Hoshiarpur News : ਜੇਜੋਂ ਹਾਦਸੇ ’ਚ ਮ੍ਰਿਤਕਾਂ ਦੇ ਪਰਵਾਰਾਂ ਲਈ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ 

By : BALJINDERK

Published : Aug 11, 2024, 9:16 pm IST
Updated : Aug 11, 2024, 9:16 pm IST
SHARE ARTICLE
ਜੇਜੋਂ ’ਚ ਭਾਰੀ ਮੀਂਹ ਕਾਰਨ ਰੁੜ੍ਹੀ ਇਨੋਵਾ ਗੱਡੀ
ਜੇਜੋਂ ’ਚ ਭਾਰੀ ਮੀਂਹ ਕਾਰਨ ਰੁੜ੍ਹੀ ਇਨੋਵਾ ਗੱਡੀ

Hoshiarpur News : ਪੀੜਤਾਂ ’ਚ ਬਚਾਉਣ ਦੇ ਉਪਰਾਲੇ ਕਰਨ ਵਾਲੇ ਨੌਜਵਾਨਾਂ ਨੂੰ 15 ਅਗੱਸਤ ਨੂੰ ਸਨਮਾਨਿਤ ਕੀਤਾ ਜਾਵੇਗਾ

Hoshiarpur News : ਅੱਜ ਹੁਸ਼ਿਆਰਪੁਰ ਦੇ ਜੇਜੋਂ ਚੋਅ ਵਿਖੇ ਇਨੋਵਾ ਕਾਰ ’ਚ ਸਵਾਰ 12 ਜਣਿਆਂ ਨਾਲ ਵਾਪਰੇ ਹਾਦਸੇ ’ਤੇ ਸੰਵੇਦਨਾ ਪ੍ਰਗਟ ਦਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ 12 ਜਣਿਆਂ ’ਚੋਂ ਇਕ ਦੀ ਹੀ ਅਜੇ ਤਕ ਠੀਕ ਹੋਣ ਦੀ ਪੁਸ਼ਟੀ ਹੋਈ ਹੈ, 9 ਦੀ ਮੌਤ ਹੋ ਗਈ, 2 ਅਜੇ ਨਹੀਂ ਮਿਲੇ।

ਇਹ ਵੀ ਪੜੋ:Chandigarh News : ਪੰਜਾਬ ਦੇ 5 ਜਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਚੇਤਾਵਨੀ, IMD ਵੱਲੋਂ ਅਲਰਟ ਜਾਰੀ

ਜੇਜੋਂ ਵਿਖੇ ਹੜ੍ਹ ਕਾਰਨ ਵਾਪਰੇ ਦਿਲ ਦਹਿਲਾਉਣ ਵਾਲੇ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ ਜਿੰਪਾ ਨੇ ਕਿਹਾ, ‘‘ਇਹ ਬਹੁਤ ਦੁਖਦਾਈ ਘਟਨਾ ਸੀ। ਇਸ ਨੂੰ ਪਰਮਾਤਮਾ ਦਾ ਪਰਕੋਪ ਹੀ ਕਿਹਾ ਜਾ ਸਕਦਾ ਹੈ ਕਿ ਰੋਕਣ ਦੇ ਬਾਵਜੂਦ ਡਰਾਈਵਰ ਨੇ ਕਹਿਣਾ ਨਹੀਂ ਮੰਨਿਆ ਅਤੇ ਅਪਣੇ ਨਾਲ ਹੀ 11 ਹੋਰ ਜ਼ਿੰਦਗੀਆਂ ਨੂੰ ਖ਼ਤਰੇ ’ਚ ਪਾਇਆ। ਹਾਲਾਤ ਬਹੁਤ ਖ਼ਰਾਬ ਸਨ। ਮੁੱਖ ਮੰਤਰੀ ਨੇ ਪੀੜਤ ਪਰਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਹਰ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਮਦਦ ਦੇਣ ਦਾ ਹੁਕਮ ਦਿਤਾ ਹੈ।’’

ਇਹ ਵੀ ਪੜੋ:Rajasthan News : ਕਰੌਲੀ ’ਚ ਭਾਰੀ ਮੀਂਹ ਕਾਰਨ ਮਕਾਨ ਡਿੱਗਣ ਨਾਲ ਪਿਓ-ਧੀ ਦੀ ਮੌਤ, 3 ਗੰਭੀਰ ਜ਼ਖਮੀ 

ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਬਰਸਾਤਾਂ ’ਚ ਪਾਣੀ ਵਿਚਕਾਰ ਬਹੁਤ ਧਿਆਨ ਰਖਣਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜਿਨ੍ਹਾਂ ਨੌਜਵਾਨਾਂ ਨੇ ਇਸ ਹਾਦਸੇ ਦੇ ਪੀੜਤਾਂ ’ਚ ਬਚਾਉਣ ਦੇ ਉਪਰਾਲੇ ਕੀਤੇ ਉਨ੍ਹਾਂ ਨੂੰ 15 ਅਗੱਸਤ ਨੂੰ ਸਨਮਾਨਿਤ ਕੀਤਾ ਜਾਵੇਗਾ। ਪਿੰਡ ਦੀ ਮੰਗ ਅਨੁਸਾਰ ਦੋ ਪੁਲਾਂ ਦਾ ਕੀਤਾ ਜਾਵੇਗਾ ਨਿਰਮਾਣ।’’

(For more news apart from  Announcement of relief amount of 4-4 lakh rupees for families of deceased in Jejon accident News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement