
ਕੋਰੋਨਾ ਨਾਲ ਇਕੋ ਦਿਨ ਵਿਚ ਸੱਭ ਤੋਂ ਵੱਧ 1,172 ਮੌਤਾਂ, 95,735 ਨਵੇਂ ਕੇਸ
ਨਵੀਂ ਦਿੱਲੀ, 10 ਸਤੰਬਰ : ਭਾਰਤ ਵਿਚ ਇਕੋ ਦਿਨ ਵਿਚ ਕੋਵਿਡ-19 ਦੇ ਸਭ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ, 95,735 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 44 ਲੱਖ ਤੋਂ ਵੱਧ ਹੋ ਗਈ। ਇਕੋ ਦਿਨ 1,172 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਕੁੱਲ ਗਿਣਤੀ 75,062 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਵੀਰਵਾਰ ਤਕ 34,71,783 ਲੋਕ ਕੋਰੋਨਾ ਮਹਾਂਮਾਰੀ ਤੋਂ ਮੁਕਤ ਵੀ ਹੋ ਚੁੱਕੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ -19 ਦੇ ਕੁੱਲ ਮਾਮਲੇ ਸਾਹਮਣੇ ਆਏ ਹਨ। ਅਤੇ ਮੌਤ ਦਰ ਘਟ ਕੇ 1.68 ਫ਼ੀ ਸਦੀ ਰਹਿ ਗਈ ਹੈ ਅਤੇ ਮਰੀਜ਼ਾਂ ਦੀ ਰਿਕਵਰੀ ਦੀ ਦਰ 77.74 ਫ਼ੀ ਸਦੀ ਹੋ ਗਈ ਹੈ। ਕੁਲ ਮਾਮਲਿਆਂ ਦਾ 20.58 ਫ਼ੀ ਸਦੀ ਕੁਲ 9,19,018 ਮਰੀਜ਼ਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚਲ ਰਿਹਾ ਹੈ ਜੋ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਨੁਸਾਰ, 9 ਸਤੰਬਰ ਤਕ ਭਾਰਤ ਵਿਚ ਕੋਵਿਡ-19 ਲਈ 5,29,34,433 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 11,29,756 ਨਮੂਨਿਆਂ ਦੀ ਬੁੱਧਵਾਰ ਨੂੰ ਜਾਂਚ ਕੀਤੀ ਗਈ। (ਪੀਟੀਆਈ)
image