
ਬਠਿੰਡਾ ਬਲੱਡ ਬੈਂਕ ਦੇ ਮੁਲਾਜ਼ਮਾਂ ਦੀ
ਬੈਂਕ ਦੇ ਇੰਚਾਰਜ ਸਹਿਤ ਤਿੰਨ ਮੁਲਾਜ਼ਮ ਮੁਅੱਤਲ
ਬਠਿੰਡਾ, 10 ਅਕਤੂਬਰ(ਸੁਖਜਿੰਦਰ ਮਾਨ): ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਮੁਲਾਜ਼ਮਾਂ ਵਲੋਂ ਕਥਿਤ ਲਾਪਰਵਾਹੀ ਵਰਤਦਿਆਂ ਇਕ ਸੱਤ ਸਾਲਾ ਥੈਲੇਸੀਅਮ ਰੋਗ ਤੋਂ ਪੀੜਤ ਬੱਚੀ ਨੂੰ ਏਡਜ਼ ਰੋਗੀ ਦਾ ਖ਼ੂਨ ਚੜਾਉਣ ਦੇ ਮਾਮਲੇ ਵਿਚ ਸਹਿਤ ਵਿਭਾਗ ਬੈਂਕ ਦੇ ਇੰਚਾਰਜ ਸਹਿਤ ਤਿੰਨ ਮੁਲਾਜ਼ਮਾਂ ਨੂੰ ਤੁਰਤ ਮੁਅੱਤਲ ਕਰ ਦਿਤਾ ਗਿਆ। ਇੰਨ੍ਹਾਂ ਮੁਲਾਜ਼ਮਾਂ ਦੀਆਂ ਬਦਲੀਆਂ ਕੁੱਝ ਦਿਨ ਪਹਿਲਾਂ ਹੀ ਕਰ ਦਿਤੀਆਂ ਗਈਆਂ ਸਨ। ਇਸ ਤੋਂ ਇਲਾਵਾ ਉਕਤ ਮੁਲਾਜ਼ਮਾਂ ਵਿਰੁਧ ਕਾਨੂੰਨੀ ਕਾਰਵਾਈ ਲਈ ਸਿਵਲ ਸਰਜਨ ਵਲੋਂ ਐਸ.ਐਸ.ਪੀ ਨੂੰ ਪੱਤਰ ਵੀ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਇੰਨ੍ਹਾਂ ਮੁਲਾਜ਼ਮਾਂ ਦੇ ਫ਼ੌਜਦਾਰੀ ਮੁਕੱਦਮੇ ਵਿਚ ਫ਼ਸਣ ਦੀ ਸੰਭਾਵਨਾ ਹੈ।
ਗੌਰਤਲਬ ਹੈ ਕਿ ਇਸ ਮਾਮਲੇ ਵਿਚ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਵੀ ਪ੍ਰਮੁੱਖ ਸਕੱਤਰ ਸਿਹਤ ਤੇ ਪਰਵਾਰ ਭਲਾਈ ਵਿਭਾਗ ਨੂੰ ਤੁਰਤ ਪ੍ਰਭਾਵ ਨਾਲ ਬਠਿੰਡਾ ਬਲੱਡ ਬੈਂਕ ਦੇ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜ਼ਿਕਰਯੋਗ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਵਲੋਂ ਐਸਐਮਓ ਡਾ. ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਬਣਾ ਕੇ ਪੜਤਾਲ ਕਰਵਾਈ ਗਈ ਸੀ ਜਿਸ ਵਿਚ ਬਲੱਡ ਬੈਂਕ ਦੀ ਇੰਚਾਰਜ ਡਾ. ਕਰਿਸ਼ਮਾ, ਸੀਨੀਅਰ ਐਮਐਲਟੀ ਬਲਦੇਵ ਸਿੰਘ ਰੋਮਾਣਾ ਅਤੇ ਐਮਐਲਟੀ ਰਿਚੂ ਗੋਇਲ ਨੂੰ ਇਸ ਮਾਮਲੇ ਵਿਚ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸੇ ਤਰ੍ਹਾਂ ਸਿਹਤ ਵਿਭਾਗ ਵਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਟੀਮ ਭੇਜ ਕੇ ਅਪਣੇ ਪੱਧਰ 'ਤੇ ਵੀ ਮਾਮਲੇ ਦੀ ਜਾਂਚ ਕਰਵਾਈ ਗਈ ਸੀ।
ਪਰਚੇ ਲਈ ਐਸ.ਐਸ.ਪੀ ਨੂੰ ਭੇਜਿਆ ਪੱਤਰ