੍ਰਵਾਨਗੀ ਮਿਲੀ ਹੈ ਜਾਂ ਨਹੀਂ ਪਰ ਫੇਰਬਦਲ ਦੇ ਚਰਚੇ ਸਿਆੀਸ ਤੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਜ਼ਰੂਰ ਜ਼ੋਰਾਂ ਉਪਰ ਹਨ।

 

ਪੰਜਾਬ ਮੰਤਰੀ ਮੰਡਲ ਦੀ ਅੱਜ ਅਚਨਚੇਤ ਮੀਟਿੰਗ ਸੱਦੀ

ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਦੇ ਚਲਦੇ ਹੁਣ ਮੁੱਖ ਮੰਤਰੀ ਨੇ ਅਚਨਚੇਤ ਹੀ 11 ਅਗੱਸਤ ਨੂੰ ਮੰਤਰੀ ਮੰਡਲ ਦੀ ਮੀਟਿੰਗ ਵੀ ਸੱਦ ਲਈ ਗਈ ਹੈ। ਇਹ ਮੀਟਿੰਗ ਬਾਅਦ ਦੁਪਹਿਰ 2 ਵਜੇ ਪੰਜਾਬ ਸਕੱਤਰੇਤ ਵਿਖੇ ਸੱਦੀ ਗਈ ਹੈ ਪਰ ਇਸ ਦਾ ਹਾਲੇ ਕੋਈ ਏਜੰਡਾ ਤੈਅ ਨਹੀਂ ਕੀਤਾ ਗਿਆ। ਇਸ ਤਰ੍ਹਾਂ ਹੁਣ ਸੱਭ ਨਜ਼ਰਾਂ ਇਸ ਮੀਟਿੰਗ ’ਤੇ ਵੀ ਲੱਗ ਗਹੀਆਂ ਹਨ ਅਤੇ ਫੇਰਬਦਲ ਦੇ ਚਰਚਿਆਂ ਬਾਰੇ ਵੀ ਸਥਿਤੀ ਸਾਫ਼ ਹੋ ਸਕੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement