ਕਈ ਦਿਨਾਂ ਤੋਂ ਸਾਧੂ ਸਿੰਘ ਧਰਮਸੋਤ ਵਿਰੁਧ ਧਰਨਾ ਦੇ ਰਹੇ 'ਆਪ' ਆਗੂ ਗ੍ਰਿਫ਼ਤਾਰ
Published : Sep 11, 2020, 2:43 am IST
Updated : Sep 11, 2020, 2:43 am IST
SHARE ARTICLE
AAP leader arrested for protesting against Sadhu Singh Dharamsot
AAP leader arrested for protesting against Sadhu Singh Dharamsot

ਕਈ ਦਿਨਾਂ ਤੋਂ ਸਾਧੂ ਸਿੰਘ ਧਰਮਸੋਤ ਵਿਰੁਧ ਧਰਨਾ ਦੇ ਰਹੇ 'ਆਪ' ਆਗੂ ਗ੍ਰਿਫ਼ਤਾਰ

ਦੋਸ਼ੀਆਂ ਨੂੰ ਜੇਲ ਅੰਦਰ ਡੱਕਣ ਤਕ ਸੰਘਰਸ਼ ਜਾਰੀ ਰਹੇਗਾ : ਹਰਪਾਲ ਚੀਮਾ
 

ਨਾਭਾ, 10 ਸਤੰਬਰ (ਬਲਵੰਤ ਹਿਆਣਾ): ਆਮ ਆਦਮੀ ਪਾਰਟੀ ਵਲੋਂ ਮੰਤਰੀ ਧਰਮਸੋਤ ਦੀ ਬਰਖ਼ਾਸਤਗੀ ਨੂੰ ਲੈ ਕੇ ਅੱਠਵੇਂ ਦਿਨ ਧਰਨਾ ਦਿਤਾ ਜਾ ਰਿਹਾ ਸੀ ਜਿਸ ਵਿਚ ਆਮ ਆਦਮੀ ਪਾਰਟੀ ਦੀ ਐਮ.ਐਲ.ਏ. ਵਲੋਂ ਵੀ ਸ਼ਿਰਕਤ ਕੀਤੀ ਜਾਣੀ ਸੀ ਪਰ ਪੁਲਿਸ ਪ੍ਰਸ਼ਾਸਨ ਵਲੋਂ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ 'ਆਪ' ਦੇ ਕਈ ਆਗੂ 'ਤੇ ਧਾਰਾ 188,269 ਤਹਿਤ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਵਲੋਂ ਕਾਨੂੰਨ ਦੀ ਪ੍ਰਵਾਹ ਨਾ ਕਰਦਿਆਂ ਧਰਨਾ ਜਾਰੀ ਰਖਿਆ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਨੇ ਆਪ ਦੇ ਪੰਜ ਆਗੂ ਦੇਵਮਾਨ, ਚੇਤਨ ਜੋੜੇ ਮਾਜਰਾ, ਜਸਵੀਰ ਜੱਸੀ ਸੋਹਿਆ ਵਾਲਾ, ਕਰਨਵੀਰ ਟਿਵਾਣਾ, ਬਰਿੰਦਰ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦੂਜੇ ਪਾਸੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਲੋਂ ਮੀਡੀਆ ਰਾਹੀਂ ਇਸ ਧਰਨੇ ਵਿਚ ਸੋਸ਼ਲ ਡਿਸਟੈਂਸਟਿੰਗ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਤੇ ਕੋਰੋਨਾ ਮਹਾਂਮਾਰੀ ਤੇ ਕਾਨੂੰਨ ਨੂੰ ਲੈ ਕੇ ਉਂਗਲ ਚੁਕੀ ਜਾ ਰਹੀ ਸੀ ਜਿਉਂ ਹੀ 'ਆਪ' ਆਗੂਆਂ ਨੂੰ ਥਾਣਾ ਕੋਤਵਾਲੀ ਲਿਆਂਦਾ ਗਿਆ ਤਾਂ ਆਮ ਆਦਮੀ ਦੇ ਵਰਕਰਾਂ ਨੇ ਕੋਤਵਾਲੀ ਅੱਗੇ ਧਰਨਾ ਲਾ ਦਿਤਾ ਜਿਸ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਜਿਹੜੇ ਕਾਂਗਰਸੀ ਆਗੂ ਚੋਣਾਂ ਵੇਲੇ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਘਪਲਿਆਂ ਨੂੰ ਨਸ਼ਰ ਕਰਨ ਦੀਆਂ ਗੱਲ ਕਰਦੇ ਸਨ ਅੱਜ ਉਹ ਆਪ ਹੀ ਉਨ੍ਹਾਂ ਦੇ ਰਾਹ ਤੁਰ ਪਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ 'ਤੇ ਵਰ੍ਹਦਿਆ ਕਿਹਾ ਕਿ ਜੋ ਵੀ ਵਰਗ ਜਾਂ ਪਾਰਟੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦੀ ਹੈ ਉਨ੍ਹਾਂ ਨੂੰ ਪਰਚਿਆਂ ਤੇ ਡੰਡਿਆਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਆਮ ਆਦਮੀ ਪਾਰਟੀ ਗ਼ਰੀਬ ਲੋਕਾਂ ਤੇ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾ ਕੇ ਰਹੇਗੀ। ਜਦੋਂ ਤਕ ਇਨਸਾਫ਼ ਨਹੀਂ ਮਿਲਦਾ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਅੱਜ ਆਪ ਪਾਰਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਸਬੰਧ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤਕ ਆਪ ਦੇ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤਕ ਕੋਤਵਾਲੀ ਨਾਭਾ ਦੇ ਅੱਗੇ ਧਰਨਾ ਜਾਰੀ ਰਹੇਗਾ। ਜਦੋਂ ਇਸ ਮਾਮਲੇ ਸਬੰਧੀ ਐਸ.ਐਚ.ਓ ਕੋਤਵਾਲੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਉਪਰ ਪਹਿਲਾ ਹੀ ਮਾਮਲਾ ਦਰਜ ਸੀ ਜਿਨ੍ਹਾਂ ਨੂੰ ਕੋਵਿਡ-19 ਤਹਿਤ ਕਾਨੂੰਨਾਂ ਦੀ ਪਾਲਣਾ ਨਾ ਕਰਨ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਜਦੋਂ ਇਹ ਧਰਨੇ 'ਤੇ ਬੈਠੇ ਸੀ ਤਾਂ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਦੇ ਸੈਂਪਲ ਲਏ ਜਾਣੇ ਸਨ ਪ੍ਰੰਤੂ 'ਆਪ' ਆਗੂਆਂ ਵਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਗਿਆਨ ਸਿੰਘ ਮੁੰਗੂ, ਮੇਗਚੰਦ ਸੇਰ ਮਾਜਰਾ, ਨਰਿੰਦਰ ਸਰਮਾ, ਹਰੀਸ਼ ਸ਼ਰਮਾ,ਜੇ.ਪੀ. ਸਿੰਘ, ਰਾਜੂ ਵਰਮਾ, ਕੁੰਦਨ ਗੋਗੀਆ, ਅਮਰਦੀਪ ਭਾਟੀਆ, ਮਨਪ੍ਰੀਤ ਧਾਰੋਕੀ ਸੁੱਖ ਘੁੰਮਣ ਤੋਂ ਇਲਾਵਾ ਆਪ ਪਾਰਟੀ ਦੇ ਆਗੂ ਅਤੇ ਵਰਕਰ ਸ਼ਾਮਲ ਸਨ।
ਫੋਟੋ ਨੰ: 10 ਪੀਏਟੀ 22imageimage

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement