
ਪਾਕਿ ਨੇ ਮੁੜ ਸਰਹੱਦੀ ਇਲਾਕਿਆਂ 'ਤੇ ਕੀਤੀ ਭਾਰੀ ਗੋਲੀਬਾਰੀ
ਭਾਰਤੀ ਫ਼ੌਜ ਨੇ ਦਿਤਾ ਮੂੰਹ ਤੋੜਵਾਂ ਜਵਾਬ .
ਜੰਮੂ, 11 ਸਤੰਬਰ : ਪਾਕਿਸਤਾਨੀ ਫ਼ੌਜ ਨੇ ਅੱਜ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਸਰਹੱਦੀ ਇਲਾਕਿਆਂ 'ਤੇ ਭਾਰੀ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗ਼ੇ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਪਾਕਿਸਤਾਨੀ ਫ਼ੋਰਸਾਂ ਨੇ ਕੰਟਰੋਲ ਰੇਖਾ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਕ ਰਖਿਆ ਬੁਲਾਰੇ ਨੇ ਕਿਹਾ, ''ਪਾਕਿਸਤਾਨ ਨੇ ਸਵੇਰੇ ਕਰੀਬ 8.30 ਵਜੇ ਪੁੰਛ ਜ਼ਿਲ੍ਹੇ ਦੇ ਮਨਕੋਟ 'ਚ ਕੰਟਰੋਲ ਰੇਖਾ ਕੋਲ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗ਼ ਕੇ ਜੰਗਬੰਦੀ ਸਮਝੌਤੇ ਦਾ ਉਲੰਘਣ ਕੀਤਾ।''
ਉਨ੍ਹਾਂ ਦਸਿਆ ਕਿ ਭਾਰਤੀ ਫ਼ੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿਤਾ। ਇਸ ਤੋਂ ਪਹਿਲਾਂ ਪਾਕਿਸਤਾਨੀ ਫ਼ੋਰਸਾਂ ਨੇ ਵੀਰਵਾਰ ਨੂੰ ਕੰਟਰੋਲ ਰੇਖਾ ਕੋਲ ਗੋਲੀਬਾਰੀ ਕੀਤੀ ਸੀ ਅਤੇ ਮੋਰਟਾਰ ਦੇ ਗੋਲੇ ਦਾਗ਼ੇ ਸਨ। ਉਨ੍ਹਾਂ ਪੁੰਛ 'ਚ ਕੰਟਰੋਲ ਰੇਖਾ ਕੋਲ ਮਾਲਟੀ ਅਤੇ ਦੇਗਵਾਰ ਸੈਕਟਰਾਂ 'ਚ ਬੁੱਧਵਾਰ ਨੂੰ ਵੀ ਗੋਲੀਬਾਰੀ ਕੀਤੀ ਸੀ। ਇਸ ਤੋਂ ਪਹਿਲਾਂ, ਰਾਜੌਰੀ ਦੇ ਕੇਰੀ ਸੈਕਟਰ 'ਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫੌਜ ਨੇ 2 ਸਤੰਬਰ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਸੀ, ਜਿਸ 'ਚ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇ. ਸੀ. ਓimage.) ਸ਼ਹੀਦ ਹੋ ਗਿਆ ਸੀ। (ਏਜੰਸੀ)