
ਕਿਹਾ - ਪੰਜਾਬ ਪੁਲਿਸ ਹੁਣ ਭਾਜੀ ਮੋੜਣ ਲਈ ਤਿਆਰ ਹੈ
ਬਠਿੰਡਾ : ਹਰਿਆਣਾ ਦੇ ਪਿੰਡ ਦੇਸੂ ਜੋਧਾ ਵਿਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਬਠਿੰਡਾ ਸੀਆਈਏ ਸਟਾਫ਼ ਦੀ ਟੀਮ 'ਤੇ ਹੋਏ ਹਮਲਾ ਕਰ ਕੇ ਜ਼ਖ਼ਮੀ ਕੀਤੇ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਨਣ ਲਈ ਸਾਬਕਾ ਡੀਆਈਜੀ ਪੰਜਾਬ ਹਰਿੰਦਰ ਸਿੰਘ ਚਹਿਲ ਅੱਜ ਮੈਕਸ ਹਸਪਤਾਲ ਪੁੱਜੇ। ਉਨ੍ਹਾਂ ਨੇ ਹਸਪਤਾਲ 'ਚ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੀ ਹੌਸਲਾ ਹਫ਼ਜਾਈ ਕੀਤੀ।
Former DIG Harinder Singh Chahal meet injured police officers
ਇਸ ਦੌਰਾਨ ਹਰਿੰਦਰ ਸਿੰਘ ਚਹਿਲ ਨੇ ਕਿਹਾ, "ਪਿੰਡ ਦੇਸੂ ਜੋਧਾ 'ਚ ਜਿਹੜੀ ਘਟਨਾ ਵਾਪਰੀ ਉਸ 'ਤੇ ਬੜਾ ਦੁੱਖ ਹੈ। ਫਿਰ ਵੀ ਮੈਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫ਼ਜਾਈ ਕਰਨਾ ਚਾਹੁੰਦਾ ਹਾਂ ਕਿ ਇਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਿੰਮਤ ਵਿਖਾਈ। ਹੁਣ ਬਿੱਲੀ ਦੇ ਗੱਲ ਟੱਲੀ ਪੈ ਚੁੱਕੀ ਹੈ। ਪੰਜਾਬ ਅੰਦਰੋਂ ਨਸ਼ਾ 100% ਖ਼ਤਮ ਹੋਵੇਗਾ। ਹੁਣ ਪੰਜਾਬ ਪੁਲਿਸ ਗੁੱਸੇ 'ਚ ਭਰੀ ਹੋਈ ਹੈ ਅਤੇ ਛੇਤੀ ਹੀ ਇਨ੍ਹਾਂ ਨਸ਼ਾ ਤਸਕਰਾਂ ਨੂੰ ਨੱਥ ਪਾਏਗੀ। ਪੁਲਿਸ 'ਤੇ ਹਮਲਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਨਸ਼ਾ ਸਮੱਗਲਰਾਂ 'ਤੇ ਸਖਤ ਐਕਸ਼ਨ ਲੈ ਪੰਜਾਬ ਪੁਲਿਸ ਹੁਣ ਭਾਜੀ ਮੋੜਣ ਲਈ ਤਿਆਰ ਹੈ। ਜੇ ਦੁਬਾਰਾ ਲੋੜ ਪਈ ਤਾਂ ਪੰਜਾਬ ਪੁਲਿਸ ਮੁੜ ਪਿੰਡ ਦੇਸੂ ਜੋਧਾ ਜਾਵੇਗੀ।"
Former DIG Harinder Singh Chahal meet injured police officers
ਜ਼ਿਕਰਯੋਗ ਹੈ ਕਿ ਬਠਿੰਡਾ ਪੁਲਿਸ ਦੀ ਇਕ ਟੀਮ ਹਰਿਆਣਾ ਦੇ ਪਿੰਡ ਦੇਸੂਜੋਧਾ 'ਚ ਨਸ਼ਾ ਸਮਗਲਰ ਨੂੰ ਫੜਨ ਗਈ ਸੀ, ਜਿਥੇ ਲੋਕਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ।