
ਕੁਝ ਸਮਾਂ ਪਹਿਲਾਂ ਉਹ ਸਿਆਸਤ 'ਚ ਆਏ। ਆਮ ਆਦਮੀ ਪਾਰਟੀ ਤੋਂ ਬਾਅਦ ਉਹ ਕਾਂਗਰਸ 'ਚ ਸ਼ਾਮਲ ਹੋ ਗਏ।
ਚੰਡੀਗੜ੍ਹ : ਪੰਜਾਬ ਦੇ ਨਾਮੀ ਗਾਇਕ ਬਲਕਾਰ ਸਿੱਧੂ ਨੂੰ ਅਧੀਨ ਸੇਵਾਵਾਂ ਚੋਣ ਬੋਰਡ (SSSB) ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਰਾਜਪਾਲ ਵੱਲੋਂ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਪੂਹਲਾ ਦੇ ਜੰਮਪਲ ਸਿੱਧੂ ਅੱਜ-ਕੱਲ੍ਹ ਮੋਹਾਲੀ ਵਿਖੇ ਰਹਿ ਰਹੇ ਹਨ। ਉਹ 'ਮਾਝੇ ਦੀਏ ਮੋਮਬੱਤੀਏ' ਗੀਤ ਨਾਲ ਬਹੁਤ ਮਕਬੂਲ ਹੋਏ। ਕੁਝ ਸਮਾਂ ਪਹਿਲਾਂ ਉਹ ਸਿਆਸਤ 'ਚ ਆਏ। ਆਮ ਆਦਮੀ ਪਾਰਟੀ ਤੋਂ ਬਾਅਦ ਉਹ ਕਾਂਗਰਸ 'ਚ ਸ਼ਾਮਲ ਹੋ ਗਏ।
File Photo