
ਗੈਰੀ ਮਲਸੀਹਾਂ ਐਨ.ਐਸ.ਯੂ.ਆਈ. ਲੁਧਿਆਣਾ ਦਿਹਾਤੀ ਦੇ ਜਨਰਲ ਸਕੱਤਰ ਨਿਯੁਕਤ
ਕੈਪਟਨ ਸੰਦੀਪ ਸੰਧੂ ਅਤੇ ਦਿਹਾਤੀ ਪ੍ਰਧਾਨ ਸੰਦੀਪ ਸੇਖੋਂ ਨੇ ਦਿਤਾ ਨਿਯੁਕਤੀ ਪੱਤਰ
ਜਗਰਾਉਂ, 10 ਅਕਤੂਬਰ (ਪਰਮਜੀਤ ਸਿੰਘ ਗਰੇਵਾਲ) : ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਹਲਕੇ ਦੇ ਘਰ-ਘਰ ਪਹੁੰਚਾਉਣ ਵਾਲੇ ਯੂਥ ਕਾਂਗਰਸੀ ਆਗੂ ਗੈਰੀ ਮਲਸੀਹਾਂ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਵੇਖਦੇ ਹੋਏ ਅੱਜ ਐਨ. ਐਸ. ਯੂ. ਆਈ. ਲੁਧਿਆਣਾ ਦਿਹਾਤੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ ਨਿਯੁਕਤੀ ਪੱਤਰ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਤੇ ਹਲਕਾ ਇੰਚਾਰਜ ਦਾਖਾ ਅਤੇ ਸੰਦੀਪ ਸਿੰਘ ਸੇਖੋਂ ਪ੍ਰਧਾਨ ਐਨ ਐਸ ਯੂ ਆਈ ਲੁਧਿਆਣਾ ਦਿਹਾਤੀ ਨੇ ਸਾਂਝੇ ਤੌਰ 'ਤੇ ਦਿਤਾ।
ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਭਾਂਵੇ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆ ਕਾਰਨ ਅੱਜ ਸੂਬੇ ਦਾ ਨੌਜਵਾਨ ਅਪਣੇ ਭਵਿੱਖ ਨੂੰ ਲੈ ਕੇ ਬੜਾ ਚਿੰਤਤ ਹੈ ਪਰ ਸੂਬੇ ਦਾ ਜਾਗਰੂਕ ਨੌਜਵਾਨ ਸੂਬੇ ਦੀ ਕਿਰਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸ ਸਮੇਂ ਉਨ੍ਹਾਂ ਗੈਰੀ ਮਲਸੀਹਾਂ ਨੂੰ ਵਧਾਈ ਦਿੰਦਿਆਂ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਲਈ ਵਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਡਾ. ਕਰਨ ਵੜਿੰਗ ਵਾਈਸ ਚੇਅਰਮੈਨ ਪੇਡਾ ਅਤੇ ਸੰਦੀਪ ਸਿੰਘ ਸੇਖੋਂ ਪ੍ਰਧਾਨ ਐਨ ਐਸ ਯੂ ਆਈ ਲੁਧਿਆਣਾ ਦਿਹਾਤੀ ਨੇ ਨਵਨਿਯੁਕਤ ਜਨਰਲ ਸਕੱਤਰ ਗੈਰੀ ਮਲਸੀਹਾਂ ਨੂੰ ਵਧਾਈ ਦਿਤੀ ਅਤੇ ਹਲਕੇ ਦੇ ਹੋ ਰਹੇ ਵਿਕਾਸ ਵਿਚ ਅਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਸਮੇਂ ਨਵ ਨਿਯੁਕਤ ਜਨਰਲ ਸਕੱਤਰ ਗੈਰੀ ਮਲਸੀਹਾਂ ਨੇ ਕੈਪਟਨ ਸੰਦੀਪ ਸਿੰਘ ਸੰਧੂ, ਡਾ ਕਰਨ ਵੜਿੰਗ ਅਤੇ ਸੰਦੀਪ ਸਿੰਘ ਸੇਖੋਂ ਦਾ ਧਨਵਾਦ ਕਰਦਿਆਂ ਕਿਹਾ ਕਿ ਉਨਾਂ ਵੱਲੋ ਮਿਲੀ ਇਸ ਜਿਮੇਵਾਰੀ ਨੂੰ ਮੈਂ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਸਮੇਂ ਗੁਲਵੰਤ ਸਿੰਘ ਜੰਡੀ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ, ਮਨਪ੍ਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ, ਵਰਿੰਦਰ ਸਿੰਘ ਮਦਾਰਪੁਰਾ ਬਲਾਕ ਪ੍ਰਧਾਨ, ਹਨੀ ਗਿੱਲ, ਸੰਦੀਪ ਧਾਲੀਵਾਲ, ਹੀਪਾ ਰੰਗੀ, ਗੁਰਜੀਤ ਸਿੰਘ ਜੰਡੀ, ਜਗਰੂਪ ਸਿੰਘ, ਦਲਵੀਰ ਸਿੰਘ, ਬਗੇਲ ਸਿੰਘ, ਵਰਿੰਦਰ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਫਾਈਲ : ਜਗਰਾਉਂ ਗਰੇਵਾਲ-3
ਕੈਪਸ਼ਨ : ਕੈਪਟਨ ਸੰਦੀਪ ਸੰਧੂimage ਗੈਰੀ ਮਲਸੀਹਾਂ ਨੂੰ ਨਿਯੁਕਤੀ ਪੱਤਰ ਸੌਪਣ ਸਮੇਂ।
ਕੈਪਟਨ ਸੰਦੀਪ ਸੰਧੂ ਗੈਰੀ ਮਲਸੀਹਾਂ ਨੂੰ ਨਿਯੁਕਤੀ ਪੱਤਰ ਸੌਪਣ ਸਮੇਂ।