
ਟੋਲ ਟੈਕਸ ਵਿਚ ਲੈਣੀ ਹੈ ਛੋਟ ਤਾਂ ਗੱਡੀ 'ਤੇ ਲਗਾਉਣਾ ਪਵੇਗੀ 'ਫ਼ਾਸਟੈਗ' ਚਿੱਪ
ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਟੋਲ ਪਲਾਜ਼ਾ 'ਤੇ ਵਾਪਸੀ ਯਾਤਰਾ ਛੋਟ ਜਾਂ ਕਿਸੇ ਹੋਰ ਛੋਟ ਲਈ 'ਫ਼ਾਸਟੈਗ' ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿਤਾ ਹੈ। ਇਸ ਸਬੰਧੀ ਨੋਟੀਫ਼ੀਕੇਸ਼ਨ ਵੀ ਜਾਰੀ ਕਰ ਦਿਤੀ ਗਈ ਹੈ।
ਨੋਟੀਫ਼ੀਕੇਸ਼ਨ ਅਨੁਸਾਰ ਕਿਸੇ ਵੀ ਡਰਾਈਵਰ ਲਈ ਜੋ 24 ਘੰਟਿਆਂ ਅੰਦਰ ਵਾਪਸੀ ਦੀ ਯਾਤਰਾ ਦੀ ਛੋਟ ਜਾਂ ਕਿਸੇ ਹੋਰ ਸਥਾਨਕ ਛੋਟ ਦਾ ਦਾਅਵਾ ਕਰਦਾ ਹੈ, ਉਸ ਨੂੰ ਅਪਣੇ ਵਾਹਨ 'ਤੇ 'ਫ਼ਾਸਟੈਗ' ਲਾਉਣਾ ਲਾਜ਼ਮੀ ਹੋਵੇਗਾ। ਇਹ ਰਾਸ਼ਟਰੀ ਰਾਜ ਮਾਰਗਾਂ ਦੇ ਡਿਊਟੀ ਪਲਾਜ਼ਿਆਂ ਤੇ ਡਿਜੀਟਲ ਭੁਗਤਾਨਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵਲ ਇਕ ਮਹੱਤਵਪੂਰਨ ਕਦਮ ਹੈ। ਅਜਿਹੀ ਛੋਟ ਪ੍ਰਾਪਤ ਕਰਨ ਲਈ ਫ਼ੀਸ ਸਿਰਫ਼ ਪੂਰਵ-ਅਦਾਇਗੀ ਤਰੀਕਿਆਂ, ਸਮਾਰਟ ਕਾਰਡ ਜਾਂ 'ਫ਼ਾਸਟੈਗ' ਆਦਿ ਦੁਆਰਾ ਭੁਗਤਾਨ ਕੀਤੀ ਜਾਵੇਗੀ। ਇਸ ਸੋਧ ਨਾਲ ਇਹ ਵੀ ਸੰਭਵ ਹੋ ਸਕੇਗਾ ਕਿ 24 ਘੰਟਿਆਂ ਦੇ ਅੰਦਰ ਵਾਪਸੀ ਦੀ ਯਾਤਰਾ ਲਈ ਛੋਟ ਉਪਲੱਭਧ ਹੈ ਤਾਂ ਪਹਿਲਾਂ ਦੀ ਰਸੀਦ ਜਾਂ ਜਾਣਕਾਰੀ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਸਬੰਧਤ ਨਾਗਰਿਕ ਨੂੰ ਇਹ ਛੋਟ ਅਪਣੇ ਆਪ ਮਿਲ ਜਾਵੇਗੀ। ਇਸ ਲਈ ਇਹ ਜ਼ਰੂਰੀ ਹੋਵੇਗਾ ਕਿ ਵਾਪਸੀ ਦੀ ਯਾਤਰਾ 24 ਘੰਟਿਆਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ ਤੇ ਸਬੰਧਤ ਵਾਹਨ ਨਾਲ ਇਕ ਕੰਮ ਕਰਨ ਵਾਲਾ 'ਫ਼ਾਸਟੈਗ' ਜੁੜਿਆ ਹੋਣਾ ਚਾਹੀਦਾ ਹੈ। ਫ਼ਾਸਟੈਗ ਚਿੱਪ ਨੂੰ ਜ਼ਰੂਰੀ ਕਰਨ ਦੇ ਆਦੇਸ਼ ਤੋਂ ਬਾਅਦ, ਹੁਣ ਨਿਜੀ ਅਤੇ ਅਪਾਹਜ਼ਾਂ ਨੂੰ ਵਾਹਨਾਂ ਵਿਚ ਫ਼ਾਸਟੈਗ ਚਿੱਪ ਲਗਾਉਣੀ ਪਵੇਗੀ। ਅਪਾਹਜ਼ ਲੋਕਾਂ ਨੂੰ ਰਿਆਇਤ ਹਾਸਲ ਕਰਨ ਲਈ ਛੋਟ ਵਾਲੇ ਫ਼ਾਸਟੈਗ ਖ਼ਰੀਦਣੇ ਪੈਣਗੇ ਅਤੇ imageਵਾਹਨਾਂ 'ਤੇ ਲਗਵਾਉਣੇ ਪੈਣਗੇ, ਤਾਂ ਹੀ ਉਹ ਟੋਲ ਟੈਕਸ ਵਿਚ 100 ਫ਼ੀ ਸਦੀ ਛੋਟ ਪ੍ਰਾਪਤ ਕਰ ਸਕਣਗੇ।