
ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ, ਬੱਚਾ ਗੰਭੀਰ ਜ਼ਖ਼ਮੀ
ਭਵਾਨੀਗੜ੍ਹ, 10 ਸਤੰਬਰ (ਗੁਰਪ੍ਰੀਤ ਸਿੰਘ ਸਕਰੌਦੀ) : ਬਾਲਦ ਕੈਂਚੀਅ ਵਿਖੇ ਕਾਰ ਅਤੇ ਮੋਟਰ-ਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਜਾਣ ਅਤੇ ਕਰੀਬ 2 ਸਾਲ ਦੇ ਬੱਚੇ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਅ ਹਾਈਵੇਅ ਪੈਟਰੋਲਿੰਗ ਪੁਲਿਸ ਪਾਰਟੀ ਦੇ ਅਧਿਕਾਰੀ ਦਰਬਾਰਾ ਸਿੰਘ ਅਤੇ ਗੁਰਪਾਲ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਨੇੜਲੇ ਪਿੰਡ ਕਾਨਗੜ੍ਹ ਦਾ ਵਾਸੀ ਸਤਗੁਰ ਸਿੰਘ ਅਪਣੀ ਪਤਨੀ ਅਤੇ ਬੱਚੇ ਸਮੇਤ ਅਪਣੇ ਮੋਟਰਸਾਈਕਲ 'ਤੇ ਨਾਭਾ ਤੋਂ ਅਪਣੇ ਪਿੰਡ ਨੂੰ ਜਾ ਰਿਹਾ ਸੀ, ਜਦੋਂ ਬਾਲਦ ਕੈਂਚੀਅ ਨੇੜੇ ਪਹੁੰਚਿਆ ਤ ਉਥੇ ਬਣ ਰਹੀ ਸੜਕ ਕਾਰਨ ਪਿੱਛੋਂ ਆਉਂਦੀ ਇਕ ਕਾਰ ਨਾਲ ਟਕਰਾ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਤੇ ਉਨ੍ਹਾਂ ਦਾ ਬੱਚਾ ਜ਼ਖ਼ਮੀ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਪਤੀ ਪਤਨੀ ਦੀ ਮੌਤ ਹੋ ਗਈ।image