ਬੱਸ ਅੱਡਿਆਂ 'ਤੇ ਲਿਖੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ
Published : Sep 11, 2020, 12:53 am IST
Updated : Sep 11, 2020, 12:53 am IST
SHARE ARTICLE
image
image

ਬੱਸ ਅੱਡਿਆਂ 'ਤੇ ਲਿਖੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ

ਮਾਛੀਵਾੜਾ, 10 ਸਤੰਬਰ (ਭੂਸ਼ਣ ਜੈਨ) : ਮਾਛੀਵਾੜਾ-ਕੁਹਾੜਾ ਰੋਡ 'ਤੇ ਸਥਿਤ ਪਿੰਡ ਰਜ਼ੂਲ, ਪੰਜੇਟਾ ਅਤੇ ਸੰਘਿਆਂ ਦੇ ਬੱਸ ਅੱਡੇ ਜਿੱਥੋਂ ਕਿ ਰੋਜ਼ਾਨਾ ਸਵਾਰੀਆਂ ਚੜ੍ਹਦੀਆਂ ਹਨ ਉਨ੍ਹਾਂ 'ਤੇ ਖ਼ਾਲਿਸਤਾਨ ਸਮਰਥਕਾਂ ਵਲੋਂ ਇਸ ਸਬੰਧੀ ਹੱਥ ਲਿਖਤ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲਿਖੇ ਗਏ ਹਨ। ਇਨ੍ਹਾਂ ਨਾਹਰਿਆਂ ਤੋਂ ਇਲਾਵਾ ਰਫਰੈਂਰਡਮ-2020 ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਵੀ ਲਿਖਿਆ ਗਿਆ ਹੈ। ਇਨ੍ਹਾਂ ਬੱਸ ਅੱਡਿਆਂ ਦੇ ਆਸ-ਪਾਸ ਰਹਿੰਦੇ ਦੁਕਾਨਦਾਰਾਂ ਨੇ ਦਸਿਆ ਕਿ ਖ਼ਾਲਿਸਤਾਨ ਸਮਰਥਕ ਨਾਹਰੇ ਪਿਛਲੇ ਮਹੀਨੇ ਕੋਈ ਅਣਪਛਾਤਾ ਵਿਅਕਤੀ ਲਿਖ ਕੇ ਚਲਾ ਗਿਆ ਸੀ, ਜਿਸ ਸਬੰਧੀ ਕਿਸੇ ਨੇ ਪੁਲਿਸ ਕੋਲ ਸ਼ਿਕਾਇਤ ਨਾ ਕੀਤੀ। ਮਾਛੀਵਾੜਾ-ਕੁਹਾੜਾ ਰੋਡ 'ਤੇ ਅਕਸਰ ਕੂੰਮਕਲਾਂ ਪੁਲਿਸ ਕਰਮਚਾਰੀ ਗਸ਼ਤ ਕਰਦੇ ਰਹਿੰਦੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਕਿਸੇ ਦੀ ਵੀ ਨਜ਼ਰ ਇਨ੍ਹਾਂ ਲਿਖੇ ਨਾਹਰਿਆਂ 'ਤੇ ਨਹੀਂ ਪਈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਖ਼ਾਲਿਸਤਾਨ ਸਬੰਧੀ ਝੰਡੇ ਲਹਿਰਾਉਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡਾਂ ਦੇ ਬੱਸ ਅੱਡਿਆਂ 'ਤੇ ਨਾਹਰੇ ਲਿਖੇ ਜਾਣਾ ਪੁਲਿਸ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹਨ। ਇਸ ਸਬੰਧੀ ਥਾਣਾ ਕੂੰਮਕਲਾਂ ਮੁਖੀ ਵਰਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 4 ਦਿਨ ਪਹਿਲਾਂ ਹੀ ਉਨ੍ਹਾਂ ਨੇ ਆਹੁਦਾ ਸੰਭਾਲਿਆ ਹੈ ਅਤੇ ਉਹ ਬੱਸ ਅੱਡੇ 'ਤੇ ਲਿਖੇ ਖ਼ਾਲਿਸਤਾਨੀ ਨਾਹਰਿਆਂ ਦੀ ਜਾਂਚ ਕਰਵਾਉਣਗੇ।

ਫੋਟੋ ਕੈਪਸ਼ਨ:
ਮਾਛੀਵਾੜਾ ਰਜ਼ੂਲ 2:
ਇਕ ਪਿੰਡ ਦੇ ਬੱਸ ਅੱਡੇ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ।
     ਫੋਟੋ: ਭੂਸ਼ਣ ਜੈਨ ਮਾਛੀਵਾੜਾ

imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement