
ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਲਈ ਇਹ ਸਨ ਨਵੇਂ ਨਿਯਮ
ਚੰਡੀਗੜ੍ਹ : ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਐਨਆਰਆਈ ਕੋਟੇ ਤਹਿਤ ਐੱਮਬੀਬੀਐਸ/ਬੀਡੀਐੱਸ ਡਿਗਰੀਆਂ ਵਿੱਚ ਦਾਖਲੇ ਲਈ ਨਿਯਮ ਬਦਲਣ ਲਈ ਸੂਬਾ ਸਰਕਾਰਦੇ ਫੈਸਲੇ ਨੂੰ ਰੱਦ ਕੀਤਾ ਹੈ। ਹਾਈਕੋਰਟ ਮੁਤਾਬਿਕ ਸੂਬੇ ਦੇ ਨਵੇਂ ਨਿਯਮ ਦਾਖਲਾ ਪ੍ਰਕਿਰਿਆ ਵਿੱਚ ਨਿਰਪੱਖਤਾ ਨਾਲ ਸਮਝੌਤਾ ਕਰਨਗੇ।ਕੋਰਟ ਨੇ ਟਿੱਪਣੀ ਕੀਤੀ ਹੈ ਕਿ 20 ਅਗਸਤ ਦੇ ਹਾਲ ਹੀ ਦੇ ਸੋਧ ਪੱਤਰ ਰਾਹੀਂ ਐਨਆਰਆਈ ਲਈ ਕੀਤਾ ਫੈਸਲਾ ਢੁਕਵਾ ਨਹੀਂ ਹੈ।
ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਲਈ ਇਹ ਸਨ ਨਵੇਂ ਨਿਯਮ
ਐਨਆਰਆਈ ਸੀਟ ਉਤੇ ਦਾਖਲਾ ਲੈਣ ਵਾਲੇ ਵਿਦਿਆਰਥੀ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਵੀ ਹੋ ਸਕਦੇ ਸਨ, ਭਾਵ ਐਨਆਰਆਈਜ਼ ਦੇ ਕਰੀਬੀ ਰਿਸ਼ਤੇਦਾਰ ਵੀ ਮੈਡੀਕਲ ਕਾਲਜਾਂ ਵਿਚ ਦਾਖਲਾ ਲੈ ਸਕਦੇ ਸੀ ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਹਾਈਕੋਰਟ ਨੇ ਇਹ ਨਿਯਮ ਰੱਦ ਕਰ ਦਿੱਤੇ ਹਨ।
ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀ 185 ਸੀਟਾਂ
ਦੱਸ ਦੇਈਏ ਕਿ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਵਿਚ ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀ 185 ਸੀਟਾਂ ਹਨ ਜਿਨ੍ਹਾਂ ਵਿੱਚੋਂ 35-40 ਸੀਟਾਂ ਭਰਦੀਆਂ ਸਨ। ਖਾਲੀ ਰਹਿਣ 'ਤੇ ਬਾਕੀ ਸੀਟਾਂ ਜਨਰਲ ਕੋਟੇ ਵਿੱਚ ਸ਼ਿਫਟ ਕਰ ਦਿੱਤੀਆਂ ਜਾਂਦੀਆਂ ਸਨ।