Kabaddi Player Karanveer Sharma: ਖਿਡਾਰੀ ਦਾ ਦੋਸਤ ਵੀ ਕੀਤਾ ਕਾਬੂ
International Kabaddi player Karanveer Sharma Arrested News: ਖੰਨਾ ਪੁਲਿਸ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਕੱਦੋਂ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਨਵੀਰ ਸ਼ਰਮਾ ਨੂੰ ਜੰਮੂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕਰਨਵੀਰ ਨਹਿਰੂ ਪਾਰਕ ਵਿੱਚ ਪੰਜਾਬ ਪੁਲਿਸ ਦਾ ਫਰਜ਼ੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ। ਉਸ ਦੇ ਨਾਲ ਇੱਕ ਹੋਰ ਨੌਜਵਾਨ ਸੀ ਜੋ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Singapore Gurdwara Sahib News : ਸਿੰਗਾਪੁਰ ‘ਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ ਸ਼ਤਾਬਦੀ ਸਮਾਗਮ ਮਨਾਇਆ
ਸ੍ਰੀਨਗਰ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸ੍ਰੀਨਗਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਆਜ਼ਾਦੀ ਦਿਵਸ ਮੌਕੇ ਇੱਥੇ ਕੀ ਕਰਨ ਆਏ ਸਨ?
ਇਹ ਵੀ ਪੜ੍ਹੋ: Hockey Team Players: ਦਸਤਾਰਾਂ ਸਿਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਾਕੀ ਟੀਮ ਦੇ ਖਿਡਾਰੀ, ਕੀਤਾ ਵਾਹਿਗੁਰੂ ਦਾ ਸ਼ੁਕਰਾਨਾ
ਕੀ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਤਾਂ ਨਹੀਂ ਆਏ? ਦੱਸ ਦੇਈਏ ਕਿ ਕਰਨਵੀਰ ਕਬੱਡੀ ਖਿਡਾਰੀ ਹੈ। 8 ਅਗਸਤ ਨੂੰ ਫਰਜ਼ੀ ਪੁਲਿਸ ਅਫਸਰ ਬਣ ਕੇ ਘੁੰਮ ਰਹੇ ਦੋਵਾਂ ਮੁਲਜ਼ਮਾਂ ਨੂੰ ਸ਼੍ਰੀਨਗਰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from International Kabaddi player Karanveer Sharma Arrested News, stay tuned to Rozana Spokesman)