ਚੀਨ ਨੇ ਐਲ.ਏ.ਸੀ. 'ਤੇ ਬਣਾਏ ਯੁੱਧ ਵਰਗੇ ਹਾਲਾਤ
Published : Sep 11, 2020, 11:56 pm IST
Updated : Sep 11, 2020, 11:56 pm IST
SHARE ARTICLE
image
image

ਚੀਨ ਨੇ ਐਲ.ਏ.ਸੀ. 'ਤੇ ਬਣਾਏ ਯੁੱਧ ਵਰਗੇ ਹਾਲਾਤ

50 ਹਜ਼ਾਰ ਫ਼ੌਜੀਆਂ ਸਣੇ ਮਿਜ਼ਾਈਲਾਂ, ਰਾਕਟ ਅਤੇ ਏਅਰਕ੍ਰਾਫ਼ਟ ਵੀ ਕੀਤੇ ਤਾਇਨਾਤ
 

ਬੀਜਿੰਗ, 11 ਸਤੰਬਰ :  ਭਾਰਤ ਅਤੇ ਚੀਨ ਵਿਚ ਪੂਰਬੀ ਲੱਦਾਖ਼ ਸਰਹੱਦ 'ਤੇ ਤਣਾਅ ਸਿਖਰਾਂ 'ਤੇ ਹੈ। ਇਸ ਸਬੰਧੀ ਦੋਹਾਂ ਦੇਸ਼ਾਂ ਦੇ ਆਗੂ ਰੂਸ ਵਿਚ ਚੱਲ ਰਹੇ ਐਸ.ਸੀ.ਓ. ਸੰਮੇਲਨ ਦੌਰਾਨ ਮੁਲਾਕਾਤ ਕਰ ਰਹੇ ਹਨ। ਉਥੇ ਦੂਜੇ ਪਾਸੇ ਚੀਨ ਨੇ ਵਾਸਤਵਿਕ ਕੰਟਰੋਲ ਰੇਖਾ (ਐਲਏਸੀ) 'ਤੇ ਯੁੱਧ ਜਿਹੀ ਤਿਆਰੀ ਸ਼ੁਰੂ ਕਰ ਦਿਤੀ ਹੈ। ਚੀਨ ਨੇ 50 ਹਜ਼ਾਰ ਸੈਨਿਕ ਇਸ ਖੇਤਰ ਵਿਚ ਤਾਇਨਾਤ ਕੀਤੇ ਹਨ। ਇੱਥੇ ਏਅਰਕ੍ਰਾਫ਼ਟ ਅਤੇ ਮਿਜ਼ਾਈਲਾਂ ਦੀ ਵੱਡੀ ਰੇਂਜ ਵੀ ਲਗਾ ਦਿਤੀ ਗਈ ਹੈ। ਉਥੇ ਭਾਰਤੀ ਫ਼ੌਜ ਅਪਣੇ ਫ਼ਾਰਵਰਡ ਪੋਸਟਾਂ ਵਲ ਉਨ੍ਹਾਂ ਦੇ ਆਉਣ ਦੀਆਂ ਕੋਸ਼ਿਸ਼ਾਂ 'ਤੇ ਨਜ਼ਰ ਰੱਖ ਰਹੀ ਹੈ। ਹਾਲੇ ਮੰਨਿਆ ਜਾ ਰਿਹਾ ਹੈ ਕਿ ਚੀਨ ਦੀਆਂ ਹਰਕਤਾਂ ਸਿਰਫ਼ ਛੇੜਖ਼ਾਨੀ ਕਰਨ ਲਈ ਹਨ ਅਤੇ ਪੀ.ਐਲ.ਏ. ਕਿਸੇ ਰਣਨੀਤੀ ਤਹਿਤ ਕਾਰਵਾਈ ਦੀ ਤਿਆਰੀ ਨਹੀਂ ਕਰ ਰਹੀ। ਭਾਵੇਂ ਕਿ ਸਰਹੱਦ 'ਤੇ ਹਥਿਆਰਬੰਦ ਝੜਪ  ਲਈ ਇਹ ਤਿਆਰ ਹੋ ਸਕਦੇ ਹਨ। ਚੀਨ ਨੇ ਇਥੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਰਾਕੇਟ ਫ਼ੋਰਸ ਅਤੇ 15 ਲੜਾਕੂ ਜਹਾਜ਼ ਵੀ ਤਾਇਨਾਤ ਕੀਤੇ ਹੋਏ ਹਨ। ਇਹ ਸਾਰੇ ਐਲ.ਏ.ਸੀ.'ਤੇ ਹਮਲੇ ਦੀ ਰੇਂਜ ਦੇ ਅੰਦਰ ਤਾਇਨਾਤ ਹਨ।


   ਮਾਹਰਾਂ ਦਾ ਮੰਨਣਾ ਹੈ ਕਿ ਇਸ ਖੇਤਰ ਵਿਚ ਇਹ ਸੱਭ ਤੋਂ ਵੱਧ ਮਿਲਟਰੀ ਤਾਇਨਾਤ ਹੈ। ਜ਼ਾਹਰ ਹੈ ਕਿ ਭਾਰਤ ਨਾਲ ਤਣਾਅ ਵਧਣ 'ਤੇ ਮਈ ਤੋਂ ਬਾਅਦ ਤੋਂ ਇਹ ਵਧਦਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਪੀ.ਐਲ.ਏ. ਨੂੰ ਸਥਾਨਕ ਕਮਾਂਡਰ ਨਹੀਂ ਸਗੋਂ ਸਿੱਧੇ ਬੀਜਿੰਗ ਤੋਂ ਕੰਟਰੋਲ ਕੀਤਾ ਜਾਂਦਾ ਹੈ।
   ਬੀਜਿੰਗ ਦੇ ਕਹਿਣ 'ਤੇ ਹੀ ਪੈਂਗੋਂਗ ਝੀਲ ਦੇ ਦਖਣੀ ਪਾਸੇ ਚੀਨੀ ਸੈਨਿਕ ਭਾਰਤੀ ਸਥਿਤੀ ਨੂੰ ਰੋਜ਼ ਮਾਨੀਟਰ ਕਰਦੇ ਹਨ। ਪੀ.ਐਲ.ਏ. ਨੇ ਲਾਈਟ ਟੈਂਕ ਅਤੇ ਇਨਫ਼ੈਨਟਰੀ ਕਾਮਬੈਟ ਵਹੀਕਲ ਸਰੱਹਦ ਪਾਰ ਭੇਜਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਭਾਰਤੀ ਫ਼ੌਜ ਨੇ ਰੋਕ ਦਿਤਾ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਇਸ ਖੇਤਰ ਵਿਚ ਭਾਰੀ ਫ਼ੌਜ ਅਤੇ ਹਥਿਆਰ ਤਾਇਨਾਤ ਕਰਨੇ ਤੇਜ਼ ਕਰ ਦਿਤੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜ ਇਥੇ ਬੁਲਾਈ ਜਾ ਰਹੀ ਹੈ।
  ਚੀਨ ਦੇ ਅਖ਼ਬਾਰ ਗਲੋਬਲ ਟਾਈਮਜ਼ ਨੇ ਸੁਰੱਖਿਆ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਏਅਰ ਡਿਫ਼ੈਂਸ, ਹਥਿਆਰਬੰਦ ਗੱਡੀਆਂ, ਪੈਰਾਟਰੂਪਰਸ, ਸਪੈਸ਼ਲ ਫ਼ੋਰਸ ਅਤੇ ਇਨਫ਼ੈਨਟਰੀ ਨੂੰ ਦੇਸ਼ ਭਰ ਦੇ ਹਿੱਸਿਆਂ ਤੋਂ ਬੁਲਾ ਕੇ ਇਸ ਖੇਤਰ ਵਿਚ ਲਗਾਇਆ ਗਿਆ ਹੈ।
    ਪੀ.ਐਲ.ਏ. ਸੈਂਟਰਲ ਥੀਏਟਰ ਕਮਾਂਡ ਏਅਰਫ਼ੋਰਸ ਦੇ ਐਚ-6 ਬੰਬਾਰ ਅਤੇ ਵਾਈ-20 ਟਰਾਂਸਪੋਰਟ ਏਅਰਕ੍ਰਫ਼ਟ ਟਰੇਨਿੰਗ ਮਿਸ਼ਨ ਲਈ ਇਥੇ ਤਾਇਨਾਤ ਕੀਤੇ ਹਨ। ਲੰਬੀ ਦੂਰੀ ਦੇ ਆਪਰੇਸ਼ਨ, ਤਾਇਨਾਤੀ ਦੇ ਲਈ ਅਭਿਆਸ ਅਤੇ ਲਾਈਵ ਫ਼ਾਇਰ ਡ੍ਰਿਲ ਕਈ ਹਫ਼ਤਿਆਂ ਤੋਂ ਜਾਰੀ ਹੈ। ਇਹ ਕਾਰਵਾਈ ਉੱਤਰ-ਪੱਛਮੀ ਚੀਨ ਦੇ ਰੇਗਿਸਤਾਨ ਅਤੇ ਦੱਖਣ-ਪੱਛਮ ਚੀਨ ਦੇ ਤਿੱਬਤ ਖੇਤਰ ਵਿਚ ਕੀਤੀ ਜਾ ਰਹੀ ਹੈ। ਚੀਨ ਸੈਂਟਰਲ ਟੇਲੀਵਿਜਨ (ਸੀ.ਸੀ.ਟੀ.ਵੀ.) ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਪੀ.ਐਲ.ਏ. ਦੀ 71ਵੇਂ ਗਰੁੱਪ ਫ਼ੌਜ ਦਾ ਐਚ.ਜੇ-1 ਐਂਟੀ-ਟੈਂਕ ਮਿਜ਼ਾਈਲ ਸਿਸਟਮ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਤੋਂ ਗੋਬੀ ਰੇਗਿਸਤਾਨ ਪਹੁੰਚਿਆ ਹੈ।
ਪੀ.ਐਲ.ਏ. ਦੇ ਤਿੱਬਤ ਮਿਲਟਰੀ ਕਮਾਂਡ ਨੇ 4500 ਮੀਟਰ ਦੀ ਉਚਾਈ 'ਤੇ ਸੰਯੁਕਤ ਬ੍ਰਿਗੇਡ ਸਟ੍ਰਾਇਕ ਅਭਿਆਸ ਕੀਤਾ ਹੈ। ਪੀ. ਐਲ. ਏ. ਦੇ 72ਵੇਂ ਗਰੁੱਪ ਫ਼ੌਜ ਵੀ ਉਤਰ-ਪੱਛਮ 'ਚ ਪਹੁੰਚੀ ਹੈ ਅਤੇ ਇਥੇ ਉਸ ਦੀ ਏਅਰ ਡਿਫ਼ੈਂਸ ਬ੍ਰਿਗੇਟ ਨੇ ਵੀ ਲਾਈਵ ਫ਼ਾਇਰ ਡ੍ਰਿਲ ਕੀਤੀ ਹੈ ਜਿਸ ਵਿਚ ਐਂਟੀ-ਏਅਰਕ੍ਰਾਫ਼ਟ ਗਨ ਅਤੇ ਮਿਜ਼ਾਈਲ 'ਤੇ ਅਭਿਆਸ ਕੀਤਾ।  (ਏਜੰਸੀ)imageimage

 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement