ਔਰਤਾਂ ਦੀ ਮੁਫ਼ਤ ਯਾਤਰਾ ਪਈ ਭਾਰੀ, ਰੋਡ ਟੈਕਸ ਨਹੀਂ ਦੇ ਸਕੀਆਂ ਰੋਡਵੇਜ਼ ਦੀਆਂ 150 ਬਸਾਂ, ਰੂਟ ਬੰਦ
Published : Oct 11, 2022, 1:00 am IST
Updated : Oct 11, 2022, 1:00 am IST
SHARE ARTICLE
image
image

ਔਰਤਾਂ ਦੀ ਮੁਫ਼ਤ ਯਾਤਰਾ ਪਈ ਭਾਰੀ, ਰੋਡ ਟੈਕਸ ਨਹੀਂ ਦੇ ਸਕੀਆਂ ਰੋਡਵੇਜ਼ ਦੀਆਂ 150 ਬਸਾਂ, ਰੂਟ ਬੰਦ

 


ਜਲੰਧਰ, 10 ਅਕਤੂਬਰ (ਵਰਿੰਦਰ ਸ਼ਰਮਾ, ਸਮਰਦੀਪ ਸਿੰਘ) : ਔਰਤਾਂ ਲਈ ਮੁਫ਼ਤ ਯਾਤਰਾ ਦੀ ਯੋਜਨਾ ਹੁਣ ਪੰਜਾਬ ਰੋਡਵੇਜ਼ 'ਤੇ ਭਾਰੀ ਪੈ ਰਹੀ ਹੈ | ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਰੋਡਵੇਜ਼ ਆਪਣੀਆਂ 150 ਬੱਸਾਂ ਚਲਾਉਣ ਤੋਂ ਅਸਮਰੱਥ ਹੋ ਕੇ ਰਹਿ ਗਈ ਹੈ | ਰੋਡਵੇਜ਼ ਦੇ 18 ਡਿਪੂਆਂ ਦੀਆਂ ਲਗਭਗ ਡੇਢ ਸੌ ਬਸਾਂ ਦੀ ਪਾਸਿੰਗ ਨਹੀਂ ਹੋ ਸਕੀ ਜਿਸ ਕਾਰਨ ਬਸਾਂ ਦਾ ਰੂਟ ਸੰਚਾਲਨ ਸੰਭਵ ਨਹੀਂ ਹੋ ਸਕਿਆ | ਕਿਸੇ ਵੀ ਕਮਰਸ਼ੀਅਲ ਵਾਹਨ ਦੀ ਪਾਸਿੰਗ ਲਈ ਰੋਡ ਟੈਕਸ ਦੀ ਅਦਾਇਗੀ ਲਾਜ਼ਮੀ ਹੁੰਦੀ ਹੈ | ਆਰਥਕ ਸੰਕਟ ਨਾਲ ਜੂਝ ਰਹੀ ਪੰਜਾਬ ਰੋਡਵੇਜ਼ ਫ਼ਿਲਹਾਲ ਰੋਡ ਟੈਕਸ ਦੀ ਅਦਾਇਗੀ ਨਹੀਂ ਕਰ ਸਕੀ ਜਿਸ ਕਾਰਨ ਪਾਸਿੰਗ ਰੁਕ ਗਈ ਹੈ ਤੇ ਬਸਾਂ ਵਰਕਸ਼ਾਪ 'ਚ ਬੰਦ ਹੋ ਕੇ ਰਹਿ ਗਈਆਂ ਹਨ |
ਪੰਜਾਬ ਰੋਡਵੇਜ਼ ਦੇ ਮੁਕਤਸਰ ਡਿਪੂ ਦੀਆਂ ਲਗਭਗ 40, ਮੋਗਾ ਦੀਆਂ 20, ਪੱਟੀ ਦੀਆਂ 23, ਫਿਰੋਜ਼ਪੁਰ ਦੀਆਂ 15, ਲੁਧਿਆਣਾ ਦੀਆਂ 20, ਬਟਾਲਾ ਦੀਆਂ 12, ਅੰਮਿ੍ਤਸਰ-1 ਡਿਪੂ ਦੀਆਂ 2, ਜਲੰਧਰ-1 ਡਿਪੂ ਦੀਆਂ 2, ਜਲੰਧਰ-2 ਡਿਪੂ
ਦੀ 1, ਜਗਰਾਓਾ ਦੀਆਂ ਤਿੰਨ ਬਸਾਂ ਦੀ ਟੈਕਸ ਅਦਾਇਗੀ ਨਹੀਂ ਹੋ ਸਕੀ ਜਿਸ ਕਾਰਨ ਰੂਟ ਬੰਦ ਕਰਨੇ ਪੈਣੇ ਹਨ | ਪੰਜਾਬ ਰੋਡਵੇਜ਼ ਦੇ ਡਿਪੂ ਜਨਰਲ ਮੈਨੇਜਰ (ਜੀ.ਐੱਮ) ਇਸ ਸਬੰਧੀ ਲਗਾਤਾਰ ਹੈੱਡਕੁਆਰਟਰ ਨੂੰ  ਸੂਚਿਤ ਕਰ ਰਹੇ ਹਨ | ਬਾਵਜੂਦ ਇਸ ਦੇ ਪਾਸਿੰਗ ਵਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ | ਹਾਲਾਂਕਿ ਕੱੁਝ ਡਿਪੂ ਅਜਿਹੇ ਵੀ ਹਨ ਜਿਨ੍ਹਾਂ ਆਵਾਜਾਈ ਵਿਭਾਗ ਨੂੰ  ਸਰਕਾਰੀ ਬੱਸ ਦਾ ਹਵਾਲਾ ਦੇ ਕੇ ਬਿਨਾਂ ਟੈਕਸ ਅਦਾਇਗੀ ਹੀ ਬਸਾਂ ਦਾ ਸੰਚਾਲਨ ਜਾਰੀ ਰਖਿਆ ਹੈ | ਹਾਲਾਂਕਿ ਜ਼ਿਆਦਾਤਰ ਡਿਪੂ ਦੀਆਂ ਬਸਾਂ ਦਾ ਸੰਚਾਲਨ ਬੰਦ ਹੋ ਗਿਆ ਹੈ | ਪੰਜਾਬ ਰੋਡਵੇਜ਼ ਦੇ ਜੀ.ਐੱਮ ਬਿਨਾਂ ਪਾਸਿੰਗ ਦੇ ਬਸਾਂ ਦੇ ਵਰਕਸ਼ਾਪ 'ਚ ਖੜੇ ਹੋਣ ਦੀ ਪੁਸ਼ਟੀ ਕਰ ਰਹੇ ਹਨ ਪਰ ਅਧਿਕਾਰਤ ਤੌਰ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ |
ਅਪਣਾ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ 'ਤੇ ਕੁਝੱ ਡਿਪੂ ਜੀ.ਐੱਮ ਵਲੋਂ ਇਹ ਕਿਹਾ ਗਿਆ ਹੈ ਕਿ ਇਸ ਸਬੰਧੀ ਲਗਾਤਾਰ ਹੈੱਡਕੁਆਰਟਰ ਨੂੰ  ਸੂਚਿਤ ਕੀਤਾ ਜਾ ਰਿਹਾ ਹੈ | ਜਦੋਂ ਰੋਡ ਟੈਕਸ ਦਾ ਭੁਗਤਾਨ ਹੋ ਜਾਵੇਗਾ ਤਾਂ ਪਾਸਿੰਗ ਹੋ ਜਾਵੇਗੀ | ਜਦੋਂ ਤਕ ਬੱਸਾਂ ਖੜ੍ਹੀਆਂ ਹਨ ਉਦੋਂ ਤਕ ਆਰਥਿਕ ਨੁਕਸਾਨ ਤਾਂ ਹੋ ਹੀ ਰਿਹਾ ਹੈ |

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement