ਹਰੀਸ਼ ਰਾਵਤ ਨੇ ਸੁਨੀਲ ਜਾਖੜ ਨਾਲ ਅਣਬਣ ਦੀਆਂ ਖ਼ਬਰਾਂ ਨੂੰ ਨਕਾਰਿਆ
Published : Oct 11, 2020, 1:27 am IST
Updated : Oct 11, 2020, 1:27 am IST
SHARE ARTICLE
image
image

ਹਰੀਸ਼ ਰਾਵਤ ਨੇ ਸੁਨੀਲ ਜਾਖੜ ਨਾਲ ਅਣਬਣ ਦੀਆਂ ਖ਼ਬਰਾਂ ਨੂੰ ਨਕਾਰਿਆ

ਕਿਹਾ, ਜਾਖੜ ਕਾਂਗਰਸ ਦਾ ਥੰਮ, ਉਨ੍ਹਾਂ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ

ਚੰਡੀਗੜ੍ਹ, 10 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਿਚਾਲੇ ਕੁੱਝ ਅਣਬਣ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਹਰੀਸ਼ ਰਾਵਤ ਨੇ ਸਿਰੇ ਤੋਂ ਨਕਾਰ ਦਿਤਾ। ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਕਿ ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬਾਰੇ ਪ੍ਰਕਾਸ਼ਤ ਖ਼ਬਰਾਂ ਪੜ੍ਹ ਕੇ ਹੈਰਾਨ ਰਹਿ ਗਿਆ। ਮੈਨੂੰ ਪਾਰਟੀ ਦੀਆਂ ਜ਼ਿਲ੍ਹਾ ਅਤੇ ਰਾਜ ਇਕਾਈਆਂ ਦੇ ਪੁਨਰਗਠਨ 'ਚ ਦੇਰੀ ਬਾਰੇ ਪੁਛਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਸਥਿਤੀ ਨੂੰ ਜਾਇਜ਼ ਨਾ ਦਸਦਿਆਂ ਇਸ ਵਲ ਧਿਆਨ ਦੇਣ ਲਈ ਕਿਹਾ ਸੀ। ਹਰੀਸ਼ ਰਾਵਤ ਨੇ ਕਿਹਾ ਕਿ ਮੈਨੂੰ ਸੂਬਾ ਪ੍ਰਧਾਨ ਬਾਰੇ ਕੋਈ ਸਵਾਲ ਨਹੀਂ ਪੁਛਿਆ ਗਿਆ ਅਤੇ ਨਾ ਹੀ ਮੈਂ ਉਨ੍ਹਾਂ ਦਾ ਹਵਾਲਾ ਦੇ ਕੇ ਕੁੱਝ ਕਿਹਾ। ਜੇ ਮੈਂ ਉਨ੍ਹਾਂ ਨੂੰ ਕਿਤੇ ਕੁਝ ਕਹਿਣਾ ਹੋਵੇ, ਮੈਂ ਉਨ੍ਹਾਂ ਨੂੰ ਸਿੱਧਾ ਕਹਿ ਸਕਦਾ ਹਾਂ, ਮੈਨੂੰ ਕਿਸੇ ਮਾਧਿਅਮ ਦੀ ਜ਼ਰੂਰਤ ਨਹੀਂ ਹੈ। ਹਰੀਸ਼ ਰਾਵਤ ਨੇ ਸੁਨੀਲ ਜਾਖੜ ਨੂੰ ਕਾਂਗਰਸ ਦਾ ਥੰਮ ਦਸਿਆ, ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨਾਲ ਕੰਮ ਕਰਨਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਮੈਂ ਉਨ੍ਹਾਂ ਨਾਲ ਮਿਲ ਕੇ ਸੰਗਠਨ ਦੇ ਹਰ ਪੱਧਰ 'ਤੇ ਪਹੁੰਚਣ ਅਤੇ ਪਾਰਟੀ, ਸਰਕਾਰ ਨੂੰ ਸ਼ਕਤੀ ਦੇਣ ਲਈ ਕੰਮ ਕਰ ਰਿਹਾ ਹਾਂ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement