
SKM ਪੰਜਾਬ ਦੀਆਂ ਜਥੇਬੰਦੀਆਂ ਦਾ ਇਕ ਵਫ਼ਦ ਕੈਬਨਿਟ ਮੰਤਰੀ ਅਮਨ ਅਰੋੜਾ , ਗੁਰਮੀਤ ਸਿੰਘ ਖੁੱਡੀਆ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਭਵਨ ਵਿੱਚ ਮਿਲਿਆ
Punjab News : ਅੱਜ ਐੱਸਕੇਐੱਮ ਪੰਜਾਬ ਦੀਆਂ ਜਥੇਬੰਦੀਆਂ ਦਾ ਇਕ ਵਫ਼ਦ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ , ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਭਵਨ ਵਿੱਚ ਮਿਲਿਆ, ਜਿਸ ਵਿੱਚ ਪੰਜਾਬ ਵਿੱਚ ਗੰਨੇ ਤੇ ਕਿਸਾਨੀ ਦੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ।
ਜਿਸ ਵਿੱਚ ਗੰਨੇ ਦਾ ਸੀਜਨ 2024 -2025 ਨਵੰਬਰ ਮਹੀਨੇ ਵਿੱਚ ਚਾਲੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ ਵਾਧਾ ਕਰਕੇ ਅਨਾਉਂਸ ਨਹੀਂ ਕੀਤਾ ਗਿਆ। ਗੰਨੇ ਦਾ ਲਾਗਤ ਮੁੱਲ 450 ਰੁਪਏ ਦੇ ਹਿਸਾਬ ਨਾਲ ਗੰਨੇ ਦਾ ਰੇਟ ਤੈਅ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਅਸੀਂ ਐੱਸਕੇਐੱਮ ਪੰਜਾਬ ਵੱਲੋ ਸਮੂਹ ਗੰਨਾ ਕਾਸ਼ਤਕਾਰ ਮੰਗ ਕਰਦੇ ਮਿੱਲਾਂ ਚੱਲਣ ਦੀ ਤਰੀਕ 10 ਨਵੰਬਰ ਅਨਾਉਂਸ ਕਰਕੇ ਨੋਟੀਫਿਕੇਸ਼ਨ ਕੀਤਾ ਜਾਵੇ। ਗੰਨੇ ਦੀ ਲੇਬਰ ਦੀ ਸਮੱਸਿਆ ਨੂੰ ਦੇਖਦੇ ਹੋਏ ਮਸ਼ੀਨੀਕਰਨ ਵਿੱਚ ਗੰਨਾ ਕੰਬਾਈਨ ਤੇ ਹੋਰ ਮਸ਼ੀਨਰੀ ਨੂੰ ਸਬਸੀਡੀ ਦੇ ਕੇ ਉਤਸ਼ਾਹਿਤ ਕੀਤਾ ਜਾਵੇ।
ਪੰਜਾਬ ਵਿੱਚ ਆਲੂ ਅਤੇ ਕਣਕ ਦੀ ਫ਼ਸਲ ਨੂੰ ਦੇਖਦੇ ਹੋਏ ਡੀਏਪੀ ਖਾਦ ਦੀ ਭਾਰੀ ਕਮੀ ਨੂੰ ਹੱਲ ਕਰਨ ਲਈ ਗੱਲਬਾਤ ਹੋਈ। ਮੰਤਰੀ ਨੇ ਭਰੋਸਾ ਦਿਆਇਆ ਕਿ ਇਕ ਹਫ਼ਤੇ ਵਿੱਚ ਹੱਲ ਕੀਤਾ ਜਾਵੇਗਾ , ਸੀਐਮ ਵੱਲੋ ਗੰਨਾ ਵਿਕਾਸ ਕਮੇਟੀ ਦਾ ਇੱਕ ਕਠਨ ਕੀਤਾ ਸੀ,ਜਿਹਦੀ ਪ੍ਰਧਾਨਗੀ ਵਾਈਸ ਚਾਂਸਲਰ ਵੱਲੋਂ ਕੀਤੀ ਗਈ ਸੀ ਤੇ ਸਾਲ ਦੇ ਵਿੱਚ ਸਿਰਫ ਇੱਕ ਹੀ ਮੀਟਿੰਗ 31 ਜਨਵਰੀ 2024 ਨੂੰ ਹੋਈ। ਬੜੇ ਅਫਸੋਸ ਦੀ ਗੱਲ ਹੈ 9 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ।
ਅਸੀਂ ਚਾਹੁੰਦੇ ਸੀ ਕਿ ਇਹ ਹਰ ਮਹੀਨੇ ਮੀਟਿੰਗਾਂ ਹੋ ਕੇ ਗੰਨੇ ਦਾ ਮਸਲਾ ਹੱਲ ਕੀਤਾ ਜਾਂਦਾ ਪਰ ਹੁਣ ਗੰਨੇ ਦਾ ਸੀਜਨ ਸਿਰ 'ਤੇ ਆ ਚੁੱਕਾ। ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ, ਸੜਕਾਂ ਰੋਕੀਆਂ ਜਾਣ, ਧਰਨੇ ਲਾਏ ਜਾਣ। ਅਸੀਂ ਚਾਹੁੰਦੇ ਆ ਕਿ ਤੁਸੀਂ ਮੀਟਿੰਗ ਕਰਕੇ ਗੰਨੇ ਦੇ ਰੇਟ ਵਿੱਚ ਵਾਧਾ ਕਰੋ। ਮਿੱਲਾਂ ਚਲਾਉਣ ਦੀ ਤਰੀਕ ਜਿਹੜੀ ਨਿਸ਼ਚਿਤ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਗੰਨਾ ਵਿਕਾਸ ਕਮੇਟੀ ਦੀ ਜਿਹੜੀ ਮੀਟਿੰਗ ਉਹ ਲਗਾਤਾਰ ਯਕੀਨੀ ਬਣਾਈ ਜਾਵੇ।