
ਪਿੰਡ ਸੇਖਾ ਕਲਾਂ ਤੋਂ ਸੈਂਕੜੇ ਔਰਤਾਂ ਅਤੇ ਮਰਦ ਕਿਸਾਨ ਆਗੂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਧਰਨਾ ਦੇਣ ਲਈ ਰਵਾਨਾ ਹੋਏ।
ਮੋਗਾ- ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਲਗਾਤਾਰ ਵਿਰੋਧ ਚਲ ਰਿਹਾ ਹੈ। ਇਸ ਦੇ ਤਹਿਤ ਅੱਜ ਕਿਸਾਨ ਯੂਨੀਅਨ ਦੇ ਨਾਲ ਹੁਣ ਕਿਸਾਨ ਬੀਬੀਆਂ ਨੇ ਵੀ ਕਿਸਾਨੀ ਰੋਹ ਨੂੰ ਪ੍ਰਚੰਡ ਕਰਦਿਆਂ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨ ਬੀਬੀਆਂ ਨੇ ਜਮ ਕੇ ਨਾਅਰੇ ਬਾਜ਼ੀ ਕੀਤੀ। ਉੱਥੇ ਹੀ ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੋਗਾ ਦੇ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਇਹ ਧਰਨੇ ਨੂੰ ਲੱਗੇ ਹੋਏ ਅੱਜ 11 ਦਿਨ ਹੋ ਚੁੱਕੇ ਹਨ।
protestਅੱਜ ਪਿੰਡ ਸੇਖਾ ਕਲਾਂ ਤੋਂ ਸੈਂਕੜੇ ਔਰਤਾਂ ਅਤੇ ਮਰਦ ਕਿਸਾਨ ਆਗੂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਧਰਨਾ ਦੇਣ ਲਈ ਰਵਾਨਾ ਹੋਏ। ਇਸ ਮੌਕੇ ਕਿਸਾਨ ਔਰਤਾਂ ਨੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ 'ਦਸ ਰੁਪਈਏ ਚਾਹ ਦਾ ਕੱਪ' ਮੋਦੀ ਤੇਰੇ ਲੜਜੇ ਸੱਪ'।
protest