
ਸਰਚ ਦੌਰਾਨ ਜਵਾਨਾਂ ਨੂੰ ਇਕ ਪੈਕਟ ਹੈਰੋਇਨ ਕੰਡਿਆਲੀ ਤਾਰ ਤੋਂ ਭਾਰਤ ਵਾਲੇ ਪਾਸੇ ਅਤੇ ਇੱਕ ਪੈਕਟ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿਚੋਂ ਬਰਾਮਦ ਹੋਈ।
ਮਮਦੋਟ- ਸਰਹੱਦੀ ਖੇਤਰ 'ਤੇ BSF ਦੇ ਜਵਾਨਾਂ ਦੇ ਹੱਥ ਉਸ ਵੇਲੇ ਵੱਡੀ ਸਫ਼ਲਤਾ ਲੱਗੀ, ਜਦੋਂ ਬੀਐੱਸਐੱਫ ਦੀ 124 ਬਟਾਲੀਅਨ ਵੱਲੋਂ ਦੋ ਕਿੱਲੋ ਹੈਰੋਇਨ ਦੀ ਖ਼ੇਪ ਬਰਾਮਦ ਕੀਤੀ। ਪਰ ਇਸ ਮੌਕੇ ਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਕਥਿਤ ਤਸਕਰ ਵਾਪਸ ਪਾਕਿਸਤਾਨ ਭੱਜਣ ਵਿਚ ਸਫ਼ਲ ਹੋ ਗਿਆ। ਜਵਾਨਾਂ ਵਲੋਂ ਸਰਚ ਜਾਰੀ ਹੈ। heroinਇਸ ਸਰਚ ਦੌਰਾਨ ਜਵਾਨਾਂ ਨੂੰ ਇਕ ਪੈਕਟ ਹੈਰੋਇਨ ਕੰਡਿਆਲੀ ਤਾਰ ਤੋਂ ਭਾਰਤ ਵਾਲੇ ਪਾਸੇ ਅਤੇ ਇੱਕ ਪੈਕਟ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿਚੋਂ ਬਰਾਮਦ ਹੋਈ। ਇਸ ਹੈਰੋਇਨ ਵਜ਼ਨ ਦੋ ਕਿਲੋਗ੍ਰਾਮ ਦੱਸਿਆ ਗਿਆ ਹੈ।