
ਝਾੜੀਆਂ ਨੂੰ ਅੱਗ ਲੱਗਣ ਕਾਰਨ ਕਾਰਾਂ ਵੀ ਆਈਆਂ ਲਪੇਟ 'ਚ
ਅਬੋਹਰ, 10 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ): ਸਥਾਨਕ ਮਲੋਟ ਰੋਡ ਸਥਿਤ ਦਾਦਾ ਮੋਟਰਜ਼ ਸ਼ੋਅਰੂਮ ਦੇ ਪਿਛੇ ਝਾੜੀਆਂ ਵਿਚ ਅੱਗ ਲੱਗਣ ਕਾਰਨ ਜਿੱਥੇ ਹੱੜਕੰਪ ਮੱਚ ਗਿਆ, ਉਥੇ ਹੀ ਫ਼ਾਇਰ ਬਿਗ੍ਰੇਡ ਮੁਲਾਜ਼ਮਾਂ ਨੇ ਮੌਕੇ ਉਤੇ ਪੁੱਜ ਕੇ ਅੱਗ ਉਤੇ ਕਾਬੂ ਪਾ ਲਿਆ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ੋਅਰੂਮ ਦੇ ਕਰਮਚਾਰੀ ਨੇ ਹੀ ਸ਼ੋਅਰੂਮ ਦੇ ਪਿਛੇ ਪਏ ਕੂੜੇ ਨੂੰ ਅੱਗ ਲਗਾਈ ਸੀ ਜੋ ਥੋੜੀ ਦੇਰ ਬਾਅਦ ਝਾੜੀਆਂ ਵਿਚ ਫੈਲ ਗਈ ਜਿਸ ਦੇ ਬਾਅਦ ਸ਼ੋਅਰੂਮ ਦੇ ਮਗਰ ਖੜ੍ਹੀਆਂ ਖਰਾਬ ਕਾਰਾਂ ਨੂੰ ਵੀ ਅੱਗ ਗਈ। ਆਸ-ਪਾਸ ਦੇ ਲੋਕਾਂ ਨੇ ਧੂੰਆ ਉਠਦਾ ਦੇਖ ਕੇ ਇਸ ਦੀ ਸੂਚਨਾ ਸ਼ੋਅ ਰੂਮ ਸੰਚਾਲਕ ਅਤੇ ਫ਼ਾਇਰ ਬਿਗ੍ਰੇਡ ਵਿਭਾਗ ਨੂੰ ਦਿਤੀ ਜਿਸ ਉਤੇ ਫ਼ਾਇਰ ਬਿਗ੍ਰੇਡ ਮੁਲਾਜ਼ਮਾਂ ਨੇ ਮੌਕੇ ਉਤੇ ਪੁੱਜ ਕੇ ਅੱਗ ਉਤੇ ਕਾਬੂ ਪਾਇਆ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
image
ਕਾਰਾਂ ਵਿਚ ਲੱਗੀ ਅੱਗ ਉਤੇ ਕਾਬੂ ਪਾਉਂਦੇ ਫ਼ਾਇਰ ਬਿਗ੍ਰੇਡ ਮੁਲਾਜ਼ਮ। (ਖ਼ਾਲਸਾ)