Punjab News: ਗ਼ਰੀਬ ਪਰਿਵਾਰ ਦਾ ਮੁੰਡਾ ਲੈਫ਼ਟੀਨੈਂਟ ਹੋਇਆ ਭਰਤੀ,  ਖੁਸ਼ੀ ’ਚ ਪਿਤਾਂ ਦੇ ਨਹੀਂ ਰੁਕ ਰਹੇ ਹੰਝੂ
Published : Sep 11, 2024, 2:46 pm IST
Updated : Sep 11, 2024, 2:46 pm IST
SHARE ARTICLE
A boy from a poor family became a lieutenant, the tears of the father are not stopping in happiness.
A boy from a poor family became a lieutenant, the tears of the father are not stopping in happiness.

Punjab News: ਪਰਿਵਾਰ ਤੇ ਪਿੰਡ ਵਾਲਿਆਂ ਨੇ ਵੰਡੇ ਲੰਡੂ ਤੇ ਪਾਇਆ ਭੰਗੜਾ

 

Punjab News: ਪਰਵਾਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਨੌਜਵਾਨ ਆਏ ਦਿਨ ਵਿਦੇਸ਼ਾਂ ਵੱਲ ਰੁਖ ਕਰਦੇ ਜਾ ਰਹੇ ਹਨ। ਉੱਥੇ ਹੀ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਦੇ ਪਿੰਡ ਮਾਨਾਵਾਲਾ ਦੇ ਇੱਕ ਜਵਾਨ ਪੰਜਾਬ ਚ ਹੀ ਰਹਿ ਸਖਤ ਮਿਹਨਤ ਕੀਤੀ। ਦਿਨ ਰਾਤ ਪੜ੍ਹਾਈ ਤੇ ਲਗਨ ਤੋਂ ਬਾਅਦ ਮਨਿੰਦਰ ਪਾਲ ਸਿੰਘ ਫੌਜ ਦੇ ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਇਆ।

ਪੜ੍ਹੋ ਇਹ ਖ਼ਬਰ :   Arvind Kejriwal: ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਕੋਰਟ ਨੇ 25 ਸਤੰਬਰ ਤੱਕ ਵਧਾਈ ਨਿਆਇਕ ਹਿਰਾਸਤ

ਇਹ ਮੁਕਾਮ ਹਾਸਲ ਕਰ ਕੇ ਨੌਜਵਾਨ ਨੇ ਪਿੰਡ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।  ਮਨਿੰਦਰਪਾਲ ਦਾ ਪਿੰਡ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। 
ਇਸ ਮੌਕੇ ’ਤੇ ਗੱਲਬਾਤ ਕਰਦਿਆਂ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾ ਤਾਂ ਬੈਂਗਲੋਰ ਦੇ ਵਿੱਚ 14 ਲੱਖ ਰੁਪਏ ਸਲਾਨਾ ਦੀ ਨੌਕਰੀ ਛੱਡੀ। ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਉਸ ਨੇ ਆਈਲੈਟਸ ਵੀ ਕਲੀਅਰ ਕਰ ਲਈ ਸੀ, ਬਾਹਰ ਦੀ ਫਾਈਲ ਲਗਾ ਦਿੱਤੀ ਸੀ ਤੇ ਉਸ ਦੇ ਵਿੱਚ ਉਸ ਦੇ 8 ਬੈਂਡ ਵੀ ਆਏ ਸਨ।

ਪੜ੍ਹੋ ਇਹ ਖ਼ਬਰ :   Amit Shah: ਜਦੋਂ ਤੱਕ ਭਾਜਪਾ ਹੈ, ਦੇਸ਼ ਦੀ ਏਕਤਾ ਦੇ ਨਾਲ ਨਹੀਂ ਕਰ ਸਕਦਾ ਕੋਈ ਖਿਲਵਾੜ- ਅਮਿਤ ਸ਼ਾਹ

ਪਰ ਉਹ ਆਪਣੇ ਪਿਤਾ ਦਾ ਸੁਪਨਾ ਸਾਕਾਰ ਕਰਨਾ ਚਾਹੁੰਦਾ ਸੀ। ਮਨਿੰਦਰ ਪਾਲ ਸਿੰਘ ਦੇ ਪਿਤਾ ਵੀ ਫੌਜ ਦੇ ਵਿੱਚ ਨੌਕਰੀ ਕਰ ਚੁੱਕੇ ਹਨ। ਉਹਨਾਂ ਦਾ ਸੁਪਨਾ ਸੀ ਕਿ ਉਸ ਦਾ ਪੁੱਤਰ ਵੀ ਆਰਮੀ ਦੇ ਵਿੱਚ ਕੋਈ ਵੱਡਾ ਅਫਸਰ ਬਣੇ ਤਾਂ ਠੀਕ ਬਿਲਕੁਲ ਮਨਿੰਦਰ ਪਾਲ ਸਿੰਘ ਨੇ ਵੀ ਉਸੇ ਤਰੀਕੇ ਦੇ ਨਾਲ ਆਪਣੀ ਮਿਹਨਤ ਜਾਰੀ ਰੱਖੀ ਤੇ ਅੱਜ ਲੈਫਟੀਨੈਂਟ ਬਣ ਕੇ ਪਿੰਡ ਪਹੁੰਚਿਆ। ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ ਭੰਗੜੇ ਪਾਏ ਤੇ ਲੱਡੂ ਵੰਡੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੇਸ਼ੱਕ ਬਰਸਾਤ ਹੋ ਰਹੀ ਸੀ ਪਰ ਫਿਰ ਵੀ ਲੋਕਾਂ ਦੇ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਹਾਲਾਂਕਿ ਇੱਕ ਵਾਰ ਤਾਂ ਜਦੋਂ ਆਪਣੀ ਸੰਘਰਸ਼ ਨੂੰ ਬਿਆਨ ਕਰ ਰਿਹਾ ਸੀ ਤਾਂ ਉਸ ਸਮੇਂ ਮਨਿੰਦਰ ਪਾਲ ਸਿੰਘ ਦੀਆਂ ਵੀ ਅੱਖਾਂ ’ਚ ਹੰਝੂ ਆ ਗਏ। ਉਸ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਜਾਣ ਦੀ ਥਾਂ ‘ਤੇ ਤੁਸੀਂ ਵੀ ਕੁਝ ਆਪਣੇ ਦੇਸ਼ ਦੇ ਲਈ ਕਰੋ।

(For more Punjabi news apart from.A boy from a poor family became a lieutenant, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement