
ਭਾਰਤ- ਚੀਨ ਸਰਹੱਦੀ ਤਣਾਅ ਨੂੰ ਖ਼ਤਮ ਕਰਨ ਲਈ ਹੋਇਆ ਪੰਜ ਨੁਕਤੀ ਸਮਝੌਤਾ
ਇਕ ਦੂਜੇ ਨਾਲ ਟਕਰਾਅ ਦੀ ਬਜਾਏ ਸਹਿਯੋਗ ਦੇਣ ਤੇ ਵਿਸ਼ਵਾਸ ਕਰਨ ਦਾ ਸਮਾਂ : ਵੈਂਗ ਵੀ
ਨਵੀਂ ਦਿੱਲੀ, 11 ਸਤੰਬਰ : ਭਾਰਤ-ਚੀਨ ਸਰਹੱਦ 'ਤੇ ਚਲਦੇ ਤਣਾਅ ਕਾਰਨ ਇਸ ਵਾਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਦੀ ਮੁਲਾਕਾਤ 'ਤੇ ਟਿਕੀਆਂ ਹੋਈਆਂ ਸਨ। ਰੂਸ ਦੀ ਰਾਜਧਾਨੀ ਮਾਸਕੋ 'ਚ ਹੋਣ ਵਾਲੀ ਇਸ ਮੀਟਿੰਗ 'ਚ ਚੀਨ 'ਤੇ ਭਾਰਤ ਵਿਚਕਾਰ ਸਮਝੌਤਾ ਕੀਤਾ ਗਿਆ ਹੈ ਤਾਕਿ ਫ਼ੌਰੀ ਤੌਰ 'ਤੇ ਸਰਹੱਦੀ ਤਣਾਉ ਨੂੰ ਖ਼ਤਮ ਕੀਤਾ ਜਾ ਸਕੇ। ਇਸ ਸਮਝੌਤੇ ਪੱਤਰ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਵਿਚਲਾ ਤਣਾਅ ਦੋ ਗੁਆਂਢੀ ਦੇਸ਼ਾਂ 'ਚ ਇਕ ਆਮ ਗੱਲ ਹੈ। ਭਾਰਤ ਅਤੇ ਚੀਨ ਵਿਕਾਸਸ਼ੀਲ ਦੇਸ਼ਾਂ ਦੀ ਉਸ ਫ਼ਹਿਰਿਸਤ 'ਚ ਹਨ, ਜਿਥੇ ਨਿੱਤ ਨਵੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ। ਚੀਨ ਦੇ ਵਿਦੇਸ਼ ਮੰਤਰੀ ਵੈਂਗ ਵੀ ਨੇ ਇਸ ਗੱਲ 'ਤੇimage ਜ਼ੋਰ ਦਿਤਾ ਕਿ ਦੋਹਾਂ ਦੇਸ਼ਾਂ ਲਈ ਇਕ ਦੂਜੇ ਦੇ ਟਕਰਾਅ ਦੀ ਬਜਾਏ ਸਹਿਯੋਗ 'ਤੇ ਵਿਸ਼ਵਾਸ ਕਰਨ ਦਾ ਸਮਾਂ ਹੈ। (ਏਜੰਸੀ)