
ਅੱਜ ਸਥਾਨਿਕ ਮਿੰਨੀ ਸਕੱਤਰੇਤ ਦੇ ਕੰਪਲੈਕਸ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਲਈ ਉਮੀਦਵਾਰਾਂ ਦੀ ਕਾਗਜਾਂ ਦੀ ਪੜਤਾਲ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ
ਗੁਰਦਾਸਪੁਰ, : ਅੱਜ ਸਥਾਨਿਕ ਮਿੰਨੀ ਸਕੱਤਰੇਤ ਦੇ ਕੰਪਲੈਕਸ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਲਈ ਉਮੀਦਵਾਰਾਂ ਦੀ ਕਾਗਜਾਂ ਦੀ ਪੜਤਾਲ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ ਦਰਮਿਆਨ ਜੰਮ ਕੇ ਲੜਾਈ ਹੋਈ।ਹੈਰਾਨੀ ਦੀ ਗੱਲ ਹੈ ਕਿ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰ ਨੰਗੀਆਂ ਕਿਰਪਾਨਾਂ ਅਤੇ ਡਾਗਾਂ ਆਦਿ ਲੈ ਕੇ ਐਡਮਿਨਿਟ੍ਰੇਟਿਵ ਬਲਾਕ ਅੰਦਰ ਲੈ ਕੇ ਆਏ ਸਨ। ਜਦੋ ਕਿ ਉਥੇ ਸਿਵਲ ਅਤੇ ਪੁਲਿਸ ਦੇ ਅਧਿਕਾਰੀਆਂ ਦੀ ਸੁਰੱਖਿਆ ਲਈ ਪੁਲਿਸ ਵੀ ਤਾਇਨਾਤ ਹੁੰਦੀ ਹੈ।
ਇੱਥੇ ਹੀ ਬਸ ਨਹੀ ਐਸਐੇਪੀ ਦਾ ਦਫਤਰ ਵੀ ਇਸੇ ਕੰਪਲੈਕਸ 'ਚ ਹੈ।ਜਦੋਂ ਧਿਰਾਂ ਆਪਸ ਵਿਚ ਉਲਝੀਆਂ ਹੋਈਆਂ ਸੀ ਅਤੇ ਕਰੀਬ 20 ਮਿੰਟ ਬਾਅਦ ਐਸਪੀ ਅਤੇ ਹੋਰ ਪੁਲਿਸ ਅਤੇ ਅਧਿਕਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪੁੱਜੇ । ਉਸ ਸਮੇਂ ਦੋਵੇਂ ਪਾਰਟੀਆਂ ਦੇ ਵਰਕਰ ਇੱਕ ਦੂਸਰੇ ਤੇ ਇੱਟਾਂ ਅਤੇ ਰੋੜੇ ਚਲਾ ਕੇ ਨੰਗੀਆਂ ਕਿਰਪਾਨਾਂ ਅਤੇ ਡਾਂਗਾਂ ਅਦਿ ਹੱਥਾਂ ਵਿਚ ਫੜੇ ਹੋਏ ਸਨ। ਪੁਲਿਸ ਫੋਰਸ ਨੇ ਮੌਕੇ ਤੇ ਪੁੱਜਦਿਆਂ ਹੀ ਦੋਵਾਂ ਧਿਰਾਂ ਦੇ ਵਰਕਰਾਂ ਨੂੰ ਖਿੰਡਾਉਣ ਲਾਈ ਲਾਠੀਚਾਰਜ ਕਰ ਦਿੱਤਾ ਅਤੇ ਪੁਲਿਸ ਨੇ ਕਾਫੀ ਕੱਸ਼ਮਕਛ ਦੇ ਬਾਅਦ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਖਿੰਡਰਾ ਕੇ ਸਥਿਤੀ ਆਮ ਵਰਗੀ ਬਣਾਈ।