ਕੋਵਿਡ-19 ਸਬੰਧੀ ਚਿੰਤਾਡਰ ਅਤੇਨਾਂਹਪੱਖੀਧਾਰਨਾਨਾਲਨਜਿੱਠਣਲਈਟੈਲੀਕੰਸਲਟੇਸ਼ਨਸੇਵਾਵਾਂਸ਼ੁਰੂ ਬਲਬੀਰ ਸਿੱਧੂ
Published : Oct 11, 2020, 5:59 am IST
Updated : Oct 11, 2020, 5:59 am IST
SHARE ARTICLE
image
image

ਕੋਵਿਡ-19 ਸਬੰਧੀ ਚਿੰਤਾ, ਡਰ ਅਤੇ ਨਾਂਹ ਪੱਖੀ ਧਾਰਨਾ ਨਾਲ ਨਜਿੱਠਣ ਲਈ ਟੈਲੀ-ਕੰਸਲਟੇਸ਼ਨ ਸੇਵਾਵਾਂ ਸ਼ੁਰੂ : ਬਲਬੀਰ ਸਿੱਧੂ

ਚੰਡੀਗੜ੍ਹ, 10 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ -19 ਸਬੰਧੀ ਚਿੰਤਾ, ਡਰ ਅਤੇ ਨਾ-ਪੱਖੀ ਧਾਰਨਾ ਨਾਲ ਨਜਿੱਠਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਟੋਲ-ਫਰੀ ਨੰਬਰ 1800-180-4104 'ਤੇ ਸਮਰਪਿਤ 24*7 ਟੈਲੀ-ਕੰਸਲਟੇਸ਼ਨ ਸੇਵਾ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਈ-ਸੰਜੀਵਨੀ ਪ੍ਰੋਗਰਾਮ ਅਧੀਨ 104 ਮੈਡੀਕਲ ਹੈਲਪਲਾਈਨ ਵੀ ਚਾਲੂ ਹੈ।
ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰੇਕ ਵਿਅਕਤੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਕੋਰੋਨਾ ਮਹਾਂਮਾਰੀ ਬਾਰੇ ਉਨ੍ਹਾਂ ਦੇ ਡਰ ਅਤੇ ਸ਼ੰਕਿਆਂ ਨੂੰ ਸੁਣਨ ਲਈ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਟੈਲੀ-ਕੰਸਲਟੇਸ਼ਨ ਦੀਆਂ ਮੁਫ਼ਤ  ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਪਣੀ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਤਹਿਤ ਮਨੋਰੋਗੀ ਮਾਹਰ, ਮਨੋਵਿਗਿਆਨੀ ਅਤੇ ਸਲਾਹਕਾਰ ਵੱਡੇ ਪੱਧਰ 'ਤੇ ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਤ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ  ਸਾਡੇ ਲਈ ਇਕੱਠੇ ਹੋ ਕੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਨਿਵੇਸ਼ ਨੂੰ ਵਧਾਉਣ ਦੀ ਵਚਨਬੱਧਤਾ ਕਰਨ ਦਾ ਇਕ ਮੌਕਾ ਹੈ ਜੋ ਇਨ੍ਹਾਂ ਅਣਕਿਆਸੇ ਹਾਲਾਤਾਂ ਦੌਰਾਨ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹੁਣ ਤਕ ਆਈਸੋਲੇਸ਼ਨ ਵਾਰਡਾਂ ਵਿਚ ਕੁੱਲ 31 ਹਜ਼ਾਰ ਮਰੀਜ਼ਾਂ ਵਿਚੋਂ 16 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਅਤੇ ਹਸਪਤਾਲਾਂ ਤੇ ਘਰੇਲੂ ਇਕਾਂਤਵਾਸ ਅਧੀਨ ਤਕਰੀਬਨ 50 ਹਜ਼ਾਰ ਮਰੀਜ਼ਾਂ ਜੋ ਸਮਾਜਕ ਵਖਰੇਵੇਂ ਅਤੇ ਨਾ ਪੱਖੀ ਧਾਰਨਾ ਕਰ ਕੇ ਅਪਣੀਆਂ ਸਮੱਸਿਆਵਾਂ, ਡਰ ਅਤੇ ਚਿੰਤਾਵਾਂ ਸਾਂਝਾ ਕਰਨ ਤੋਂ ਝਿਜਕ ਰਹੇ ਹਨ, ਨੂੰ ਮਨੋਵਿਗਿਆਨਕ ਅਤੇ ਮਾਨਸਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਅੱਗੇ ਮਜ਼ਬੂਤੀ ਦੇਣ ਲਈ ਪੰਜਾਬ ਸਰਕਾਰ ਨੇ ਈ-ਸੰਜੀਵਨੀ ਪਲੇਟਫ਼ਾਰਮ 'ਤੇ ਮਾਨਸਿਕ ਰੋਗਾਂ ਸਬੰਧੀ ਓ.ਪੀ.ਡੀ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਾਜ਼ੇਟਿਵ ਮਾਮਲਿਆਂ ਦੇ ਘਟਣ ਨਾਲ ਅਕਤੂਬਰ ਦੇ ਪਹਿਲੇ ਹਫ਼ਤੇ ਪਾਜ਼ੇਟੀਵਿਟੀ ਦਰ ਤੇਜ਼ੀ ਨਾਲ ਘਟ ਕੇ 4% ਰਹਿ ਗਈ ਹੈ ਅਤੇ ਪਿਛਲੇ 3 ਦਿਨਾਂ ਵਿਚ ਇਸ ਵਿੱਚ ਹੋਰ ਗਿਰਾਵਟ ਦੇਖੀ ਗਈ ਹੈ। ਸੈਂਪਲਿੰਗ/ਟੈਸਟਿੰਗ ਰੋਜ਼ਾਨਾ 30000 ਦੇ ਕਰੀਬ ਹੈ। ਪੰਜਾਬ ਵਿਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਤਕਰੀਬਨ 89 ਪ੍ਰਤੀਸ਼ਤ ਹੈ ਜੋ ਕਿ ਕੌਮੀ ਔਸਤ 85 ਪ੍ਰਤੀਸ਼ਤ ਨਾਲੋਂ ਵੱਧ ਹੈ। ਘਰੇਲੂ ਇਕਾਂਤਵਾਸ ਲਈ ਟੈਸਟਿੰਗ ਦੇ ਨਿਯਮਾਂ ਨੂੰ ਸੁਖਾਲਾ ਬਣਾਉਣ ਨਾਲ ਲੋਕ ਟੈਸਟਿੰਗ ਲਈ ਅੱਗੇ ਆ ਰਹੇ ਹਨ। ਮੌਤਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ ਅਤੇ ਹਸਪਤਾਲਾਂ ਵਿਚ ਬਿਮਾਰ ਮਰੀਜ਼ਾਂ ਦੀ ਗਿਣਤੀ ਵੀ ਘਟ ਗਈ ਹੈ।



ਸ. ਸਿੱਧੂ ਨੇ ਕਿਹਾ ਕਿ ਇਸ ਸਾਲ 'ਵਿਸ਼ਵ ਮਾਨਸਿਕ ਸਿਹਤ ਦਿਵਸ' ਉਸ ਸਮੇਂ ਆਇਆ ਹੈ ਜਦੋਂ ਕੋਵਿਡ-19 ਮਹਾਂਮਾਰੀ ਕਰ ਕੇ ਸਾਡੀ ਰੋਜ਼ਾਨਾ ਜ਼ਿੰਦਗੀ ਕਾਫ਼ੀ ਬਦਲ ਗਈ ਹੈ। ਇਸ ਸਾਲ ਦਾ ਵਿਸ਼ਾ ਸਾਰਿਆਂ ਲਈ ਮਾਨਸਿਕ ਸਿਹਤ: ਵੱਡਾ ਨਿਵੇਸ਼, ਆਸਾਨ ਪਹੁੰਚ ਹੈ।
ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕਈ ਚੁਣੌਤੀਆਂ ਦਰਪੇਸ਼ ਆਈਆਂ ਹਨ ਜਿਵੇਂ ਕੋਵਿਡ -19 ਦੇ ਸੰਪਰਕ ਵਿੱਚ ਆਉਣ ਅਤੇ ਇਨਫ਼ੈਕਸ਼ਨ ਘਰ ਲਿਆਉਣ ਦੇ ਡਰ ਨਾਲ ਕੰਮ 'ਤੇ ਜਾਣਾ, ਨੌਕਰੀਆਂ ਚਲੇ ਜਾਣਾ, ਮਿੱਤਰ ਪਿਆਰੀਆਂ ਦੀ ਜਾਨ ਚਲੇ ਜਾਣਾ ਆਦਿ।


ਪੰਜਾਬ ਵਿਚ ਪਾਜ਼ੇਟਿਵਿਟੀ ਦਰ ਅਕਤੂਬਰ ਦੇ ਪਹਿਲੇ ਹਫ਼ਤੇ ਘਟ ਕੇ 4% ਹੋਈ ਅਤੇ ਅੱਗੇ ਹੋਰ ਵੀ ਘਟ ਰਹੀ
imageimage
ਪੰਜਾਬ ਵਿਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਤਕਰੀਬਨ 89 ਫ਼ੀਸਦ ਜੋ ਕੌਮੀ ਔਸਤ ਨਾਲੋਂ ਜ਼ਿਆਦਾ

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement