
ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਨੇੜੇ ਦੂਜੀ ਵਾਰ ਫਿਰ ਦੇਖਿਆ ਗਿਆ ਡਰੋਨ
ਬੀ.ਐਸ.ਐਫ਼. ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਸਰਚ ਅਭਿਆਨ ਚਲਾਇਆ
ਡੇਰਾ ਬਾਬਾ ਨਾਨਕ, 10 ਅਕਤੂਬਰ (ਹੀਰਾ ਸਿੰਘ ਮਾਂਗਟ): ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਉਤੇ ਬਣੀ ਬੀ.ਐਸ.ਐਫ਼. ਦੀ ਮੇਤਲਾ ਪੋਸਟ ਨੇੜੇ ਬੀਤੀ ਰਾਤ ਫਿਰ ਅਸਮਾਨ ਵਿਚ ਡਰੋਨ ਘੁੰਮਦਾ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਡਰੋਨ ਨੂੰ ਲੈ ਕੇ ਬੀ.ਐਸ.ਐਫ਼. ਅਤੇ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਇਸ ਸਰਹੱਦੀ ਖੇਤਰ ਨੂੰ ਸੀਲ ਕਰ ਕੇ ਇਸ ਅੰਦਰ ਸਰਚ ਅਭਿਆਨ ਚਲਾ ਕੇ ਛਾਣਬੀਨ ਸ਼ੁਰੂ ਕਰ ਦਿਤੀ ਗਈ ਹੈ। ਸੂਤਰਾਂ ਅਨੁਸਾਰ ਬੀਤੀ ਰਾਤ ਸਰਹੱਦੀ ਪੋਸਟ ਮੇਤਲਾ ਨੇੜੇ ਬੀ ਐਸ ਐਫ਼ ਦੇ ਜਵਾਨਾਂ ਵਲੋਂ ਬੀਤੀ ਰਾਤ ਹਨੇਰੇ ਦੌਰਾਨ ਅਸਮਾਨ ਵਿਚ ਡਰੋਨ ਘੁੰਮਦਾ ਵੇਖਿਆ ਗਿਆ। ਡਰੋਨ ਦਾ ਸ਼ੱਕ ਪੈਣ ਦੌਰਾਨ ਹੀ ਬੀ ਐਸ ਐਫ਼ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿਚ ਆ ਗਈਆਂ ਵਲੋਂ ਜਿਨ੍ਹਾਂ ਸਰਹੱਦੀ ਵਲੋਂ ਸਰਹੱਦੀ ਇਲਾਕੇ ਅੰਦਰ ਸਰਭਿਆਨ ਚਲਾਇਆ ਗਿਆ ਹੈ ਪਰ ਇਸ ਸਰਚ ਅਭਿਆਨ ਦੌਰਾਨ ਅਜੇ ਤਕ ਕੋਈ ਵੀ ਗ਼ੈਰ ਵਸਤੂ ਉਨ੍ਹਾਂ ਦੇ ਹੱਥ ਨਹੀਂ ਲੱਗ ਸਕੀ।