
ਇਕ ਕਿਲੋ 255 ਗ੍ਰਾਮ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
ਕਲਾਨੌਰ, 10 ਅਕਤੂਬਰ (ਗੁਰਦੇਵ ਸਿੰਘ ਰਜਾਦਾ): ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਬਟਾਲਾ ਪੁਲਿਸ ਵਲੋਂ ਲਗਾਤਾਰ ਨਸ਼ੇ ਦੇ ਵੱਡੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਬਟਾਲਾ ਪੁਲਿਸ ਨੇ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ 2 ਵੱਡੇ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਕਿਲੋ 255 ਗ੍ਰਾਮ ਹੈਰੋਇਨ ਅਤੇ 1,37,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਐਸ.ਐਸ.ਪੀ. ਬਟਾਲਾ ਰਛਪਾਲ ਸਿੰਘ ਨੇ ਦਸਿਆ ਕਿ ਮੁਖ਼ਬਰ ਨੇ ਦਾਣਾ ਸਦਰ ਬਟਾਲਾ ਦੀ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ ਜੋਗਿੰਦਰ ਸਿੰਘ ਸਾਬਕਾ ਸਰਪੰਚ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ, ਥਾਣਾ ਸਦਰ ਬਟਾਲਾ ਜੋ ਕਿ ਨਸ਼ੇ ਦੀ ਸਪਲਾਈ ਦਾ ਧੰਦਾ ਕਰਦਾ ਹੈ ਅਤੇ ਉਸ ਵਲੋਂ ਭਾਰੀ ਮਾਤਰਾ ਵਿਚ ਹੈਰੋਇਨ ਲਿਆ ਕੇ ਅਪਣੇ ਘਰ ਵਿਚ ਰੱਖੀ ਹੋਈ ਹੈ।
ਐਸ.ਐਸ.ਪੀ. ਬਟਾਲਾ ਨੇ ਦਸਿਆ ਕਿ ਡੀ.ਐਸ.ਪੀ. ਬਲਬੀਰ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ. ਥਾਣਾ ਸਦਰ ਨੇ ਪੁਲਿਸ ਪਾਰਟੀ ਸਮੇਤ ਫ਼ੌਰੀ ਕਾਰਵਾਈ ਕਰਦਿਆਂ ਜੋਗਿੰਦਰ ਸਿੰਘ ਜੱਗਾ ਦੇ ਘਰ ਰੇਡ ਕੀਤਾ ਤਾਂ ਉਸ ਕੋਲੋਂ ਕੀਤੀ ਪੁੱਛ-ਗਿੱਛ ਉਤੇ ਉਸ ਦੀ ਹਵੇਲੀ ਵਿਚ ਖੜ੍ਹੀ ਉਸ ਦੀ ਕਾਰ ਵਿਚੋਂ 1 ਕਿਲੋ ਹੈਰੋਇਨ ਅਤੇ ਉਸ ਦੇ ਘਰੋਂ 1,37,000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਜੋਗਿੰਦਰ ਸਿੰਘ ਦੇ ਘਰ ਉਸ ਦਾ ਭਾਣਜਾ ਸਰਵਨ ਸਿੰਘ ਆਇਆ ਹੋਇਆ ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ ਵੀ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਐਸ.ਐਸ.ਪੀ. ਬਟਾਲਾ ਨੇ ਦਸਿਆ ਕਿ ਮੁਲਜ਼ਮਾਂ ਵਿਰੁਦ ਥਾਣਾ ਸਦਰ ਬਟਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਨਸ਼ਿਆਂ ਦੀ ਸਪਲਾਈ ਸਬੰਧੀ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਕੈਪਸ਼ਨ, ਫੋਟੋ: 10 ਗੁਰਦੇਵ 3
ਫੜ੍ਹੇ ਗਏ ਦੋਸ਼ੀ ਪੁਲਿਸ ਪਾਰਟੀ ਨਾਲ
1,37,000 ਰੁਪਏ ਡਰੱਗ ਮਨੀ ਬਰਾਮਦ
image