
ਪਿੰਡ ਟੌਹੜਾ ਵਿਖੇ ਵਿਅਕਤੀ ਵਲੋਂ ਫਾਹਾ ਲੈ ਕੀਤੀ ਆਤਮ ਹਤਿਆ
ਭਾਦਸੋਂ, 10 ਅਕਤੂਬਰ (ਧਰਮਿੰਦਰ ਸਿੰਘ ਰਣਜੀਤਗੜ੍ਹ): ਬਲਾਕ ਭਾਦਸੋਂ ਅਧੀਨ ਪੈਂਦੇ ਪਿੰਡ ਟੌਹੜਾ ਵਿਖੇ ਇਕ ਵਿਅਕਤੀ ਵਲੋਂ ਘਰ ਅੰਦਰ ਫਾਹਾ ਲੈ ਆਤਮ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਨਜ਼ੀਰ ਮੁਹੰਮਦ (53 ਸਾਲ) ਪੁੱਤਰ ਕਾਕਾ ਖਾਂ ਜੋ ਕਿ ਹਲਵਾਈ ਦੀ ਦੁਕਾਨ ਕਰਦਾ ਸੀ। ਉਸ ਵਲੋਂ ਪਹਿਲਾਂ ਵੀ ਇਕ ਆਤਮ ਹਤਿਆ ਕਰਨ ਦੀ ਕੋਸ਼ਿਸ਼ ਸਬੰਧੀ ਭਾਦਸੋਂ ਥਾਣਾ ਵਿਖੇ ਪਰਚਾ ਦਰਜ ਹੈ। ਪੁਲਿਸ ਵਲੋਂ ਖ਼ੁਦਕੁਸ਼ੀ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ ਜਿਸ ਤਹਿਤ ਨਜ਼ੀਰ ਮੁਹੰਮਦ ਦੇ ਪੁੱਤਰ ਸਪੂਰ ਮੁਹੰਮਦ ਦੇ ਬਿਆਨਾਂ 'ਤੇ 174 ਸੀ.ਆਰ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸ਼ਾਂ ਹਵਾਲੇ ਕਰ ਦਿਤੀ ਗਈ।