
Patiala News: ਡੁੱਬਣ ਵਾਲੇ ਮੁੰਡਿਆਂ ਦੀ ਪਛਾਣ ਕਰਨ ਕੁਮਾਰ (14) ਅਤੇ ਸਾਹਿਲ ਕੁਮਾਰ (17) ਵਜੋਂ ਹੋਈ
Two boys drowned in Bhakra canal Patiala News: ਪਟਿਆਲਾ ਦੇ ਅਬਲੋਵਾਲ ਸਥਿਤ ਭਾਖੜਾ ਨਹਿਰ ਦੇ ਵਿਚ ਨਹਾਉਂਦੇ ਸਮੇਂ ਰੀਲ ਬਣਾ ਰਹੇ 2 ਮੁੰਡਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਦਸਣਯੋਗ ਹੈ ਕਿ ਰੀਲ ਬਣਾਉਂਦਿਆਂ ਸਮੇਂ 2 ਮੁੰਡੇ ਭਾਖੜਾ ਨਹਿਰ ਦੇ ਵਿਚ ਡੁੱਬ ਗਏ ਜਿਨ੍ਹਾਂ ਦੀ ਭਾਲ ਗੋਤਾਖੋਰਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Ludhiana News: ਕੈਨੇਡਾ ਵਿਚ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਡੁੱਬਣ ਵਾਲੇ ਮੁੰਡਿਆਂ ਦੀ ਪਛਾਣ ਕਰਨ ਕੁਮਾਰ (14) ਅਤੇ ਸਾਹਿਲ ਕੁਮਾਰ (17) ਵਜੋਂ ਹੋਈ ਹੈ, ਜੋ ਅਪਣੇ 2 ਹੋਰ ਸਾਥੀਆਂ ਨਾਲ ਭਾਖੜਾ ਨਹਿਰ ’ਚ ਨਹਾਉਣ ਲਈ ਪਹੁੰਚੇ ਸਨ। ਨਹਾਉਂਦੇ ਸਮੇਂ ਉਨ੍ਹਾਂ ਨੇ ਰੀਲ ਬਣਾਉਣ ਦੀ ਸੋਚੀ ਅਤੇ ਕਰਨ ਨੇ ਭਾਖੜਾ ਵਿਚ ਛਾਲ ਮਾਰ ਦਿਤੀ ਅਤੇ ਪਾਣੀ ਦੇ ਤੇਜ਼ ਵਹਾਆ ਵਿਚ ਉਹ ਰੁੜ੍ਹ ਗਿਆ।
ਇਹ ਵੀ ਪੜ੍ਹੋ: Ludhiana News: ਕੈਦੀ ਨੂੰ ਲੈ ਕੇ ਜਾ ਰਹੀ ਪੰਜਾਬ ਪੁਲਿਸ ਦੀ ਪਲਟੀ ਕਾਰ, ਕੈਦੀ ਸਣੇ ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ
ਕਰਨ ਨੂੰ ਡੁੱਬਦਾ ਦੇਖ ਸਾਹਿਲ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ’ਚ ਛਾਲ ਮਾਰ ਦਿਤੀ। ਦੋਵੇਂ ਮੁੰਡੇ ਭਾਖੜਾ ਨਹਿਰ ਵਿਚ ਡੁੱਬ ਗਏ। ਜਿਨ੍ਹਾਂ ਦੀ ਭਾਲ ਰੋਡ ਦੇ ਭਾਖੜਾ ਨਹਿਰ ਦੇ ਉੱਪਰ ਭੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰ ਵਲੋਂ ਲਗਾਤਾਰ ਕੀਤੀ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Two boys drowned in Bhakra canal Patiala News, stay tuned to Rozana Spokesman)